ਉੱਘੇ ਸੁਤੰਤਰਤਾ ਸੰਗਰਾਮੀ-ਸ. ਮੁਖਤਿਆਰ ਸਿੰਘ ਭਲਾਈਆਣਾ

ਜੀਵਨੀ

ਸ. ਮੁਖਤਿਆਰ ਸਿੰਘ ਭਲਾਈਆਣਾ
ਉੱਘੇ ਸੁਤੰਤਰਤਾ ਸੰਗਰਾਮੀ( ਆਜ਼ਾਦ ਹਿੰਦ ਫੌਜ INA )
ਜੀਵਨ ਬਾਰੇ  ਸੰਖੇਪ ਜਾਣਕਾਰੀ:- ਇਹਨਾਂ ਦਾ ਜਨਮ 1921 ਵਿੱਚ ਪਿਤਾ ਸ.ਲਾਲ ਸਿੰਘ ਜੀ ਦੇ ਘਰ ਪਿੰਡ ਭਲਾਈਆਣਾ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ, ਆਪ ਜੀ 1942ਵਿੱਚ ਫੌਜ ਵਿੱਚ ਭਰਤੀ ਹੋ ਗਏ ਪਰ ਦੇਸ਼ ਨੂੰ ਗੁਲਾਮ ਵੇਖਦੇ ਹੋਏ ਫੌਜ ਵਿੱਚੋਂ ਮਿਲਦੀ ਤਰੱਕੀ ਨੂੰ ਛੱਡ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਜ਼ਾਦ ਹਿੰਦ ਫੌਜ (ਸੁਭਾਸ਼ ਬਰਗੇਡ ਸੈਕੰਡ ਬਟਾਲੀਅਨ) ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨਾਲ  ਸ਼ਾਮਿਲ ਹੋ ਗਏ,ਜਿਥੇ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜਾਈਆਂ ਲੜਦੇ ਹੋਏ ਜਪਾਨ ਸਮੇਤ ਵੱਖ ਵੱਖ ਦੇਸ਼ਾਂ ਵਿੱਚ ਲਗਭਗ 22ਮਹੀਨੇ ਜੇਲ੍ਹ ਕੱਟੀ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1) ਛੇਲਾਪੁਰ ਰੈਟਕਪ ਥਾਈਲੈਂਡ-24 ਦਿਨ
 2) ਬੀਕੋਰ ਮਦਰਾਸ-3 ਮਹੀਨੇ
3) ਸੈਂਟਰਲ ਜੇਲ੍ਹ ਥਾਈਲੈਂਡ:-2 ਮਹੀਨੇ 28ਦਿਨ 4)ਰੈਸਟ ਕੈਂਪ ਜਗਰ ਘਾਚਾ ਬੰਗਾਲ:-1 ਮਹੀਨਾ 3 ਦਿਨ
5)ਮੁਲਤਾਨ:-35ਦਿਨ

6)ਸ਼ਿਮਲਾ:-7 ਮਹੀਨੇ    

ਇਸ ਤੋਂ ਇਲਾਵਾ ਜਪਾਨ, ਬਰਮਾ ਅਤੇ ਸਿੰਘਾਪੁਰ ਵੀ ਜੇਲ੍ਹ ਕੱਟੀ ਆਪ ਨੂੰ ਸਰਕਾਰ ਵੱਲੋ ਆਪ ਨੂੰ ਵੱਖ ਵੱਖ ਪ੍ਰਸੰਸ਼ਾਂ ਪੱਤਰ , ਤਾਮਰ ਪੱਤਰ ਅਤੇ ਪੈਨਸ਼ਨ ਦੇ ਕੇ ਨਿਵਾਜਿਆਂ ਗਿਆ । ਅਖੀਰਲੇ ਸਮੇਂ ਅਪਣੇ ਨਗਰ ਭਲਾਈਆਣਾ ਵਿੱਚ ਰਹਿੰਦੇ ਹੋਏ 1988 ਵਿੱਚ ਇਕ ਸੜਕ ਹਾਦਸੇ ਵਿਚ ਸਵਰਗਵਾਸ ਹੋ ਗਏ ਪਿੱਛੇ ਪਰਿਵਾਰ ਵਿੱਚ ਪਤਨੀ ਸੁਰਜੀਤ ਕੌਰ ਤੇ ਪੁੱਤਰ ਕੁਲਵੰਤ ਸਿੰਘ ਨੂੰ ਛੱਡ ਗਏ ।ਇਸ ਸਮੇਂ ਪਿੱਛੇ ਪਰਿਵਾਰ ਵਿੱਚ ਪਤਨੀ ਸੁਰਜੀਤ ਕੌਰ ਪੁੱਤਰ ਕੁਲਵੰਤ ਸਿੰਘ ਨੂੰਹ ਲਖਵਿੰਦਰ ਕੌਰ ਪੋਤੀ ਪ੍ਰੀਤਇੰਦਰ ਕੌਰ ਸਿੱਧੂ (ਕੇਨੈਡਾ) ਤੇ ਪੋਤਾ ਮਾਨਇੰਦਰ ਸਿੰਘ ਸਿੱਧੂ  ਪਿੰਡ ਭਲਾਈਆਣਾ ਵਿਖੇ ਰਹਿ ਰੇਹੇ ਹਨ ।ਨਗਰ ਪੰਚਾਇਤ ਭਲਾਈਆਣਾ ਨੇ ਵੀ ਅਜਾਦੀ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਅਪਣੇ ਇਸ ਯੋਧੇ ਤੇ ਮਾਣ ਕਰਦਿਆ ਉਹਨਾਂ ਦੇ ਸਨਮਾਨ ਵਿੱਚ 25 ਮਾਰਚ 2021 ਨੂੰ ਸ਼ਹੀਦ ਭਗਤ ਸਿੰਘ ਜੀ ਹੁਣਾਂ ਦੇ ਸ਼ਹੀਦੀ ਦਿਹਾੜੇ ਤੇ ਇਸ ਯੋਧੇ ਨੂੰ ਯਾਦ ਕਰਦਿਆਂ ਪਿੰਡ ਦੀ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਪਿੰਡ ਦੇ ਬੱਸ ਸਟੈਂਡ ਦਾ ਨਾਮ ਉਹਨਾ ਦੀ ਯਾਦਗਾਰ ਚ ਉਹਨਾ ਦੇ ਨਾਮ ਤੇ ਰੱਖਿਆ ।
ਜੈ ਹਿੰਦ 

Exit mobile version