ਅਕਲ ਤੋਂ ਅੰਨੀਓ ਕੁੜੀਓ

ਕਰਮ “ਚਾਹਲ਼-ਮੱਲ਼੍ਹੀ”

ਅਕਲ ਤੋਂ ਅੰਨੀਓ ਕੁੜੀਓ ਕੁਝ ਤਾਂ ਸ਼ਰਮ ਕਰੋ,

ਆਪਣੇ ਆਪ ਨੂੰ ਬਹੁਤਾ ਸਮਝਾਈਦਾ ਹੁੰਦਾ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈ ਕੇ ਲਾਵਾਂ,

ਬੇਗਾਨੇ ਪੁੱਤਾਂ ਨੂੰ ਆਸ਼ਕਾਂ ਤੋਂ ਨਹੀਂ ਮਰਵਾਈਦਾ ਹੁੰਦਾ ।

ਦਾਦੇ-ਪੜਦਾਦੇ,ਮਾਂ-ਪਿਓ ਤੇ ਭਰਾਵਾਂ ਦੀ ਇੱਜ਼ਤ ਰੋਲ ਕੇ ਕੀ ਮਿਲਦਾ,

ਜੱਦੀ-ਪੁਸ਼ਤੀ ਖ਼ਾਨਦਾਨੀ ਇੱਜ਼ਤ ਨੂੰ ਨਹੀਂ ਮਿੱਟੀ ਚ ਮਿਲਾਈਦਾ ਹੁੰਦਾ ।

ਘਰੋਂ ਦਿੱਤੀ ਖੁੱਲ੍ਹ ਦਾ ਨਾਜਾਇਜ਼ ਫ਼ਾਇਦਾ ਚੁੱਕਦੀਆਂ ਤੁਸੀਂ,

ਗੱਲ ਗੱਲ ਤੇ 365 ਚਰਿੱਤਰਾਂ ਨੂੰ ਨਹੀਂ ਦਿਖਾਈਦਾ ਹੁੰਦਾ ।

ਰੀਲਾਂ ਬਣਾਉਣ ਦੇ ਚੱਕਰ ਵਿੱਚ ਪੱਟੀ ਗਈ ਦੁਨੀਆਂ,

ਅੰਗ-ਪ੍ਰਦਰਸ਼ਨ ਕਰਕੇ ਨਹੀਂ ਸ਼ੇਰਨੀ ਕਹਾਈਦਾ ਹੁੰਦਾ । 

ਆਗਿਆਕਾਰੀ ਬਣ ਕੇ ਰਹੋ ਮਾਪਿਆਂ ਦੀਆਂ,

ਜਿੱਥੇ ਮਾਪੇ ਰਿਸ਼ਤਾ ਕਰਨ ਉੱਥੇ ਹੀ ਵਿਆਹ ਕਰਵਾਈਦਾ ਹੁੰਦਾ ।

ਪੰਜਾਬਣਾਂ ਦੇ ਹਿੱਸੇ ਜੋ ਸੋਹਣਾ ਰੰਗ-ਰੂਪ ਆਇਆ,

ਉਸਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਈਦਾ ਹੁੰਦਾ ।

ਚੰਗੇ ਚਰਿੱਤਰ ਦੀਆਂ ਧਾਰਨੀ ਬਣ ਕੇ ਰਹੋ,

ਮਾੜੇ ਕੰਮਾਂ ਕਰਕੇ ਨਹੀਂ ਆਪਣੇ ਆਪ ਨੂੰ ਮਸ਼ਹੂਰ ਕਰਵਾਈਦਾ ਹੁੰਦਾ ।

ਕਰਮ “ਚਾਹਲ਼-ਮੱਲ਼੍ਹੀ”ਕਹੇ ਮੌਜੂਦਾ ਹਾਲਾਤਾਂ ਨੂੰ ਵੇਖ ਪੈ ਗਈ ਮੈਨੂੰ ਕਲ਼ਮ ਚੁੱਕਣੀ,

ਜੋ ਰਿਸ਼ਤਾ ਨਿਭਾਉਣਾ ਏ ਉਸਨੂੰ ਦਿਲ ਤੋਂ ਨਿਭਾਈਦਾ ਹੁੰਦਾ । 

                                                        ਕਰਮ “ਚਾਹਲ਼-ਮੱਲ਼੍ਹੀ”

                                                        ਐਡਮਿੰਟਨ(ਕੇਨੈਡਾ)

                                                 1 587 501 2034

Exit mobile version