ਇਰਾਨ ਦੀ ਲੀਡਰਸ਼ਿਪ- ਯੂ.ਐੱਸ ਲੀਡਰਸ਼ਿਪ- ਸਮਝੌਤੇ ਵਿੱਚ ਅੜਿੱਕਾ

ਇਰਾਨ ਦੀ ਲੀਡਰਸ਼ਿਪ- ਯੂ.ਐੱਸ ਲੀਡਰਸ਼ਿਪ- ਸਮਝੌਤੇ ਵਿੱਚ ਅੜਿੱਕਾ : ਯੂ.ਐੱਸ ਨੂੰ ਦੁਨੀਆਂ ਦੀ ਸੁਪਰ ਪਾਵਰ ਮੰਨਿਆਂ ਜਾਂਦਾ ਹੈ। ਦੁਨੀਆਂ ਦੇ ਬਹੁਤੇ ਦੇਸ਼ਾਂ ਵਿੱਚ ਜਦ ਯੂ.ਐੱਸ ਦੇ ਪਸੰਦ ਦੀ ਹਕੂਮਤ ਨਾ ਹੋਵੇ ਤਾਂ ਉਸਨੂੰ ਹਰ ਤਰੀਕੇ ਨਾਲ ਬਦਲਣ ਦੀ ਕੋਸ਼ਿਸ ਕਰਦਾ ਹੈ। ਬਦਲ ਵੀ ਦਿੰਦਾ ਹੈ; ਬਾਕੀ ਦੇਸ਼ਾਂ ਨੂੰ ਚਿਤਾਵਨੀ ਵੀ ਦਿੰਦਾ ਹੈ। ਵੈਂਨਜੂਏਲਾ ਦੀ ਮਿਸਾਲ ਸਾਹਮਣੇ ਹੈ। ਯੋਰਪ,ਯੂਕਰੇਨ ਦੀ ਮਿਸਾਲ ਸਾਹਮਣੇ ਹੈ। ਯੂ.ਐੱਸ ਦਾ ਰਾਸ਼ਟਰਪਤੀ ਡੋਨਾਲਡ ਟਰੰਪ; ਡੋਨਾਲਡ ਟਰੰਪ ਦੇ ਪਰਸ਼ਾਸ਼ਨ ਤੇ ਫਿਰਕੂ ਯਹੂਦੀਆਂ ਦੀ ਪਕੜ ਉਹਨਾ ਤੇ ਇਸਰਾਇਲ ਦੇ ਨੇਤਨਯਾਹੂ ਦੀ ਪਕੜ। ਯੂ.ਐੱਸ ਦਾ ਪਰਸ਼ਾਸ਼ਨ ਯੂ.ਐੱਸ ਦੇ ਲੋਕਾਂ ਦਾ ਭਲਾ ਸੋਚਣ ਦੀ ਬਜਾਏ ਇਸਰਾਇਲ ਦੇ ਨੇਤਨਯਾਹੂ ਦੀਆਂ ਨੀਤੀਆਂ ਅਨੁਸਾਰ ਚਲਦੈ। ਅਤੇ ਇਸਰਾਇਲ ਵਾਲਾ ਨੇਤਨਯਾਹੂ ਯੂ.ਐੱਸ.ਏ ਨੂੰ ਡੋਨਾਲਡ ਟਰੰਪ ਰਾਹੀਂ ਢਾਲ ਬਣਾ ਕੇ ਅਰਬ ਮੁਲਕਾਂ ਦੀ ਜਮੀਨ ਤੇ ਕਬਜਾ ਕਰਨਾ ਚਾਹੁੰਦੈ। ਇਸ ਕੰਮ ਚ ਉਹ ਇਰਾਨ ਨੂੰ ਅੜਿਕਾ ਸਮਝਦੈ ਅਤੁ ਉਸ ਨੂੰ ਖਤਮ ਕਰਨ ਲਈ ਇਸਰਾਇਲ ਬੁਰੇ ਦੇ ਘਰ ਤੱਕ ਜਾਣ ਲਈ ਤਿਆਰ ਹੈ। ਯੂ.ਐੱਸ ਨੂੰ ਇਸੇ ਲਈ ਉਸਨੇ ਅੱਗੇ ਕੀਤੈ। ਜੰਗ ਇਸਰਾਇਲ ਦੀ ਲੜਨ ਵਾਲਾ ਯੂ.ਐੱਸ.ਏ. । ਨਹੀਂ ਤਾਂ ਯੂ.ਐੱਸ ਦਾ ਹਜਾਰਾਂ ਕਿ.ਮੀ. ਦੂਰ ਮਿਡਲ ਈਸਟ ਵਿੱਚ ਕੀ ਕੰਮ।

ਹੁਣ ਗੱਲ ਕਰੀਏ ਇਹਨਾ ਦੇਸ਼ਾਂ ਦੀ ਹਕੂਮਤ ਦੀ। ਯੂ.ਐੱਸ.ਏ. ਦੇ ਨੇਟਿਵਜ ਤੋਂ ਧੱਕੇ ਨਾਲ ਵੱਖ-ਵੱਖ ਬਾਹਰੀ ਹਮਲਾਵਰਾਂ ਨੇ ਧਰਤੀ ਖੋਹੀ; ਸੰਸਾਧਨਾਂ ਨੂੰ ਖੋਹਿਆ; ਨੇਟਿਵਜ ਨੂੰ ਕੈਦੀਆਂ ਵਾਂਗ ਰਿਜਰਵਸ ਵਿੱਚ ਧੱਕ ਦਿੱਤਾ। ਪਹਿਲਾਂ ਸਪੈਨਿਸ਼ ਆਏ; ਫਿਰ ਫਰੈਂਚ ਅਤੇ ਬ੍ਰਿਟਿਸ਼। ਨੇਟਿਵਜ ਦਾ ਸਮਾਜਿਕ, ਸੱਭਿਆਚਾਰਕ ਤਾਣਾ-ਬਾਣਾ ਖਤਮ ਕਰਕੇ ਆਪਣੀ ਹਕੂਮਤ ਕਾਇਮ ਕੀਤੀ।ਯੂ.ਐੱਸ ਦੇ ਨੇਟਿਵਜ ਅੱਜ ਵੀ ਬੇਚਾਰੇ ਹਨ। ਸੰਸਾਧਨਾ ਅਤੇ ਜਮੀਨ ਦੇ ਲੁਟੇਰੇ ਅੱਜ ਸ਼ਾਸਕ ਹਨ। ਲੁਟੇਰੇ ਦਾ ਸੁਭਾਅ ਨਹੀਂ ਬਦਲਦਾ। ਸਾਢੇ ਤਿੰਨ ਸੌ ਸਾਲ ਦੇ ਕਰੀਬ ਹੋ ਗਏ ਯੂ.ਐੱਸ ਵਿੱਚ ਇਸੇ ਸੁਭਾਅ ਨੂੰ। ਲੁਟੇਰੇ ਸੈਟਲਰਜ ਯੋਰਪੀਨ ਸਨ। ਉਹਨਾ ਨੇ ਯੋਰਪ ਦੇ ਹੋਰ ਲੋਕਾਂ ਨੂੰ ਵੀ ਸੱਦਿਆ ਆਪਣੀ ਗਿਣਤੀ ਵਧਾਉਣ ਲਈ। ਇਸੇ ਦਾ ਸਿੱਟਾ ਸੀ ਕਿ ਜਰਮਨ,ਸਕਾਟਲੈਂਡ, ਯੂਕਰੇਨੀ ਅਤੇ ਦੂਜੇ ਯੋਰਪੀਨ ਲੋਕ ਯੂ.ਐੱਸ ਵਿੱਚ ਸਥਾਪਤ ਹੋਏ। ਤੰਗੀ-ਤੁਰਸ਼ੀ ਦੇ ਸ਼ਿਕਾਰ ਲੋਕ, ਯੋਰਪੀਨ ਦੇਸ਼ਾਂ ਦੇ ਚੋਰ, ਲੁਟੇਰੇ,ਫਰਾਡ ਲੋਕਾਂ ਨੇ ਯੂ.ਐੱਸ ਨੂੰ ਆਪਣਾ ਟਿਕਾਣਾ ਬਣਾਇਆ। ਡੋਨਾਲਡ ਟਰੰਪ ਦਾ ਦਾਦਾ ਬਾਵੇਰੀਆ ਦਾ ਭਗੌੜਾ, ਉਸਦੀ ਮਾਂ ਘਰੇਲੂ ਨੌਕਰ ਦੇ ਤੌਰ ਤੇ ਅਮਰੀਕਾ ਚ ਵੜੀ। ਟਰੰਪ ਪਰਸ਼ਾਸ਼ਨ ਦੇ ਮਿਡਲ ਈਸਟ ਦੇ ਵਿਸ਼ੇਸ ਦੂਤ ਅਤੇ ਫਿਰਕੂ ਸੋਚ ਵਾਲੇ ਯਹੂਦੀ ਸਟੀਵ ਵਿਟਕਾਫ ਦੇ ਪੁਰਖੇ ਬੇਲਾਰੂਸ ਵਿੱਚੋਂ ਭੱਜ ਕੇ ਯੂ.ਐੱਸ ਆਏ ਹੋਏ। ਡੋਨਾਲਡ ਟਰੰਪ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਪੁਰਖੇ ਕਿਊਬਾ ਤੋ ਕੱਢੇ ਗਏ ਅਤੇ ਯੂ.ਐੱਸ ਚ ਵਸੇ। ਡੋਨਾਲਡ ਟਰੰਪ ਦੇ ਸੈਕਟਰੀ ਆਫ ਡਿਫੈਂਸ ਪੀਟ ਹੈਗਸਥ (ਜੋ ਯਹੂਦੀ ਪੱਖੀ ਹੈ )ਦੇ ਨਾਰਵੇਜੀਅਨ ਪੁਰਖੇ ਸਕੈਂਡੇਨੇਵੀਆ ਤੋਂ ਮਾਈਗ੍ਰੇਟ ਹੋਕੇ ਯੂ.ਐੱਸ ਆਏ । ਡੋਨਾਲਡ ਟਰੰਪ ਦਾ ਜਵਾਈ ਅਤੇ ਇਰਾਨ ਸਮਝੌਤੇ ਲਈ ਟਰੰਪ ਵੱਲੋਂ ਨਾਮਜੱਦ ਜੇਰਡ ਕੁਸ਼ਨਰ ਅਤੇ ਡੋਨਾਲਡ ਟਰੰਪ ਦਾ ਕੁੜਮ ਜੋ ਯੂ.ਐੱਸ ਵੱਲੋਂ ਰਾਜਦੂਤ ਹੈ ,ਇਹ ਫਿਰਕੂ ਯਹੂਦੀ ਹਨ। ਇਹਨਾਂ ਦੋਨਾਂ ਦੇ ਪੁਰਖੇ ਬੇਲਾਰੂਸ ਤੋਂ ਦੌੜ ਕੇ ਯੂ.ਐੱਸ ਆਏ। ਅੱਜ ਇਹ ਸਾਰੀ ਜੁੰਡਲੀ ਯੂ.ਐੱਸ ਦਾ ਪਰਸ਼ਾਸ਼ਨ ਚਲਾ ਰਹੀ ਹੈ। ਇਹਨਾ ਦੇ ਦਿਮਾਗ ਵਿੱਚ ਪੀੜ੍ਹੀਆਂ ਤੋਂ ਫਿਰਕੂ ਸੋਚ ਇਹਨਾ ਦੇ ਡੀ.ਐਨ.ਏ ਵਿੱਚ ਕੁੱਟ ਕੁੱਟ ਭਰੀ ਹੋਈ ਹੈ। ਵੱਖ ਵੱਖ ਖਿੱਤਿਆਂ ਤੋਂ ਇਹਨਾ ਦੇ ਪੂਰਵਜ ਜਾਂ ਤਾਂ ਕੱਢੇ ਗਏ ਜਾਂ ਹਿਟਲਰ ਤੋਂ ਜਾਨ ਬਚਾ ਕੇ ਭੱਜੇ। ਪਰ ਸੁਧਰੇ ਫਿਰ ਵੀ ਨਹੀਂ। ਇਹਨਾਂ ਦੀ ਸੋਚ ਫਿਰਕਾਪ੍ਰਸਤਾਂ ਵਾਲੀ ਹੈ; ਅਸਹਿਣਸ਼ੀਲਤਾ ਵਾਲੀ ਹੈ; ਲੁਟੇਰਾ ਅਤੇ ਜਰਾਇਮ ( ਅਪਰਾਧੀ) ਪ੍ਰਵਿਰਤੀ ਹੈ। ਸੋ ਇਹ ਰਾਜ ਧਰਮ ਨਿਭਾਉਣਾ ਨਹੀਂ ਜਾਣਦੇ। ਫਿਰਕਾਪ੍ਰਸਤੀ ਫੈਲਾਉਣ ਦਾ ਧੰਦਾ ਕਰਦੇ ਹਨ।
ਹੁਣ ਇਸਰਾਇਲ ਦੀ ਗੱਲ ਕਰਦੇ ਹਾਂ ਇਹ ਯਹੂਦੀ ਮੁਲਕ ਹੈ। ਕਈ ਸਦੀਆਂ ਤੱਕ ਰੋਮਨਾ ਨੇ, ਇਸਾਈਆਂ ਨੇ, ਸਪੇਨਿਸ਼ਾਂ ਨੇ, ਜਰਮਨ ਵਾਸੀਆਂ ਨੇ, ਰੱਸ਼ੀਅਨਜ ਨੇ ਇਹਨਾ ਨੂੰ ਆਪੋ ਆਪਣੇ ਖੇਤਰਾਂ ਚੋਂ ਭਜਾਇਆ। ਯਹੂਦੀ ਹੋਣਾ ਹੀ ਇਹਨਾ ਦਾ ਮੁੱਖ ਦੋਸ਼ ਗਿਣਿਆ ਜਾਂਦਾ ਸੀ। ਨਫਰਤੀ ਯਹੂਦੀ ਸੋਚ ਕਾਰਨ ਯਹੂਦੀਆਂ ਨੂੰ ਈਸਾ ਮਸੀਹ ਦਾ ਕਾਤਲ ਮੰਨਿਆਂ ਗਿਆ। ਇਸੇ ਕਾਰਨ ਯੋਰੋਸ਼ਲਮ ਚੋਂ ਇਹਨਾਂ ਨੂੰ ਭਜਾਇਆ, ਫਿਰ ਸਪੇਨ ਚੋਂ ਭਜਾਇਆ, ਯੋਰਪ ਦੇ ਕਿਸੇ ਵੀ ਮੁਲਕ ਵਿੱਚ ਇਹਨਾਂ ਨੂੰ ਟਿਕਣ ਨਹੀਂ ਦਿੱਤਾ ਗਿਆ। ਕਾਰਨ ਇਹਨਾਂ ਦੇ ਧਰਮ ਗੁਰੂਆਂ (ਰੱਬੀਆਂ) ਦੀ ਸੋਚ ਮੁੱਖ ਕਾਰਨ ਸੀ। ਇੱਕ ਵਾਰ ਯੋਰਪੀਨ ਮੁਲਕਾਂ ਚ ਬੀਮਾਰੀ ਫੈਲੀ ਤਾਂ ਇਹਨਾਂ ਤੇ ਹਮਲੇ ਹੋਏ। ਕਾਰਨ ਇਹ ਸੀ ਕਿ ਉਹਨਾ ਅਨੁਸਾਰ ਯਹੂਦੀਆਂ ਦੇ ਰੱਬੀ (ਧਾਰਮਿਕ ਗੁਰੂ) ਨੇ ਉਹਨਾਂ ਨੂੰ ਦੂਜੇ ਲੋਕਾਂ (ਈਸਾਈ ਲੋਕਾਂ) ਦੇ ਪੀਣ ਵਾਲੇ ਪਾਣੀ ਚ ਜਹਿਰ ਮਿਲਾਉਣ ਲਈ ਕਿਹਾ ਸੀ। ਇਸੇ ਕਾਰਨ ਲੋਕਾਂ ਦੀ ਮੌਤ ਹੋ ਰਹੀ ਸੀ। ਯਹੂਦੀਆਂ ਨੂੰ ਇਸਾਈ ਲੋਕ ਜਾਲਮ ਅਤੇ ਲਾਲਚੀ ਮੰਨਦੇ ਸਨ। ਹਿਟਲਰ ਨੇ ਤਾਂ 60 ਲੱਖ ਯਹੂਦੀਆਂ ਨੂੰ ਗੈਸ ਚੈਂਬਰਾਂ ਚ ਮਾਰਨ ਦਾ ਹੁਕਮ ਦੇ ਦਿੱਤਾ ਸੀ ਪਰ ਇੱਥੋਂ ਵੀ ਬਹੁਤੇ ਯਹੂਦੀ ਬਚਣ ਵਿੱਚ ਕਾਮਯਾਬ ਹੋ ਗਏ। ਬ੍ਰਿਟਿਸ਼ਰਜ ਦੇ ਰਹਿਮੋਂ ਕਰਮ ਕਰਕੇ ਇਹਨਾ ਨੂੰ 1948 ਵਿੱਚ ਬ੍ਰਿਟਿਸ਼ ਦੇ ਕਾਲੋਨੀਅਲ ਖੇਤਰ ਦੇ ਫਲਸਤੀਨ ਦੇ ਖੇਤਰ ਵਿੱਚੋਂ ਕੁੱਝ ਵਿੱਚ ਇਸਰਾਇਲ ਮੁਲਕ ਵਸਾਉਣ ਦੀ ਆਗਿਆ ਦੇ ਦਿੱਤੀ ਅਤੇ ਯੂ.ਐਨ.ਓ ਤੋਂ ਵੀ ਸਹੀ ਪਵਾ ਲਈ। ਪਰ ਇੱਥੇ ਵੀ ਇਹਨਾ ਦੀ ਸੋਚ ਉਹੀ ਰਹੀ , ਫਿਰਕਾਪ੍ਰਸਤੀ ਵਾਲੀ । ਇਹਨਾ ਨੇ 80 ਸਾਲ ਤੋਂ ਫਲਸਤੀਨੀ ਲੋਕਾਂ ਨੂੰ ਉਜਾੜਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਗੱਲ ਕਰੀਏ ਇਸਰਾਇਲ ਦੀ ਲੀਡਰਸ਼ਿਪ ਦੀ । ਬੈਂਜਾਮਿਨ ਨੇਤਨਯਾਹੂ ਦੇ ਯਹੂਦੀ ਪੁਰਖੇ ਵੀ ਬੇਲਾਰੂਸ ਤੋਂ ਦੌੜ ਕੇ ਗੈਸ ਚੈਂਬਰਾਂ ਚੋਂ ਬਚ ਕੇ ਇਸਰਾਇਲ ਆਏ ਸਨ। ਇਸਰਾਇਲ ਦਾ ਮੰਤਰੀ ਇਤਾਮਾਰ ਬੈੱਨ ਗਵੀਰ ਦੇ ਯਹੂਦੀ ਪੁਰਖੇ ਇਰਾਕ ਤੋਂ ਦੌੜ ਕੇ ਇਸਰਾਇਲ ਆਏ ਸਨ। ਇਸਰਾਇਲ ਦਾ ਮੰਤਰੀ ਬੈਜਾਲੇਲ ਸਮੋਰਿੱਚ ਦੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਸਦੇ ਯਹੂਦੀ ਪੁਰਖਿਆਂ ਦਾ ਸਬੰਧ ਯੂਕਰੇਨ ਦੇ ਸਮੋਰਿੱਚ ਨਾਲ ਜੁੜਦਾ ਹੈ ਇਹ ਉਥੋਂ ਹੀ ਦੌੜ ਕੇ ਆਏ ਅਤੇ ਹਿਟਲਰ ਤੋਂ ਬਚਕੇ ਗੋਲਾਨ ਹਾਈਟਸ ਤੇ ਵਸ ਗਏ। ਇਸਤੋਂ ਇਲਾਵਾ ਬੈਂਜਾਮਿਨ ਨੇਤਨਯਾਹੂ ਦੀ ਸਾਰੀ ਕੈਬਿਨੇਟ ਹੀ ਜਨੂੰਨੀ ਫਿਰਕਾਪ੍ਰਸਤ ਯਹੂਦੀ ਸੋਚ ਵਾਲੀ ਹੈ। ਜਿਹਨਾ ਨੇ ਟਰੰਪ ਪਰਸ਼ਾਸ਼ਨ ਨੂੰ ਆਪਣੇ ਮੱਕੜਜਾਲ ਵਿੱਚ ਫਸਾਇਆ ਹੋਇਆ ਹੈ।
ਦੂਜੇ ਪਾਸੇ ਜੇ ਇਰਾਨ ਦੀ ਪਰਸ਼ਾਸ਼ਨਿਕ ਲੀਡਰਸ਼ਿਪ ਦਾ ਇਤਿਹਾਸ ਫਰੋਲੀਏ ਤਾਂ ਉਹਨਾ ਦਾ ਇੱਕ ਵੀ ਅਜਿਹਾ ਮੰਤਰੀ ਨਹੀਂ ਜਿਸਦਾ ਪਿਛੋਕੜ ਬਾਹਰੀ ਹੋਵੇ। ਇਰਾਨੀ ਲੀਡਰਸ਼ਿਪ ਆਪਣੀ ਹਜਾਰਾਂ ਸਾਲਾਂ ਦੀ ਇਰਾਨੀ ਸੱਭਿਅਤਾ ਦਾ ਅਟੁੱਟ ਹਿੱਸਾ ਰਹੀ ਹੈ।
ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਸੀ ਡਿਪਲੋਮੈਟਿਕ ਤਰੀਕੇ ਨਾਲ ਇਰਾਨ ਨੂੰ ਨਹੀਂ ਹਰਾ ਸਕਦੇ। ਉਹਨਾ ਦੇ ਸਵਾਲਾਂ ਦਾ ਸਾਡੇ ਪਾਸ ਕੋਈ ਜਵਾਬ ਨਹੀਂ। ਇਸਦਾ ਕਾਰਨ ਹੈ ਇਰਾਨ ਦੀ ਲੀਡਰਸ਼ਿਪ ਦਾ ਵਿਦਿਅਕ ਪੱਖ, ਯੂ.ਐੱਸ ਦੇ ਟਰੰਪ ਦੀ ਕੈਬਿਨੇਟ ਅਤੇ ਨੇਤਨਯਾਹੂ ਦੀ ਕੈਬਿਨੇਟ ਦਾ ਕੋਈ ਵੀ ਮੰਤਰੀ ਵਿਦਿਅਕ ਪੱਖ ਤੋਂ ਇਰਾਨ ਦੇ ਕਿਸੇ ਮੰਤਰੀ ਦੇ ਬਰਾਬਰ ਨਹੀਂ ਢੁਕਦਾ। ਆਉ ਇਰਾਨ ਦੀ ਲੀਡਰਸ਼ਿਪ ਦੀ ਯੋਗਤਾ ਨੂੰ ਦੇਖੀਏ:
1) ਮਸੂਦ ਪੈਜੈਸਕੀਅਨ (ਰਾਸ਼ਟਰਪਤੀ): ਇਹ ਤਬਰੇਜ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਤੋਂ ਐਮ.ਬੀ.ਬੀ.ਐੱਸ ਹੈ। ਇਰਾਨ ਯੂਨੀਵਰਸਿਟੀ ਤੋਂ ਸਰਜਨ ਡਾਕਟਰ ਦੀ ਉਚੇਰੀ ਪੜ੍ਹਾਈ ਕੀਤੀ ਹੈ ਅਤੇ ਦਿਲ ਦਾ ਸਰਜਨ ਹੈ।
2) ਮੁਹੰਮਦ ਰੇਜਾ ਆਰਿਫ (ਉੱਪ ਰਾਸ਼ਟਰਪਤੀ) : ਇਹ ਯੂਨੀਵਰਸਿਟੀ ਆਫ ਤਹਿਰਾਨ ਅਤੇ ਸਟੈਨਫੋਰਡ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਉੱਚ ਸਿੱਖਿਆ ਪ੍ਰਾਪਤ ਹੈ।
3) ਮੁਹੰਮਦ ਜਾਵੇਦ ਜਾਰਿਫ (ਇਰਾਨ ਦੇ ਰਾਸ਼ਟਰਪਤੀ ਦਾ ਸਲਾਹਕਾਰ 2ਮਾਰਚ 2025 ਤੱਕ) : ਇਹ ਸਾਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ ਤੋਂ ਬੀ.ਏ.ਤੇ ਐਮ.ਏ ਅਤੇ ਡੈਨਵਰ ਯੂਨੀਵਰਸਿਟੀ ਤੋਂ ਪੀ.ਐਚ.ਡੀ ਹੈ।
4)ਮੋਹਸਿਨ ਇਸਮਾਇਲੀ ( ਉੱਪਰਾਸ਼ਟਰਪਤੀ ਸੰਸਦੀ ਮਾਮਲੇ) ਸ਼ਹੀਦ ਮੋਤਾਹਾਰੀ ਯੂਨੀਵਰਸਿਟੀ ਅਤੇ ਤਰਬੀਅਤ ਮੇਦਰੇਰ ਯੂਨੀਵਰਸਿਟੀ ਤੋਂ ਬੀ.ਏ ਤੇ ਕਾਨੂੰਨ ਦੀ ਉੱਚ ਸਿੱਖਿਆ
5)ਮੁਹੰਮਦ ਜਾਫਰ ਗਾਇਨਪਨਾਹ (ਉਪ ਰਾਸ਼ਟਰਪਤੀ ਐਗਜੈਕਟਿਵ ਅਫੇਅਰਜ) : ਅੱਖਾਂ ਦਾ ਡਾਕਟਰ, ਪੀ ਐਚ ਡੀ ਇਨ ਕੌਰਨੀਆਂ
6)ਸ਼ਾਹਰਾਮ ਡੈਬੁਰੀ ਓਸਕੁਈ( 4/8/24 ਤੋਂ 5/4/25 ਤੱਕ ਸੰਸਦੀ ਮਾਮਲਿਆਂ ਦਾ ਉਪਰਾਸ਼ਟਰਪਤੀ) : ਤਬਰੇਜ ਯੂਨੀ. ਮੈਡੀਕਲ ਸਾਇੰਸ ਅਤੇ ਤਹਿਰਾਨ ਯੂਨੀਵਰਸਿਟੀ ਮੈਡੀਕਲ ਸਾਇੰਸ ਤੋਂ ਡਾਕਟਰੀ ਉੱਚ ਸਿੱਖਿਆ, ਨਿਊਕਲੀਅਰ ਮੈਡੀਸਨ ਦਾ ਪ੍ਰੋਫੈਸਰ)
7)ਮੁਹੰਮਦ ਇਸਲਾਮੀ ( ਐਟਾਮਿਕ ਐਨਰਜੀ ਦਾ ਮੁਖੀ) : ਯੂਨੀਵਰਸਿਟੀ ਆਫ ਡੈਟਰਾਇਟ, ਯੂ.ਐੱਸ, ਓਹਾਇਓ ਯੂਨੀਵਰਸਿਟੀ,ਯੂ.ਐੱਸ, ਰਾਇਲ ਰੋਡਜ ਯੂਨੀਵਰਸਿਟੀ ਕੈਨੇਡਾ, ਸ਼ੈਰਿਫ ਯੂਨੀਵਰਸਿਟੀ ਆਫ ਟੈਕਨਾਲੋਜੀ, ਤਹਿਰਾਨ ਤੋਂ ਉੱਚ ਸਿੱਖਿਆ ਪ੍ਰਾਪਤ
8)ਜਾਹਰਾ ਬਹਿਰਾਊਜ ਆਜਾਰ (ਪਰਿਵਾਰਕ ਮਾਮਲਿਆਂ ਬਾਰੇ ਉਪ ਰਾਸ਼ਟਰਪਤੀ) : ਤਹਿਰਾਨ ਯੂਨੀਵਰਸਿਟੀ ਤੋਂ ਪੀ.ਐਚ.ਡੀ
9)ਸ਼ੀਨਾ ਅਨਸਾਰੀ ( ਵਾਤਾਵਰਣ ਮਾਮਲਿਆਂ ਬਾਰੇ ਉਪ ਰਾਸ਼ਟਰਪਤੀ) : ਇਸਲਾਮਿਕ ਆਜਾਦ ਯੂਨੀਵਰਸਿਟੀ ਅਤੇ ਬੂ-ਅਲੀ ਸੀਨਾ ਯੂਨੀਵਰਸਿਟੀ ਤੋ ਉੱਚ ਸਿੱਖਿਆ ਪ੍ਰਾਪਤ। ਇਨਵਾਇਰਮੈਂਟ ਮੈਨੇਜਮੈਂਟ ਵਿੱਚ ਪੀ.ਐਚ.ਡੀ
10) ਅਲਾਇਦੀਨ ਰਫੀਜਾਦੇਹ ( ਪਰਸ਼ਾਸ਼ਕੀ ਮਾਮਲਿਆਂ ਬਾਰੇ ਉੱਪਰਾਸ਼ਟਰਪਤੀ): ਇਸਲਾਮਿਕ ਆਜਾਦ ਯੂਨੀਵਰਸਿਟੀ ਸਾਇੰਸ ਐਂਡ ਰੀਸਰਚ ਤੋਂ ਪਰਸ਼ਾਸ਼ਕੀ ਮਾਮਲਿਆਂ ਬਾਰੇ ਉੱਚ ਸਿੱਖਿਆ ਪ੍ਰਾਪਤ।
11)ਅਬਦੁਲਕਰੀਮ ਹੁਸੀਨਜਾਦੇਹ ( ਪੇਂਡੂ ਵਿਕਾਸ ਬਾਰੇ ਉੱਪਰਾਸ਼ਟਰਪਤੀ) : ਇਰਾਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਤੋਂ ਉੱਚ ਸਿੱਖਿਆ ਪ੍ਰਾਪਤ।
12) ਫਰਜਾਨੇਹ ਅਨਸਾਰੀ ( ਇਰਾਨ ਨੈਸ਼ਨਲ ਸਟੈਂਡਰਡ ਆਰਗੇਨਾਈਜ਼ੇਸ਼ਨ ਦਾ ਉਪ ਰਾਸ਼ਟਰਪਤੀ) : ਅਹਿਵਾਜ ਜੁੰਡਿਸ਼ਾਪੁਰ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਅਤੇ ਤਹਿਰਾਨ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ, ਪੀ.ਐੱਚ.ਡੀ ਇਨ ਐਗਰੀਕਲਚਰ ਯੂਨੀਵਰਸਟੀ
ਇਸਤੋਂ ਇਲਾਵਾ ਪੰਦਰਾਂ ਦੇ ਕਰੀਬ ਮੰਤਰੀ ਹੋਰ ਹਨ। ਸਾਰੇ ਹੀ ਉੱਚ ਸਿੱਖਿਆ ਪ੍ਰਾਪਤ। ਯੂ.ਐੱਸ.ਏ ਦੇ ਡੋਨਾਲਡ ਟਰੰਪ ਜਾਂ ਇਸਰਾਇਲ ਦੀ ਕੈਬਿਨੇਟ ਦਾ ਕੋਈ ਵੀ ਮੰਤਰੀ ਇਰਾਨ ਕੈਬਿਨੇਟ ਦੇ ਮੰਤਰੀ ਦੇ ਕੱਦ ਦਾ ਅਤੇ ਸੋਚ ਦਾ ਨਹੀਂ ਹੋ ਸਕਦਾ।
ਇਰਾਨ ਸਰਕਾਰ ਦਾ ਕਦਮ ਅੱਜ ਤੱਕ ਕੋਈ ਵੀ ਅਜਿਹਾ ਨਹੀਂ ਜਿਸ ਵਿੱਚੋਂ ਡੋਨਾਲਡ ਟਰੰਪ ਜਾਂ ਨੇਤਨਯਾਹੂ ਦੇ ਮੰਤਰੀਆਂ ਵਾਂਗ ਹੋਛੇਪਣ ਦਾ ਪ੍ਰਗਟਾਵਾ ਹੋਵੇ।

ਇਹੀ ਕਾਰਨ ਹੈ ਡੋਨਾਲਡ ਟਰੰਪ ਜਾਂ ਬੈਂਜਾਮਿਨ ਨੇਤਨਯਾਹੂ ਇਰਾਨ ਨਾਲ ਗੱਲ ਕਰਨ ਦੀ ਥਾਂ ਧਮਕੀਆਂ ਦਾ ਪ੍ਰਯੋਗ ਕਰਦੇ ਹਨ। ਇਰਾਨ ਨੇ ਪੰਜ ਦਹਾਕੇ ਦੇ ਕਰੀਬ (47 ਸਾਲ)ਸੈਂਕਸ਼ਨਜ ਦਾ ਸਾਹਮਣਾ ਕੀਤਾ ਹੈ ਪਰ ਅਮਰੀਕਾ ਉਸਨੂੰ ਝੁਕਾਅ ਨਹੀਂ ਸਕਿਆ। ਇਰਾਨ ਦੀ ਪਹਿਲੀ ਕਤਾਰ ਦੀ ਲੀਡਰਸ਼ਿਪ ਮਾਰ ਦਿੱਤੀ ਗਈ। ਇਰਾਨ ਫਿਰ ਵੀ ਨਹੀਂ ਝੁਕਿਆ। ਹਾਰਮੂਜ ਸਟਰੇਟ ਨੂੰ ਘੇਰਾ ਪਾ ਲਿਆ ਫਿਰ ਵੀ ਇਰਾਨ ਨਹੀਂ ਝੁਕਿਆ। ਸੀਮਤ ਸਾਧਨ ਹੋਣ ਦੇ ਬਾਵਜੂਦ ਸਵੈਮਾਣ ਦੀ ਰਾਖੀ ਲਈ ਲੜਨ ਵਾਲਾ ਇਰਾਨ, ਇਤਿਹਾਸ ਵਿੱਚ ਆਪਣੇ ਦੇਸ਼ ਦੀ ਸੱਭਿਅਤਾ ਦਾ ਉੱਚ ਦਰਜਾ ਬਣਾ ਚੁੱਕਾ ਹੈ। ਇਰਾਨ ਦੇ ਮੁਕਾਬਲੇ ਡੋਨਾਲਡ ਟਰੰਪ ਅਤੇ ਨੇਤਨਯਾਹੂ ਦੁਨੀਆਂ ਨੂੰ ਹੁਣ ਬੌਨੇ ਨਜ਼ਰ ਆ ਰਹੇ ਹਨ।

Exit mobile version