ਅਲਬਰਟਾ ਸਰਕਾਰ 2000 ਡਾਲਰ ਦੇਵੇਗੀ-ਈ ਕੋਲੀ ਤੋਂ ਪ੍ਰਭਾਵਿਤ ਹਰ ਬੱਚੇ ਦੇ ਪਰਿਵਾਰ ਨੂੰ

ਹੁਣ ਈ ਕੋਲੀ ਤੋਂ ਪ੍ਰਭਾਵਿਤ ਹਰ ਬੱਚੇ ਦੇ ਪਰਿਵਾਰ ਨੂੰ ਅਲਬਰਟਾ ਸਰਕਾਰ 2000 ਡਾਲਰ ਦੇਵੇਗੀ

ਐਡਮਿੰਟਨ(ਪੰਜਾਬੀ ਅਖ਼ਬਾਰ ਬਿਊਰੋ) ਅਲਬਰਟਾ ਪ੍ਰੀਮੀਅਰ ਡੇਨੀਅਲ ਸਮਿਥ ਨੇ ਕੈਲਗਰੀ ਡੇ-ਕੇਅਰਜ਼ ਵਿਖੇ ਈ ਕੋਲੀ ਦੇ ਪ੍ਰਕੋਪ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਫੰਡਾਂ ਦਾ ਐਲਾਨ ਕੀਤਾ ਹੈ। ਐਲਬਰਟਾ ਸਰਕਾਰ ਹੁਣ ਕੈਲਗਰੀ ਦੇ ਕਈ ਡੇ-ਕੇਅਰਜ਼ ਨਾਲ ਸਬੰਧਤ ਈ ਕੋਲੀ ਦੇ ਪ੍ਰਕੋਪ ਤੋਂ ਪ੍ਰਭਾਵਿਤ ਹਰੇਕ ਬੱਚੇ ਲਈ ਪਰਿਵਾਰਾਂ ਨੂੰ $2,000 ਪ੍ਰਦਾਨ ਕਰੇਗੀ, ਇਸ ਸਬੰਧੀ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ “ਪਰਿਵਾਰਾਂ ਨੂੰ ਬਹੁਤ ਸਾਰੀਆਂ ਤਕਲੀਫਾਂ ਦੇ ਨਾਲ ਔਖਾ ਸਮਾਂ ਗੁਜ਼ਰਨਾ ਪੈ ਰਿਹਾ ਹੈ। ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਬੱਚਿਆਂ ਦੀ ਬਿਮਾਰੀ ਕਾਰਣ ਹਸਪਤਾਲ ਵਿੱਚ ਜਾਂ ਘਰ ਵਿੱਚ ਆਪਣੇ ਕੰਮਕਾਰ ਛੱਡਕੇ ਕਈ ਕਈ ਦਿਨ ਅਤੇ ਰਾਤਾਂ ਬਿਤਾਈਆਂ ਹਨ। ਅਤੇ ਅਸੀਂ ਸਮਝਦੇ ਹਾਂ ਕਿ ਇਸ ਨਾਲ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਤਣਾਅ ਅਤੇ ਬਹੁਤ ਵਿੱਤੀ ਘਾਟਾ ਪਿਆ ਹੈ। “ਅਸੀਂ ਜਿੰਨਾ ਹੋ ਸਕੇ ਇਸ ਤਣਾਅ ਨੂੰ ਘੱਟ ਕਰਨ ਵਿੱਚ ਮੱਦਦ ਕਰਨਾ ਚਾਹੁੰਦੇ ਹਾਂ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਲਬਰਟਾ ਪ੍ਰੀਮੀਅਰ ਦੀਆਂ ਅੱਖਾਂ ਵਿੱਚ ਹੰਝੂ ਵੀ ਛਲਕ ਪਏ ਸਨ ਇਸ ਮੌਕੇ ਉਸਨੇ ਦੁਖੀ ਅਤੇ ਬੀਮਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਦੁੱਖ ਨੂੰ ਮਹਿਸੂਸ ਕੀਤਾ ਮਹਿਸੂਸ ਹੋ ਰਿਹਾ ਸੀ । ਡੈਨੀਅਲ ਸਮਿਥ ਦਾ ਇਹ ਐਲਾਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਡੇ-ਕੇਅਰ ਵਿੱਚ ਪੀੜਤ ਬੱਚਿਆਂ ਦੇ ਮਾਪਿਆਂ ਨੇ ਇੱਕ ਖੁੱਲਾ ਪੱਤਰ ਸਰਕਾਰ ਨੂੰ ਭੇਜਿਆ ਸੀ ਜਿਸ ਵਿੱਚ ਸਮਿਥ ਨੂੰ ਸਥਿੱਤੀ ਨਾਲ ਨਜਿੱਠਣ ਲਈ ਹੋਰ ਕੱੁਝ ਕਰਨ ਲਈ ਕਿਹਾ ਗਿਆ ਸੀ।

Exit mobile version