ਅੰਬੀ ਤੇ ਬਿੰਦਾ ਕਲੱਬ ਦਾ ਕਬੱਡੀ ਕੱਪ 16 ਸਤੰਬਰ ਨੂੰ ਕੈਲਗਰੀ ‘ਚ ਹੋਵੇਗਾ


ਪਾਕਿਸਤਾਨ ਦੀ ਟੀਮ ਬਣੇਗੀ ਕੱਪ ਦਾ ਸ਼ਿੰਗਾਰ,ਰੱਸਾ-ਕਸੀ ਦੇ ਮੁਕਾਬਲੇ ਲਈ ਟੀਮਾਂ ਤਿਆਰ
ਕੋਚ ਚੈਨਾ ਸਿੱਧਵਾਂ ਤੇ ਪਹਿਲਵਾਨ ਮਾਈਕਲਜੀਤ ਸਿੰਘ ਗਰੇਵਾਲ ਤੇ ਦਾ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ
ਗੱਤਕਾ ਤੇ ਭੰਗੜਾ ਦੀਆਂ ਪੇਸ਼ਕਾਰੀਆਂ ਬੰਨ੍ਹਣਗੀਆਂ ਵੱਖਰਾ ਰੰਗ

ਕੈਲਗਰੀ (ਪੰਜਾਬੀ ਅਖਬਾਰ ਬਿਊਰੋ)16 ਸਤੰਬਰ 2023 ਦਿਨ ਸ਼ਨੀਵਾਰ ਨੂੰ ਕੈਲਗਰੀ ਦੇ ਪਰੇਰੀ ਵਿੰਡ ਪਾਰਕ (ਨਾਰਥ ਈਸਟ) ਵਿੱਚ ਅੰਬੀ ਅਤੇ ਬਿੰਦਾ ਸਪੋਰਟਸ ਕਬੱਡੀ ਕਲੱਬ ਕੈਲਗਰੀ ਵੱਲੋਂ ਕਰਵਾਏ ਜਾਣ ਵਾਲੇ ਕਬੱਡੀ ਕੱਪ ਦੀਆਂ ਤਿਆਰੀਆਂ ਕਲੱਬ ਨੇ ਪੂਰੀ ਤਰਾਂ ਕਰ ਲਈਆਂ ਹਨ।ਕੱਪ ਨੂੰ ਹਰ ਪੱਖੋਂ ਯਾਦਗਾਰੀ ਬਣਾਉਣ ਲਈ ਕਲੱਬ ਮੈਂਬਰ ਦਿਨ-ਰਾਤ ਪੂਰੀ ਤਰਾਂ ਮਿਹਨਤ ਕਰ ਰਹੇ ਹਨ।ਪਿਛਲੇ ਦਿਨੀਂ ਕਲੱਬ ਵੱਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਸਪਾਂਸਰ ਤੇ ਪੰਜਾਬੀ ਭਾਈਚਾਰੇ ਦੀਆਂ ਅਹਿਮ ਸਖ਼ਸ਼ੀਅਤਾਂ ਨੇ ਹਾਜ਼ਰੀ ਭਰੀ।

ਪ੍ਰਬੰਧਕੀ ਕਮੇਟੀ ਵੱਲੋਂ ਸੰਨੀ ਪੂਨੀਆਂ,ਨਿਸ਼ਾਨ ਭੰਮੀਪੁਰਾ ਤੇ ਜੱਸਾ ਸਵੱਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਲਈ ਇਸ ਕੱਪ ਨੂੰ ਹਰ ਪੱਖੋਂ ਸਫਲ ਕਰਨ ਲਈ ਕਬੱਡੀ ਤੋਂ ਇਲਾਵਾ ਕਈ ਹੋਰ ਰੰਗ ਭਰੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਕਬੱਡੀ ਕੱਪ ਦੀ ਸ਼ੁਰੂਆਤ ਖਿਡਾਰੀਆਂ ਦੀ ਤੰਦੁਰੁਸਤੀ ਤੇ ਕੱਪ ਦੀ ਸਫਲਤਾ ਦੀ ਅਰਦਾਸ ਨਾਲ ਹੋਵੇਗੀ।ਉਸ ਤੋਂ ਬਾਅਦ ਜਨਮਜੀਤ ਸਿੰਘ ਵੱਲੋਂ ਚਲਾਏ ਜਾ ਰਹੀ ਦਲ ਭੰਜਨ ਗੱਤਕਾ ਅਕੈਡਮੀ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਜਾਣਗੇ।ਇਸ ਉਪਰੰਤ ਹਰਨਾਮ ਸਿੰਘ ਸੰਧੂ ਦੇ ਭੰਗੜਾ ਕਲੱਬ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ ਦੇ ਬੱਚਿਆਂ ਵੱਲੋਂ ਪੰਜਾਬੀਆਂ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਜਾਵੇਗਾ।ਕਬੱਡੀ ਦੀਆਂ ਟੀਮਾਂ ਵਿੱਚ ਚੋਟੀ ਦੇ ਸਟਾਰ ਖਿਡਾਰੀ ਭਾਗ ਲੈ ਰਹੇ ਹਨ ਇਹਨਾਂ ਵਿੱਚ ਪਾਕਿਸਤਾਨ ਦੀ ਟੀਮ ਖਿੱਚ ਦਾ ਕੇਂਦਰ ਰਹੇਗੀ।ਕਬੱਡੀ ਮੈਚਾਂ ਦੇ ਨਾਲ-ਨਾਲ ਰੱਸਾ ਕਸੀ ਦੇ ਮੈਚ ਵੀ ਨਾਲ-ਨਾਲ ਚੱਲਦੇ ਰਹਿਣਗੇ।ਕਲੱਬ ਵਲੋਂ ਇਸ ਮੌਕੇ ਕੋਚ ਚੈਨਾ ਸਿੱਧਵਾਂ ਤੇ ਪਹਿਲਵਾਨ ਮਾਈਕਲਜੀਤ ਸਿੰਘ ਗਰੇਵਾਲ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾ ਰਿਹਾ ਹੈ।ਕਲੱਬ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ 16 ਸਤੰਬਰ ਨੂੰ ਪਰੇਰੀ ਵਿੰਡ ਪਾਰਕ ਦੀ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ।ਹੋਰ ਜਾਣਕਾਰੀ ਲਈ ਸੰਨੀ ਪੂਨੀਆਂ(403-464-1149),ਨਿਸ਼ਾਨ ਭੰਮੀਪੁਰਾ(403-437-6141) ਤੇ ਜੱਸਾ ਸਵੱਦੀ(403-401-0788) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Exit mobile version