ਇਸਰਾਇਲ ਦੀ ਫਿਰਕੂ ਹਕੂਮਤ ਅਤੇ ਡੋਨਾਲਡ ਟਰੰਪ- ਖਾੜੀ ਦੇਸ਼ਾਂ ਦੀ ਤਬਾਹੀ ਅਤੇ ਦੁਨੀਆਂ ਵਿੱਚ ਅਸਥਿਰਤਾ ਦਾ ਕਾਰਨ
ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਟਰੰਪ ਪਰਸ਼ਾਸ਼ਨ ਇਸ ਵੇਲੇ ਫਿਰਕੂ ਯਹੂਦੀਆਂ ਦੀ ਜਕੜ ਵਿੱਚ ਹੈ। ਟਰੰਪ ਦਾ ਖੁਦ ਦਾ ਝੁਕਾਅ ਫਿਰਕੂ ਯਹੂਦੀ ਸੋਚ ਵੱਲ ਰਿਹਾ ਹੈ। ਟਰੰਪ ਦੀ ਬੇਟੀ ਯਹੂਦੀ ਜੇਰਡ ਕੁਸ਼ਨਰ ਨੂੰ ਵਿਆਹੀ ਹੈ ਅਤੇ ਉਸਦਾ ਸਹੁਰਾ ਚਾਰਲਸ ਕੁਸ਼ਨਰ ਵੀ ਕੱਟੜ ਯਹੂਦੀ ਹੈ। ਦੋਵੇਂ ਈਸਾਈ ਅਤੇ ਮੁਸਲਿਮ ਧਰਮ ਨੂੰ ਦੇਖਣਾ- ਸੁਣਨਾ ਪਸੰਦ ਨਹੀਂ ਕਰਦੇ। ਫਿਰ ਵੀ ਦੋਵਾਂ ਵਿੱਚੋਂ ਜੇਰਡ ਕੁਸ਼ਨਰ ਮਿਡਲ ਈਸਟ ਦਾ ਸ਼ਾਂਤੀ ਲਈ ਸਲਾਹਕਾਰ ਅਤੇ ਚਾਰਲਸ ਕੁਸ਼ਨਰ ਰਾਜਦੂਤ ਹੈ। ਅਮਰੀਕਾ ਦਾ ਡੀਫੈਂਸ ਸਕੱਤਰ ਪੀਟ ਹੈਗਸਥ ਵੀ ਫਿਰਕੂ ਇਸਰਾਇਲ ਹਕੂਮਤ ਦਾ ਪਿੱਠੂ ਹੈ।ਸਟੀਵ ਵਿਟਕਾਫ ਵੀ ਯੂ.ਐੱਸ ਦਾ ਮਿਡਲ ਈਸਟ ਲਈ ਵਿਸ਼ੇਸ ਰਾਜਦੂਤ ਹੈ। ਇਹ ਸਾਰੇ ਦੇ ਸਾਰੇ ਟਰੰਪ ਪਰਸ਼ਾਸ਼ਨ ਨਾਲ ਸਬੰਧਤ ਅਧਿਕਾਰੀ ਸਮੇਤ ਡੋਨਾਲਡ ਟਰੰਪ ਕਹਿਣ ਨੂੰ ਤਾਂ ਯੂ.ਐੱਸ ਲਈ ਪਰਸ਼ਾਸ਼ਨ ਚਲਾਉਂਦੇ ਹਨ ਪਰ ਅਸਲ ਵਿੱਚ ਇਹ ਯੂ.ਐੱਸ ਦਾ ਪਰਸ਼ਾਸ਼ਨ ਇਸਰਾਇਲ ਦੀ ਨੀਤੀ ਅਨੁਸਾਰ ਚਲਾਉਂਦੇ ਹਨ ਕਿਉਂਕਿ ਡੋਨਾਲਡ ਟਰੰਪ ਦਾ ਪਰਿਵਾਰ ਪੂਰੀ ਤਰਾਂ ਨੇਤਨਯਾਹੂ ਦੇ ਫਿਰਕੂ ਮੱਕੜਜਾਲ ਵਿੱਚ ਫਸਿਆ ਹੋਇਆ ਹੈ।
ਇਸਰਾਇਲ ਦੀ ਕੈਬਿਨੇਟ ਅਤੇ ਯਹੂਦੀ ਜਨੂੰਨ : ਇਸਰਾਇਲ ਦੀ ਹਕੂਮਤ ਦੇ ਬਹੁਤ ਥੋੜੇ ਚਾਰ-ਪੰਜ ਮੰਤਰੀ ਹਨ । ਇਹੀ ਦੇਸ਼ ਦੀਆਂ ਨੀਤੀਆਂ ਦਾ ਨਿਰਧਾਰਨ ਕਰਦੇ ਹਨ। ਸਾਫ ਹੈ ਜੇ ਕਿਸੇ ਦੇਸ਼ ਦੀ ਸਰਕਾਰ ਕੇਵਲ ਜਨਤਾ ਦੀ ਭਲਾਈ ਲਈ ਰਾਜ ਚਲਾਉਣ ਦੀ ਗੱਲ ਸੋਚੇ ਤਾਂ ਦੇਸ਼ ਤਰੱਕੀ ਕਰੇਗਾ। ਜੇ ਫਿਰਕੂ ਜਹਿਰ ਫੈਲਾਉਣ ਲੱਗ ਜਾਵੇ ਤਾਂ ਗੁਆਂਢੀ ਦੇਸ਼ਾਂ ਦਾ ਵੀ ਸੱਤਿਆਨਾਸ ਅਤੇ ਆਪਣੇ ਮੁਲਕ ਦਾ ਵੀ ਸਵਾ ਸੱਤਿਆਨਾਸ। ਬੈਂਜਾਮਿਨ ਨੇਤਨਯਾਹੂ ਖੁਦ ਇਸਰਾਇਲ ਦਾ ਪ੍ਰਧਾਨ ਮੰਤਰੀ ਹੈ। ਇਸਤੇ ਦੇਸ਼ ਚ ਫਰਾਡ ਤੇ ਭਰਿਸ਼ਟਾਚਾਰ ਦੇ ਵੀ ਕੇਸ ਚੱਲ ਰਹੇ ਹਨ। ਸਿਰੇ ਦਾ ਫਿਰਕਾਪ੍ਰਸਤ ਹੈ। ਇਹੀ ਮਿਡਲ ਈਸਟ ਵਿੱਚ ਖੂਨੀ ਜੰਗ ਦਾ ਸੂਤਰਧਾਰ ਹੈ। ਅਮਰੀਕਨ ਸਰਕਾਰ ਨੂੰ ਨਾਗਵਲ ਪਾਈ ਬੈਠੈ, ਟਰੰਪ ਪਰਸ਼ਾਸ਼ਨ ਦੁਆਲੇ ਯਹੂਦੀਆਂ ਦੀ ਪਕੜ ਬਣਾ ਕੇ। ਨੇਤਨਯਾਹੂ ਦੀ ਗਿਣਤੀ ਦੀ ਕੈਬਿਨੇਟ ਵੀ ਤਾਂ ਅਜਿਹੀ ਹੀ ਹੈ। ਸਿਰੇ ਦੀ ਜਨੂੰਨੀ, ਦਿਮਾਗ ਦੀ ਨਸ-ਨਸ ਵਿੱਚ ਜਹਿਰ। ਆਉ ਦੇਖੀਏ, ਕੌਣ ਕੌਣ ਨੇ ਇਸਰਾਇਲ ਦੇ ਮੰਤਰੀ ।
ਪਹਿਲਾਂ ਗੱਲ ਕਰਦੇ ਹਾਂ ਇਸਰਾਇਲ ਦੇ ਵਿਦੇਸ਼ ਮੰਤਰੀ ਦੀ। ਨਾਮ ਹੈ : ਇਸਰਾਇਲ ਕਾਟਜ; 2024 ਚ ਮੰਤਰੀ ਬਣਿਆਂ; ਉਦੋਂ ਤੋਂ ਹੀ ਗਾਜਾ ਵਿੱਚ, ਵੈਸਟ ਬੈਂਕ ਵਿੱਚ, ਖਾੜੀ ਵਿੱਚ ਜੰਗ ਵੱਡੇ ਪੱਧਰ ਤੇ ਭੜਕੀ ਹੋਈ ਹੈ। ਸਿਰੇ ਦਾ ਦੰਗਾਈ ਹੈ। ਯੂਨੀਵਰਸਿਟੀ ਚ ਪੜ੍ਹਦੇ ਸਮੇਂ ਵੀ ਯੂਨੀਰਸਿਟੀ ਦੇ ਅਧਿਕਾਰੀ (ਰੈਕਟਰ) ਨੂੰ ਉਸਦੇ ਦਫਤਰ ਵਿੱਚ ਜੰਦਰਾ ਲਾ ਦਿੱਤਾ ਸੀ ਜਿਸ ਕਰਕੇ ਯੂਨੀਵਰਸਿਟੀ ਚੋਂ ਇਸਨੂੰ ਇੱਕ ਸਾਲ ਲਈ ਮੁਅੱਤਲ ਕੀਤਾ। ਸਾਲ 2025 ਚ ਕਾਟਜ ਜਦ ਮੰਤਰੀ ਬਣਿਆਂ ਤਾਂ ਇਸਰਾਇਲ ਫੋਰਸ (ਆਈਡੀਐਫ ਦੇ) ਮੁਖੀ ਨਾਲ ਨਿਯੁਕਤੀਆਂ ਕਰਨ ਸਮੇ ਝਗੜਾ ਕੀਤਾ। ਇਸਦੀਆਂ ਕੀਤੀਆਂ ਨਿਯੁਕਤੀਆਂ ਫਰੀਜ ਕਰ ਦਿੱਤੀਆਂ ਤਾਂ ਇਸਨੇ ਆਈਡੀਐਫ ਮੁਖੀ ਦੀ ਸ਼ਰੇਆਮ ਆਲੋਚਨਾ ਸ਼ੁਰੂ ਕਰ ਦਿੱਤੀ।ਨਵੰਬਰ 2025 ਚ ਫਿਰ ਮਿਲਟਰੀ ਚੀਫ ਨਾਲ ਝਗੜਾ ਕੀਤਾ ਜੋ ਨੇਤਨਯਾਹੂ ਨੇ ਸ਼ਾਂਤ ਕੀਤਾ। ਇਸਰਾਇਲ ਦੇ ਅਜਿਹੇ ਮੰਤਰੀ ਤੋਂ ਚੰਗੇ ਦੀ ਕੀ ਆਸ ਹੈ।
ਇਸਰਾਇਲ ਦਾ ਦੂਜਾ ਮਹੱਤਵ ਪੂਰਨ ਮੰਤਰੀ ਹੈ : ਇਤਮਾਰ ਬੈੱਨ ਗਵੀਰ। ਇਹ ਹੈ ਇਸਰਾਇਲ ਦਾ ਰਾਸ਼ਟਰੀ ਸੁਰੱਖਿਆ ਮੰਤਰੀ। ਬੈੱਨ ਗਵੀਰ ਉਹ ਵਿਅਕਤੀ ਹੈ ਜਿਸਨੇ 1995 ਵਿੱਚ ਉਸ ਵੇਲੇ ਦੇ ਇਸਰਾਇਲ ਦੇ ਪ੍ਰਧਾਨ ਮੰਤਰੀ ਜਿਜ਼ਾਕ ਰਾਬਿਨ ਨੂੰ ਟੈਲੀਵਿਜ਼ਨ ਤੇ ਕਤਲ ਕਰਨ ਦੀ ਧਮਕੀ ਦਿੱਤੀ ਸੀ ਅਤੇ ਉਹ ਸੱਜੇ ਪੱਖੀ ਅੱਤਵਾਦੀਆਂ ਦਾ ਚਹੇਤਾ ਬਣ ਗਿਆ ਸੀ। ਉਸਨੇ ਕਿਹਾ ਸੀ ਕਿ ਅਸੀਂ ਉਸਦੀ ਕਾਰ ਤਾਂ ਫੜ ਲਈ ਟਾਈਮ ਮਿਲਣ ਤੇ ਉਸਨੂੰ ਵੀ ਫੜ ਲਵਾਂਗੇ। ਕੁੱਝ ਦੇਰ ਬਾਅਦ ਜਿਜ਼ਾਕ ਰਾਬਿਨ ਦੀ ਸੱਜੇ ਪੱਖੀਆਂ ਨੇ ਹੱਤਿਆ ਕਰ ਦਿੱਤੀ ਸੀ। ਇਤਮਾਰ ਬੈੱਨ ਗਵੀਰ ਦੇ ਕਮਰੇ ਵਿੱਚ ਯਹੂਦੀ ਅੱਤਵਾਦੀ ਬਰੂਚ ਗੋਲਡਸਟੀਨ ਦੀ ਫੋਟੋ ਲੱਗੀ ਹੁੰਦੀ ਸੀ, ਜਿਸਨੇ ਧਾਰਮਿਕ ਪੂਜਾ ਦੌਰਾਨ 29 ਫਲਸਤੀਨੀ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ 125 ਹੋਰ ਨੂੰ ਜਖਮੀ ਕੀਤਾ ਸੀ ਅਤੇ ਜੋ ਯਹੂਦੀ ਸੈਟਲਰਜ ਅਤੇ ਫਲਸਤੀਨੀਆਂ ਦੇ ਦੰਗੇ ਕਰਵਾਉਣ ਦਾ ਜਿੰਮੇਵਾਰ ਸੀ। ਇਤਮਾਰ ਬੈੱਨ ਗਵੀਰ ਮਾਂ ਸ਼ੋਸ਼ਾਨਾ ਬੈੱਨ ਗਵੀਰ ਇਰਾਕ ਦੀ ਵਾਸੀ ਕੁਰਦ ਯਹੂਦੀ ਸੀ। ਉਹ ਵੀ 14 ਸਾਲ ਦੀ ਸੀ ਜਦ ਇੱਕ ਮਾਮਲੇ ਚ ਗ੍ਰਿਫਤਾਰ ਕੀਤੀ ਗਈ ਸੀ। ਇਤਾਮਾਰ ਬੈੱਨ ਗਵੀਰ ਖੁਦ ਵੀ ਬਚਪਨ ਤੋਂ ਹੀ ਫਿਰਕੂ ਸੋਚ ਵਾਲਾ ਅੱਤਵਾਦੀ ਸੀ। ਇਸਨੂੰ ਵੀ 14 ਸਾਲ ਦੀ ਉਮਰ ਚ ਗ੍ਰਿਫਤਾਰ ਕੀਤਾ।ਜਦ 18 ਸਾਲ ਦਾ ਹੋਇਆ ਤਾਂ ਇਸਦਾ ਫਿਰਕੂ ਰਿਕਾਰਡ ਦੇਖ ਕੇ ਇਸਨੂੰ ਆਈਡੀਐਫ ਦੀ ਲਾਜਮੀ ਭਰਤੀ ਤੋਂ ਛੋਟ ਦੇ ਦਿੱਤੀ।ਪਰ ਇਹ ਕਾਹਨਿਸਟ ਲਹਿਰ ਚ ਭਾਗ ਲੈਂਦਾ ਰਿਹਾ।ਉਸਨੇ ਓਤਜ਼ਮਾ ਯਹੂਦੀ ਪਾਰਟੀ ਬਣਾਈ ਜੋ ਫਲਸਤੀਨੀਆਂ ਤੇ ਮੁਸਲਿਮਾਂ ਵਿਰੋਧੀ ਸੀ।ਨਵੰਬਰ 2015 ਵਿੱਚ ਉਸਨੇ ਆਪਣੀ ਇੰਟਰਵਿਊ ਦੌਰਾਨ ਹੁੱਬ ਕੇ ਦੱਸਿਆ ਕਿ ਉਹ ਅੱਤਵਾਦ ਦੇ ਮਾਮਲਿਆਂ ਵਿੱਚ 53 ਵਾਰ ਸ਼ਾਮਲ ਸੀ। ਉਹ ‘ਡੈੱਥ ਟੂ ਅਰਬਜ’ (ਅਰਬਾਂ ਨੂੰ ਮਾਰਨ ਸਬੰਧੀ) ਗੀਤ ਗਾਉਂਦਾ ਹੁੰਦਾ ਸੀ।ਇਤਾਮਾਰ ਬੈੱਨ ਗਵੀਰ ਇੰਨ ਫਿਰਕੂ ਸੀ ਕਿ ਉਸ ਨੇ 2002 ਵਿੱਚ ਆਪਣੇ ਪਿਤਾ ਦੀ ਦੇਖਭਾਲ ਕਰਨ ਵਾਲੀ ਸ੍ਰੀ ਲੰਕਾ ਦੀ ਪ੍ਰਵਾਸੀ ਨੌਕਰਾਣੀ ਤੇ ਵੀ ਕੇਸ ਕਰ ਦਿੱਤਾ ਸੀ ਪਰ ਉਹ ਕੇਸ ਰੱਦ ਹੋ ਗਿਆ ਸੀ।ਇਤਮਾਰ ਬੈੱਨ ਗਵੀਰ ਨੇ ਨੇਤਨਯਾਹੂ ਨੂੰ ਆਪਣੀ ਪਾਰਟੀ ਦਾ ਸਮਰਥਨ ਦਿੱਤਾ ਅਤੇ ਮੰਤਰੀ ਦਾ ਆਹੁਦਾ ਹਾਸਲ ਕੀਤਾ। ਜਨਵਰੀ 2023 ਵਿੱਚ ਇਤਾਮਾਰ ਬੈੱਨ ਗਵੀਰ ਨੇ ਫਲਸਤੀਨ ਦੇ ਝੰਡਿਆਂ ਨੂੰ ਲੋਕਾਂ ਦੇ ਘਰਾਂ ਤੋਂ ਪੁਲੀਸ ਰਾਹੀਲ ਜਬਰਦਸਤੀ ਉਤਾਰ ਦਿੱਤਾ। ਇਤਾਮਾਰ ਬੈੱਨ ਗਵੀਰ ਦੇ ਗੈਂਗ ਰੀਲੇਟਡ ਦੰਗਿਆਂ ਕਾਰਨ ਅਰਬ ਲੋਕਾਂ ਵਿੱਚੋਂ 244 ਮਾਰੇ ਗਏ। 30 ਮਾਰਚ 2026 ਨੇ ਉਸਨੇ ਵੈਸਟ ਬੈਂਕ ਖੇਤਰ ਚ ਫਲਸਤੀਨੀ- ਯਹੂਦੀ ਸੰਘਰਸ਼ ਵਿੱਚ ਸ਼ਾਮਲ ਲੋਕਾਂ ਵਿੱਚੋਂ ਫਲਸਤੀਨੀਆਂ ਨੂੰ ਅੱਤਵਾਦੀ ਕਾਨੂੰਨ ਅਧੀਨ ਫਾਂਸੀ ਦੇਣ ਦਾ ਰਾਹ ਬਣਾਇਆ। ਹਾਲਾਂ ਕਿ ਵੈਸਟ ਬੈਂਕ ਫਲਸਤੀਨ ਦਾ ਖੇਤਰ ਸੀ। ਇਸ ਕਾਨੂੰਨ ਦਾ ਬਹੁਤੇ ਦੇਸ਼ਾਂ ਨੇ ਵਿਰੋਧ ਕੀਤਾ ਤਾਂ ਇਤਮਾਰ ਬੈੱਨ ਗਵੀਰ ਨੇ ਕਿਹਾ ਕਿ ਇਸਰਾਇਲ ਨੂੰ ਕਿਸੇ ਤੋਂ ਮੌਰਲ ਸਿਖਿਆ ਲੈਣ ਦੀ ਲੋੜ ਨਹੀਂ। ਨਵੰਬਰ 2025 ਵਿੱਚ ਇਤਾਮਾਰ ਬੈੱਨ ਗਵੀਰ ਨੇ ਫਲਸਤੀਨ ਦੇ ਅਧਿਕਾਰੀਆਂ ਨੂੰ ਕਤਲ ਕਰਨ ਦੀ ਵਕਾਲਤ ਕੀਤੀ। ਨਾਰਵੇ, ਸਲੋਵੇਨੀਆ, ਨੀਦਰਲੈਂਡ, ਸਪੇਨ ਅਤੇ ਤੁਰਕੀ ਨੇ ਇਤਮਾਰ ਬੈੱਨ ਗਵੀਰ ਤੇ ਨਰਸੰਹਾਰ ਦਾ ਦੋਸ਼ੀ ਹੋਣ ਕਾਰਨ ਆਪਣੇ ਆਪਣੇ ਦੇਸ਼ਾਂ ਵਿਚ ਵੜਨ ਤੇ ਪ੍ਰਤੀਬੰਧ ਲਾਏ।ਇਸਰਾਇਲੀ ਸੋਸ਼ਲਿਸਟ ਈਵਾ ਇਲਾਊਜ ਨੇ ਵੀ ਇਤਾਮਾਰ ਬੈੱਨ ਗਵੀਰ ਨੂੰ ਯਹੂਦੀ ਫਾਸਿਸਟ ਕਿਹਾ।
ਇਸਰਾਇਲ ਦਾ ਵਿਤ ਮੰਤਰੀ ਬੈਜਾਲੇਲ ਸਮੋਰਿੱਚ ਵੀ ਸੱਜੇ ਪੱਖੀ ਫਿਰਕਾਪ੍ਰਸਤ ਸੋਚ ਵਾਲਾ ਯਹੂਦੀ ਹੈ। ਉਹ ਗੋਲਾਨ ਪਹਾੜੀ ਖੇਤਰ ਵਿੱਚ ਪੈਦਾ ਹੋਇਆ।ਬੈਜਾਲੇਲ ਦੀ ਦਾਦੀ ਹਿਟਲਰ ਵੱਲੋਂ ਕੀਤੇ ਗਏ ਯਹੂਦੀ ਨਰਸੰਹਾਰ ਵਿੱਚੋਂ ਬਚ ਕੇ ਨਿਕਲ ਗਈ ਸੀ। ਉਸਦਾ ਪਿਤਾ ਇੱਕ ਯਹੂਦੀ ਪੁਜਾਰੀ ਸੀ ਜੋ ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਯੂਕਰੇਨ ਦੇ ਸਮੋਰਿੱਚ ਵਿੱਚੋਂ ਫਲਸਤੀਨ ਵਿੱਚ ਆਇਆ ਸੀ। ਸਾਲ 2005 ਵਿੱਚ ਬੈਜਾਲੇਲ ਸਮੋਰਿੱਚ ਨੂੰ ਉਸਦੇ ਕਬਜੇ ਵਿੱਚੋਂ 700 ਲਿਟਰ ਗੈਸੋਲਿਨ ਮਿਲਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਇਹ ਗੈਸੋਲਿਨ ਉਸਨੇ ਹਾਈਵੇਅ ਉਡਾਉਣ ਲਈ ਰੱਖਿਆ ਸੀ। ਫਲਸਤੀਨੀਆਂ ਵਿਰੁੱਧ ਕੇਸ ਲੜਨ ਲਈ ਉਸਨੇ ਇੱਕ ਐਨਜੀਓ ਵੀ ਬਣਾਇਆ। ਫਲਸਤੀਨੀ ਇਲਾਕੇ ਤੇ ਕਬਜਾ ਕਰਨ ਦੀ ਉਹ ਵਕਾਲਤ ਕਰਦਾ ਹੈ। 30 ਅਕਤੂਬਰ 2023 ਨੂੰ ਉਸਨੇ ਫਲਸਤੀਨ ਦੇ ਹਿੱਸੇ ਦਾ ਉਸਨੂੰ ਟੈਕਸ ਟਰਾਂਸਫਰ ਕਰਨ ਤੇ ਰੋਕ ਲਾ ਦਿੱਤੀ। ਇਸ ਦਾ ਯੂ.ਐੱਸ ਨੇ ਵੀ ਵਿਰੋਧ ਕੀਤਾ। 5 ਨਵੰਬਰ 2023 ਨੂੰ ਗਾਜਾ ਵਿੱਚ ਰੋਕਾਂ ਲਾ ਦਿੱਤੀਆਂ।ਯੂ.ਐੱਨ ਓ ਵੱਲੋਂ ਫਲਸਤੀਨ ਨੂੰ ਮਾਨਤਾ ਮਿਲਣ ਦੇ ਬਾਵਜੂਦ ਉਹ ਫਲਸਤੀਨ ਨੂੰ ਮੰਨਣ ਤੋਂ ਇਨਕਾਰੀ ਹੈ। ਅੰਤਰ ਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਿਆਂ ਉਸਨੇ ਵੈਸਟ ਬੈਂਕ ਦੇ ਕਈ ਇਲਾਕਿਆਂ ਤੇ ਕਬਜਾ ਕੀਤਾ।
ਇਸਰਾਇਲ ਦੀ ਨੇਤਨਯਾਹੂ ਸਰਕਾਰ ਦੇ ਇਹ ਪ੍ਰਮੁੱਖ ਮੰਤਰੀ ਹਨ। ਇਹਨਾ ਦੇ ਮੂਹੋਂ ਕਹੀ ਗੱਲ ਹੀ ਕਾਨੂੰਨ ਹੈ। ਇਹ ਸਾਰੇ ਦੇ ਸਾਰੇ ਮੰਤਰੀ ਹੱਦ ਦਰਜੇ ਦੇ ਫਿਰਕਾਪ੍ਰਸਤ ਯਹੂਦੀ ਹਨ ਜੋ ਜਰਾਇਮ ਪੇਸ਼ਾ ਹੋਣ ਦੇ ਬਾਵਜੂਦ ਇਸਰਾਇਲ ਦੇ ਆਪਣੇ ਆਪ ਨੂੰ ਨਿਰਮਾਤਾ ਕਹਿੰਦੇ ਹਨ ਜਦ ਕਿ ਖਾੜੀ ਦੇਸ਼ਾਂ ਵਿੱਚ ਮੌਜੂਦਾ ਜੰਗ, ਦੁਨੀਆਂ ਚ ਤੇਲ ਸੰਕਟ ਅਤੇ ਫਿਰਕਾਪ੍ਰਸਤ ਤਣਾਅ ਨਾਲ ਦੁਨੀਆਂ ਨੂੰ ਤੀਜੇ ਵਿਸ਼ਵ ਯੁੱਧ ਵੱਲ ਨੂੰ ਧੱਕ ਰਹੇ ਹਨ। ਇਹ ਮੰਤਰੀ ਅਤੇ ਇਹਨਾ ਦਾ ਯਹੂਦੀ ਫਿਰਕਾਪ੍ਰਸਤ ਟੋਲਾ ਡੋਨਾਲਡ ਟਰੰਪ ਨੂੰ ਵਰਗਲਾ ਕੇ ਯੂ.ਐੱਸ ਦਾ ਪੈਸਾ ਅਤੇ ਸੰਸਾਧਨ ਵਰਤ ਰਿਹਾ ਹੈ। ਅਜਿਹੇ ਫਿਤੂਰੀ ਅੰਤਰਰਾਸ਼ਟਰੀ ਅੱਤਵਾਦੀ ਸਟੇਟ ਵੱਲੋਂ ਸੁਪਰ ਪਾਵਰ ਅਮਰੀਕਾ ਨੂੰ ਵਰਗਲਾ ਲੈਣਾ ਦੁਨੀਆਂ ਲਈ ਖਤਰੇ ਦੀ ਘੰਟੀ ਹੈ।
