ਅਮਰੀਕਾ ‘ਚ ਵੱਡਾ ਹਾਦਸਾ,ਕਾਰਗੋ ਸ਼ਿਪ ਦੀ ਟੱਕਰ ਕਾਰਨ ਪੁਲ ਡਿੱਗਾ

ਯੂ ਐਸ ਏ (ਪੰਜਾਬੀ ਅਖ਼ਬਾਰ ਬਿਊਰੋ) ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਸ਼ਹਿਰ ਬਾਲਟੀਮੋਰ ’ਚ ਅੱਜ ਤੜਕੇ  ਇਕ  ਵੱਡਾ ਮਾਲਵਾਹਕ ਸਮੁੰਦਰੀ ਜਹਾਜ਼ ਜਿਸ ਨੂੰ ਕਾਰਗੋ ਸ਼ਿਪ ਕਿਹਾ ਜਾਂਦਾ ਹੈ ਅਤੇ ਜੋ ਸੈਂਕੜੇ ਕੰਟੈਨਰਾਂ ਨਾਲ ਲੱਦਿਆ ਹੋਇਆ ਸੀ  ਇਕ ਵੱਡੇ ਪੁਲ ਨਾਲ ਟਕਰਾ ਗਿਆ, ਜਿਸ ਕਾਰਨ ਪੁਲ ਢਹਿ ਗਿਆ ਅਤੇ ਹੇਠਾਂ ਨਦੀ ’ਚ ਡਿੱਗ ਗਿਆ। ਫਰਾਂਸਿਸ ਸਕੌਟ ਕੀਅ ਬ੍ਰਿਜ ਨਾਮ ਦੇ ਇਸ ਪੁਲ ’ਤੇ ਚਲ ਰਹੀਆਂ ਕਈ ਗੱਡੀਆਂ ਅਤੇ ਪੁਲ ਤੇ ਕੰਮ ਕਰ ਰਹੇ ਕਈ ਉਸਾਰੀ ਵਰਕਰ ਪਾਣੀ ‘ਚ ਡਿੱਗ ਗਏ  ਠੰਢੇ ਪਾਣੀ ’ਚ ਡਿੱਗ ਗਈਆਂ।  ਬਚਾਅ ਟੀਮਾਂ  ਦੋ ਲੋਕਾਂ ਨੂੰ ਬਚਾਅ ਲਿਆ ਗਿਆ ਸੀ ਅਤੇ 6 ਜਣਿਆਂ  ਦੀ ਤਲਾਸ਼ ਜਾਰੀ ਅਤੇ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਸਨ ਕਿ ਸ਼ਾਇਦ ਇਹ 6 ਜਣੇ ਜਿਊਂਦੇ ਨਾ ਬਚੇ ਹੋਣ ।  ਇਹ ਤਾਂ ਅਜੇ ਸਪੱਸ਼ਟ ਨਹੀਂ ਹੋਇਆ  ਕਿ ਕਾਰਗੋ ਜਹਾਜ਼ ਸਵੇਰ ਦੇ ਸਫ਼ਰ ਤੋਂ ਬਹੁਤ ਪਹਿਲਾਂ ਫਰਾਂਸਿਸ ਸਕਾਟ ਬ੍ਰਿਜ ਨਾਲ ਟਕਰਾਉਣ ਦਾ ਕਾਰਨ ਕੀ ਸੀ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਹਾਦਸੇ ਤੋਂ ਪਹਿਲਾਂ ਜਹਾਜ਼ ਦੀ ਪਾਵਰ ਸਪਲਾਈ ਵਿਚ ਗੜਬੜੀ ਆ ਗਈ ਸੀ।

 । ਜਹਾਜ਼ ਪੁਲ ਦੇ ਇਕ ਥੰਮ੍ਹ ਨਾਲ ਟਕਰਾ ਗਿਆ, ਜਿਸ ਕਾਰਨ ਢਾਂਚਾ ਕਈ ਥਾਵਾਂ ’ਤੇ ਟੁੱਟ ਗਿਆ ਅਤੇ ਸਕਿੰਟਾਂ ਦੇ ਅੰਦਰ ਪਾਣੀ ਵਿਚ ਡਿੱਗ ਗਿਆ। ਸਬੱਬੀ ਉਸ ਵਕ਼ਤ ਇੱਕ ਮਹਿਲਾ ਵੀਡੀਓ ਬਣਾ ਰਹੀ ਸੀ ਜਿਸ ਨੇ ਇਹ ਵੀਡੀਉ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀ । ਸਿੰਗਾਪੁਰ ਦੇ ਝੰਡੇ ਵਾਲਾ ਇਹ ਜਹਾਜ਼ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ। ਜਹਾਜ਼ ਪ੍ਰਬੰਧਨ ਕੰਪਨੀ ਸਿਨਰਜੀ ਮਰੀਨ ਗਰੁੱਪ ਨੇ ਕਿਹਾ ਕਿ 2 ਕੈਪਟਨਾ   ਸਮੇਤ  ਚਾਲਕ ਦਲ ਦੇ ਸਾਰੇ 22 ਮੈਂਬਰ ਭਾਰਤੀ ਹਨ। ਇਨ੍ਹਾਂ ‘ਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਪੁਲ ਨਾਲ ਜਹਾਜ਼ ਦੇ ਟਕਰਾਉਣ ਕਾਰਨ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਿਆ ਹੈ ।ਬਾਲਟੀਮੋਰ ਦੇ ਮੇਅਰ ਬ੍ਰੈਂਡਨ ਸਕਾਟ ਨੇ ਇਸ ਨੂੰ ‘ਇਕ ਨਾ ਸੋਚੀ ਜਾ ਸਕਣ ਵਾਲੀ ਤ੍ਰਾਸਦੀ’ ਕਿਹਾ। ਉਨ੍ਹਾਂ ਕਿਹਾ, ‘‘ਤੁਸੀਂ ਕਦੇ ਨਹੀਂ ਸੋਚਿਆ ਹੋਵੇਗਾ ਕਿ ਤੁਸੀਂ ਇਸ ਪੁਲ ਨੂੰ ਡਿੱਗਦੇ ਹੋਏ ਵੇਖੋਗੇ।ਉਧਰ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਹਾਦਸੇ ਉੱਪਰ ਟਿੱਪਣੀ ਕਰਦਿਆਂ ਆਖਿਆ ਹੈ ਕਿ ਇਸ ਤਰ੍ਹਾਂ ਦੇ ਕੋਈ ਸਬੂਤ ਜਾਂ ਵੇਰਵੇ ਨਹੀਂ ਮਿਲੇ ਕਿ ਇਹ ਹਾਦਸਾ ਜਾਣ ਬੁੱਝ ਕੇ ਕੀਤਾ ਗਿਆ ਹੈ

Exit mobile version