ਅਧਿਆਪਕਾਂ ਦੀ ਹੜਤਾਲ ਤੋਂ ਪਹਿਲਾਂ, ਐਲਬਰਟਾ ਸਰਕਾਰ ਪਰਿਵਾਰਾਂ ਅਤੇ ਵਿਦਿਆਰਥੀਆਂ ਲਈ ਵਧੇਰੇ ਸਹਾਇਤਾ ਦੇਣੀ ਸ਼ੁਰੂ

ਮਾਪਿਆਂ ਅਤੇ ਵਿਦਿਆਰਥੀਆਂ ਲਈ ਵਧੇਰੇ ਸਹਾਇਤਾ

7 ਅਕਤੂਬਰ 2025

ਅਧਿਆਪਕਾਂ ਦੀ ਹੜਤਾਲ ਤੋਂ ਪਹਿਲਾਂ, ਐਲਬਰਟਾ ਸਰਕਾਰ ਪਰਿਵਾਰਾਂ ਅਤੇ ਵਿਦਿਆਰਥੀਆਂ ਲਈ ਵਧੇਰੇ ਸਹਾਇਤਾ ਦੇਣੀ ਸ਼ੁਰੂ ਕਰ ਰਹੀ ਹੈ।

ਐਲਬਰਟਾ ਸਰਕਾਰ ਉਸ ਅਨਿਸਚਿਤਤਾ ਨੂੰ ਮਾਨਤਾ ਦਿੰਦੀ ਹੈ ਜਿਹੜੀ ਅਧਿਆਪਕਾਂ ਦੀ ਕੋਈ ਹੜਤਾਲ ਪੈਦਾ ਕਰ ਸਕਦੀ ਹੈ। ਇੰਨ੍ਹਾਂ ਅਨਿਸਚਿਤਤਾ ਦੇ ਸਮਿਆਂ ਦੌਰਾਨ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਸਹਾਇਤਾ ਦੇਣ ‘ਚ ਮਦਦ ਕਰਨ ਲਈ ਐਲਬਰਟਾ ਸਰਕਾਰ ਹੋਰ ਵਧੇਰੇ ਸਹਾਇਤਾ ਕਾਰਵਾਈਆਂ ਸ਼ੁਰੂ ਕਰ ਰਹੀ ਹੈ।

ਇਸ ਵਧੀਕ ਸਹਾਇਤਾ ਦੇ ਪੂਰਕ ਵਜੋਂ, ਐਲਬਰਟਾ ਸਰਕਾਰ ਇਕ ਮੁਫਤ ਵਿਦਿਅਕ ਟੂਲਕਿੱਟ ਪ੍ਰਦਾਨ ਕਰ ਰਹੀ ਹੈ, ਜਿਸ ਨੂੰ ਮਾਪੇ, ਜਦੋਂ ਸਕੂਲ ਬੰਦ ਹੋਣਗੇ, ਆਪਣੇ ਬੱਚੇ ਦੀ ਪੜ੍ਹਾਈ ‘ਚ ਮਦਦ ਕਰਨ ਲਈ ਵਰਤ ਸਕਦੇ ਹਨ, ਅਤੇ ਪਰਿਵਾਰਾਂ ਨੂੰ ਚਾਈਲਡ ਕੇਅਰ ਅਤੇ ਆਪਣੇ ਬੱਚੇ ਦੀ ਪੜ੍ਹਾਈ ‘ਚ ਸਹਾਇਤਾ ਭਾਲਣ ਵਾਸਤੇ ਪ੍ਰਤਿ ਵਿਦਿਆਰਥੀ ਹਫਤੇ ਦੇ 150 ਡਾਲਰ ਤੱਕ ਦੀ ਪੈਸਿਆਂ ਦੀ ਸਹਾਇਤਾ ਵੀ ਪ੍ਰਦਾਨ ਕਰ ਰਹੀ ਹੈ। 

ਚਾਈਲਡ ਕੇਅਰ ਸਬਸਿਡੀ

ਜਿੰਨ੍ਹਾਂ ਪਰਿਵਾਰਾਂ ਨੂੰ ਹੜਤਾਲ ਦੌਰਾਨ ਵਧੀਕ ਚਾਈਲਡ ਕੇਅਰ ਦੀ ਜ਼ਰੂਰਤ ਹੋਵੇਗੀ, ਉਨ੍ਹਾਂ ਦੇ ਵਿੱਤੀ ਬੋਝ ਨੂੰ ਹਲਕਾ ਕਰਨ ਲਈ, ਐਲਬਰਟਾ ਸਰਕਾਰ 1 ਤੋਂ 6 ਗਰੇਡਾਂ ਦੇ ਯੋਗ ਬਣਦੇ ਬੱਚਿਆਂ ਲਈ, ਜਿਹੜੇ ਬੱਚੇ ਫੁੱਲ ਟਾਈਮ ਆਊਟ-ਆਫ-ਸਕੂਲ ਸੰਭਾਲ ਪ੍ਰਾਪਤ ਕਰ ਰਹੇ ਹਨ, ਵਾਸਤੇ ਅਕਤੂਬਰ ਮਹੀਨੇ ਦੇ ਫੰਡਿੰਗਾਂ ਦੇ ਰੇਟਾਂ ‘ਚ ਵਾਧਾ ਕਰੇਗੀ।

ਫੰਡਿੰਗ ਵਿਚ ਇਹ ਅਸਥਾਈ ਵਾਧਾ ਹੜਤਾਲ ਦੇ ਉਪਰੋਥਲੀ ਪੰਜ ਦਿਨ ਚੱਲਣ ਤੋਂ ਮਗਰੋਂ ਲਾਗੂ ਹੋਵੇਗਾ ਅਤੇ ਅਕਤੂਬਰ ਦਾ ਪੂਰਾ ਮਹੀਨਾਂ ਲਾਗੂ ਰਹੇਗਾ। ਫੰਡਿੰਗ ਦੇ ਰੇਟ ਵੱਧ ਤੋਂ ਵੱਧ 644 ਡਾਲਰ ਤੱਕ ਵਧਣਗੇ, ਜਿਹੜੇ ਗਰਮੀਆਂ ਦੇ ਮਹੀਨਿਆਂ ਦੌਰਾਨ ਪ੍ਰਦਾਨ ਕੀਤੇ ਜਾਂਦੇ ਰੇਟਾਂ ਨਾਲ ਇਕਸਾਰ ਹੋਣਗੇ, ਜਦੋਂ ਬੱਚਿਆਂ ਨੂੰ ਫੁੱਲ ਟਾਈਮ ਚਾੲਲ਼ਡ ਕੇਅਰ ਦੀ ਜ਼ਰੂਰਤ ਹੁੰਦੀ ਹੈ।

ਡਿਸਟੈਂਸ ਐਜੂਕੇਸ਼ਨ  

ਸਿੱਖਿਆ ਤੱਕ ਲਗਾਤਾਰ ਪਹੁੰਚ ਅਤੇ ਵਿਦਿਆਰਥੀਆਂ ਲਈ ਵਧੇਰੇ ਨਰਮਾਈ ਪ੍ਰਦਾਨ ਕਰਨ ਲਈ, ਐਲਬਰਟਾ ਸਰਕਾਰ ਡਿਸਟੈਂਸ ਐਜੂਕੇਸ਼ਨ ‘ਤੇ 10-ਕ੍ਰੈਡਿਟ ਪ੍ਰਤਿ ਵਰਸ਼ ਦੀ ਹੱਦ ਅਸਥਾਈ ਤੌਰ ‘ਤੇ ਹਟਾ ਲਵੇਗੀ। ਇਸ ਨਾਲ 10 ਤੋਂ 12 ਗਰੇਡਾਂ ਦੇ ਵਿਦਿਆਰਥੀ ਹੜਤਾਲ ਦੌਰਾਨ ਕ੍ਰੈਡਿਟ ਲੈਣੇ ਜਾਰੀ ਰੱਖ ਸਕਣਗੇ, ਜੇਕਰ ਇੰਜ ਕਰਨ ‘ਚ ਉਨ੍ਹਾਂ ਦੀ ਦਿਲਚਸਪੀ ਹੋਵੇ। ਵਿਦਿਆਰਥੀ ਉਨਾਂ ਇੰਡੀਪੈਂਡੈਂਟ ਸਕੂਲਾਂ ਨਾਲ ਡਿਸਟੈਂਸ ਲਰਨਿੰਗ ‘ਚ ਵੀ ਦਾਖਲ ਹੋ ਸਕਦੇ ਹਨ, ਜਿਹੜੇ ਸਕੂਲ ਹੜਤਾਲ ਦੌਰਾਨ ਕਿਸੇ ਵੀ ਸਮੇਂ ਇਸ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕਰਦੇ ਹਨ।

ਹੋਮ ਐਜੂਕੇਸ਼ਨ  

ਮਾਪੇ ਆਪਣੇ ਬੱਚਿਆਂ ਨੂੰ ਕਿਸੇ ਇੰਡੀਪੈਂਡੈਂਟ ਸਕੂਲ ਦੀ ਨਿਗਰਾਨੀ ਤਹਿਤ ਚੱਲਦੇ ਘਰੇਲੂ ਪੜ੍ਹਾਈ ਪ੍ਰੋਗਰਾਮ ‘ਚ ਵੀ ਦਾਖਲ ਕਰਨ ਦੀ ਚੋਣ ਕਰ ਸਕਦੇ ਹਨ। ਜੇਕਰ ਕੋਈ ਪਰਿਵਾਰ ਇੰਜ ਕਰਨਾਂ ਚੁਣਦਾ ਹੈ ਤਾਂ ਪਰਿਵਾਰ ਅਤੇ ਨਿਗਰਾਨੀ ਕਰਨ ਵਾਲਾ ਇੰਡੀਪੈਂਡੈਂਟ ਸਕੂਲ ਦੋਵੇਂ ਹੀ ਹੋਮ ਐਜੂਕੇਸ਼ਨ ਗਰਾਂਟ ਦਾ 50 ਪ੍ਰਤੀਸ਼ਤ ਤੱਕ, ਪ੍ਰਤਿ ਬੱਚਾ 450.00 ਡਾਲਰ ਤੱਕ, ਲੈ ਸਕਣ ਦੇ ਯੋਗ ਹੋਣਗੇ।

“ਮੈਂ ਜਦੋਂ ਕਿ ਏ ਟੀ ਏ ਦੇ ਹੜਤਾਲ ਕਰਨ ਦੇ ਫੈਸਲੇ ਕਾਰਨ ਪਰੇਸ਼ਾਨ ਹਾਂ, ਅਸੀਂ ਜੋ ਸਭ ਤੋਂ ਵੱਧ ਮਾਅਨੇ ਰੱਖਦਾ ਹੈ: ਸਾਡੇ ਬੱਚੇ ਅਤੇ ਉਨ੍ਹਾਂ ਦੀ ਸਿੱਖਿਆ, ਉੱਪਰ ਕੇਂਦਰਿਤ ਰਹਿ ਰਹੇ ਹਾਂ। ਵਧੀਕ ਸਹਾਇਤਾ ਜੋ ਅਸੀਂ ਦੇਣ ਜਾ ਰਹੇ ਹਾਂ, ਉਨ੍ਹਾਂ ਪਰਿਵਾਰਾਂ ਦੀ ਮਦਦ ਕਰੇਗੀ ਜਿੰਨ੍ਹਾਂ ਨੂੰ ਚਾਈਲਡ ਕੇਅਰ ਦੀ ਲੋੜ ਹੈ, ਵਿਦਿਆਰਥੀਆਂ ਨੂੰ ਇਹ ਆਪਣੀਆਂ ਕਮਿਊਨਿਟੀਆਂ ‘ਚ ਸਿੱਖਿਆ ਲੈਣ ਦੇ ਮੌਕਿਆਂ ਤੱਕ ਪਹੁੰਚ ਕਰਨ ਅਤੇ ਕਿਵੇਂ ਅਤੇ ਕਿੱਥੇ ਸਿੱਖਿਆ ਲੈਣੀ, ਇਸਦੇ ਵਧੇਰੇ ਵਿਕਲਪ ਲੱਭਣ ‘ਚ ਮਦਦ ਕਰੇਗੀ।”

Demetrios Nicolaides, ਮਿਨਿਸਟਰ ਆਫ ਐਜੂਕੇਸ਼ਨ ਐਂਡ ਚਾਈਲਡ ਕੇਅਰ


ਫੈਮਿਲੀ ਪ੍ਰੋਗਰਾਮਿੰਗ  
ਲਗਾਤਾਰ ਸਿੱਖਿਆ ਵਾਸਤੇ ਹੋਰ ਮੌਕੇ ਪ੍ਰਦਾਨ ਕਰਨ ਲਈ ਐਲਬਰਟਾ ਦੇ ਸੂਬਾਈ ਹੈਰੀਟੇਜ ਸਥਾਨ ਅਤੇ ਅਜਾਇਬ ਘਰ 18 ਸਾਲ ਜਾਂ ਘੱਟ ਉਮਰ ਦੇ ਐਲਬਰਟਾ ਨਿਵਾਸੀਆਂ ਨੂੰ ਅਧਿਆਪਕਾਂ ਦੀ ਹੜਤਾਲ ਦੌਰਾਨ ਮੁਫਤ ਦਾਖਲਾ ਪੇਸ਼ ਕਰ ਰਹੇ ਹਨ।

ਮੁਫਤ ਦਾਖਲਾ ਪੇਸ਼ ਕਰਨ ਵਾਲੇ ਸਥਾਨ ਹਨ: 

ਮਾਪਿਆਂ ਅਤੇ ਪਰਿਵਾਰ ਮੈਂਬਰਾਂ ਨੂੰ ਫਿਰ ਵੀ ਦਾਖਲਾ ਫੀਸ ਦੇਣ ਦੀ ਜ਼ਰੂਰਤ ਹੋਵੇਗੀ। ਮਹਿਮਾਨਾਂ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਕਿਸੇ ਬਾਲਗ ਦਾ ਹੋਣਾ ਜ਼ਰੂਰੀ ਹੈ। ਅਜਾਇਬ ਘਰ ਆਪਣੇ ਸਮਿਆਂ ‘ਚ ਵੀ ਵਾਧਾ ਕਰਨਗੇ। ਸਮਿਆਂ ਅਤੇ ਪ੍ਰੋਗਰਾਮਾਂ ਬਾਰੇ ਵਿਸਥਾਰ ਜਾਣਨ ਲਈ ਪਰਿਵਾਰਾਂ ਨੂੰ ਸ਼ਾਮਲ ਹੋਣ ਵਾਲੇ ਹਰੇਕ ਅਜਾਇਬਘਰ ਦਾ ਵੈੱਬਸਾਈਟ ਵੇਖਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ।

“ਅਨਿਸਚਿਤਤਾ ਦੇ ਸਮੇਂ ਦੌਰਾਨ, ਅਸੀਂ ਐਲਬਰਟਾ ਦੇ ਪਰਿਵਾਰਾਂ ਦੀ ਸਹਾਇਤਾ ਵਾਸਤੇ ਪ੍ਰਤਿਬਧ ਹਾਂ। ਨੌਜੁਆਨ ਐਲਬਰਟਾ ਨਿਵਾਸੀਆਂ ਨੂੰ ਆਪਣੇ ਸੂਬਾਈ ਅਜਾਇਬ ਘਰਾਂ ਅਤੇ ਇਤਿਹਸਾਕ ਸਥਾਨਾਂ ‘ਤੇ ਮੁਫਤ ਦਾਖਲੇ ਦੀਆਂ ਪੇਸ਼ਕਸ਼ਾਂ ਕਰਨ ਦੁਆਰਾ ਅਸੀਂ ਮਾਪਿਆਂ ਨੂੰ ਹੜਤਾਲ ਨਾਲ ਪੈਣ ਵਾਲੇ ਵਿਘਨ ਨਾਲ ਨਿਪਟਣ ‘ਚ ਮਦਦ ਕਰ ਰਹੇ ਹਾਂ, ਜਦੋਂ ਕਿ ਬੱਚਿਆਂ ਨੂੰ ਅਰਥਪੂਰਨ ਸਿੱਖਿਆ ਦੇ ਮੌਕੇ ਵੀ ਦੇ ਰਹੇ ਹਾਂ।”
Tanya Fir,
ਮਿਨਿਸਟਰ ਆਫ ਆਰਟ, ਕਲਚਰ ਐਂਡ ਸਟੇਟਸ ਆਫ ਵੂਮੈੱਨ

ਹੜਤਾਲ ਹੋਣ ਦੀ ਸੂਰਤ ‘ਚ, ਐਲਬਰਟਾ ਸਰਕਾਰ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵਧੇਰੇ ਸਹਾਇਤਾ ਦੇਣ ਦੇ ਢੰਗ ਤਰੀਕਿਆਂ ਦੀ ਵੀ ਭਾਲ ਕਰ ਰਹੀ ਹੈ, ਜਿੰਨ੍ਹਾਂ ਬੱਚਿਆਂ ਨੂੰ ਗੁੰਝਲਦਾਰ ਪ੍ਰਕਾਰ ਦੀਆਂ ਜ਼ਰੂਰਤਾਂ ਹਨ।

ਫੌਰੀ ਤੱਥ

ਸਬੰਧਤ ਜਾਣਕਾਰੀ

Exit mobile version