“ ਐਵੈ ਟਿੰਡ ਵਿੱਚ ਕਾਨਾ ਪਾਈ ਰੱਖਣਾ”


ਅਸੀਂ ਸਾਰਿਆਂ ਨੇ ਹੀ ਗਾਹੇ ਬਗਾਹੇ ਆਪਣੇ ਦੇਸ਼ ਭਾਰਤ ਜਾਂ ਪੰਜਾਬੋਂ ਜਰੂਰ ਸੁਣਿਆਂ ਪੜਿਆ ਹੋਵੇਗਾ ਕਿ ਕਿਵੇਂ ਲੀਡਰ ਇੱਕ ਦੂਜੇ ਤੇ ਦੂਸ਼ਣਬਾਜੀ ਕਰਦੇ ਹਨ, ਦੂਜੇ ਨੂੰ ਨੀਚਾ ਦਿਖਾ ਆਪਣੇ ਆਪ ਨੂੰ ਚਮਕਾਉਣ ਦੀ ਗੰਦੀ ਰਾਜਨੀਤੀ ਕਰਦੇ ਦੇਖਿਆ ਹੋਵਗਾ ,ਪਰ ਹੁਣ ਜਾਪਦਾ ਇਹ ਹੈ ਕਿ ਇੱਥੋ ਦੇ ਲੀਡਰਾਂ ਨੇ ਵੀ ਇਸੇ ਵਰਤਾਰੇ ਵਿੱਚ ਰਹਿਣਾ ਸਿੱਖ ਲਿਆ ਹੈ, ਸਸਤੀ ਸ਼ੋਹਰਤ ਦਾ ਇਹ ਇੱਕ ਭੱਦਾ ਤਰੀਕਾ ਹੈ ਜੋ ਕਿ ਨਹੀਂ ਹੋਣਾ ਚਾਹੀਦਾ। ਇਸੇ ਤਰਾਂ ਦੀ ਇੱਕ ਘਟਨਾ ਸਾਡੇ ਸ਼ੂਬੇ ਨਾਲ ਹੋਈ ਹੈ, ਡੇਵਿਡ ਪਾਰਕਰ ਨਾਮ ਦਾ ਇੱਕ ਵਿਅੱਕਤੀ ਜੋ ਕਿ ਆਪਣੇ ਤੌਰ ਤਰੀਕਿਆਂ ਤੋ ਰੂੜੀਵਾਦੀ ਸੋਚ ਦਾ ਪਰਤੀਤ ਹੁੰਦਾ ਹੈ । ਲੰਘੇ ਦਿਨੀ ਉਸ ਨੇ ਸਾਡੇ ਸੂਬੇ ਦੀ ਮੁੱਖ ਮੰਤਰੀ ਹੋਰਾਂ ਨੂੰ ਕਾਫੀ ਫੂਕ ਛਕਾਈ ਸੀ ,ਅਖੇ ਇਹਨਾਂ ਵਰਗਾ ਤਾਂ ਮੱੁਖ ਮੰਤਰੀ ਹੋਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਸਾਡੇ ਸੂਬੇ ਦੀ ਅਰਥ ਵਿਵਸਥਾ ਨੂੰ ਲੀਹਾਂ ਤੇ ਲੈ ਕੇ ਆ ਰਹੇ ਹਨ । ਸੋ ਆਖਰ ਉਹ ਵੀ ਇਨਸਾਨ ਹਨ,ਆਪਣੀ ਪ੍ਰੰਸਸਾ ਅਤੇ ਦੂਜਿਆਂ ਦੀ ਨਿੰਦਿਆ ਸੁਨਣੀ ਸਭ ਨੂੰ ਪਸੰਦ ਹੈ,ਇੰਝ ਜਾਪਦਾ ਹੈ ਪਾਰਕਰ ਨੇ ਏਦਾਂ ਕਰ ਕੋਈ ਸਿਆਸੀ ਲਾਹਾ ਲੈਣਾ ਹੋਵੇ, ਲੰਘੇ ਵਰ੍ਹੇ ਨਵੰਬਰ ਮਹੀਨੇ ਵਿੱਚ ਹੋਈ ਜਨਰਲ ਮੈਂਬਰ ਮੀਟਿੰਗ ਵਿੱਚ ਪਾਰਕਰ ਕਾਫੀ ਐਕਟਿਵ ਸੀ। ਪਰ ਬੀਤੇ ਦਿਨੀ ਇਸ ਇਨਸਾਨ ਨੇ ਸ਼ੋਸਲ ਮੀਡੀਆ ਤੇ ਕਨੇਡਾ ਦੇ ਸੰਭਾਵੀ ਪ੍ਰਧਾਨ ਮੰਤਰੀ ਉੱਪਰ ਕੱੁਝ ਭੱਦੀ ਟਿੱਪਣੀ ਕਰ ਛੱਡੀ ਜੋ ਕਿ ਨਹੀਂ ਕਰਨੀ ਚਾਹੀਦੀ ਸੀ। ਕਿਸੇ ਵਿਅਕਤੀ ਦੇ ਘਰੇਲੂ ਕਾਰਨਾ ਕਾਰਨ ਸਮਾਜ ਵਿੱਚ ਬਦਨਾਮੀ ਕਰਨਾ ਕਿਸੇ ਵੀ ਤਰੀਕੇ ਨਾਲ ਜਾਇਜ ਨਹੀ ਹੈ , ਪਰ ਅਜੇ ਤੱਕ ਸਾਡੇ ਮੁੱਖ ਮੰਤਰੀ ਹੋਰਾਂ ਦਾ ਕੋਈ ਬਿਆਨ ਨਹੀਂ ਆਇਆ ,ਉਹਨਾ ਦੀ ਪ੍ਰਤੀਕਿਿਰਆ ਬਣਦੀ ਹੈ , ਪੀਅਰ ਹੋਰੀ ਕੌਮੀ ਲੀਡਰ ਨੇ ਅਤੇ ਉਹ ਵੀ ਇੱਕੋ ਪਾਰਟੀ ਦੇ ,ਅਤੇ ਮੌਜੂਦਾ ਪ੍ਰਧਾਨ ਮੰਤਰੀ ਹੋਰਾਂ ਨੂੰ ਜੇਕਰ ਕੋਈ ਤੱਤੇ ਪਾਣੀ ਵਿੱਚ ਪਾਉਦਾ ਹੈ ਉਹ ਪੀਅਰ ਪਾਲੀਵਰ ਨੇ। ਅਜੇ ਤੱਕ ਤਾਂ ਪੀਅਰ ਹੋਰੀ ਲੋਕ ਪੱਖੀ ਮੁੱਦਿਆਂ ਉਪਰ ਬੋਲਦੇ ਹਨ ਅਤੇ ਕਨੇਡੀਅਨ ਲੋਕਾਂ ਲਈ ਪਾਰਲੀਮੈਂਟ ਵਿੱਚ ਬੋਲਦੇ ਦਿਸਦੇ ਹਨ,ਪਰ ਕੀ ਕੁਰਸੀ ਮਿਲਣ ਤੇ ਵੀ ਏਦਾਂ ਹੀ ਕਰਨਗੇ ਜਾਂ ਫਿਰ ਕਾਰਪੋਰਟੇਰਾਂ ਨਾਲ ਇੱਕੋ ਕਿਸ਼ਤੀ ਵਿੱਚ ਸਵਾਰ ਹੋਣਗੇ ? ਇਹ ਗੱਲ ਭਵਿੱਖ ਦੇ ਗਰਭ ਵਿੱਚ ਹੈ। ਉਧਰ ਇੱਕ ਵਾਰੀ ਫੇਰ ਤਂ ਸਾਡੀ ਸੂਬੇ ਦੀ ਸਰਕਾਰ ਨੇ ਫਾਰਮਾ ਕੇਅਰ ਦੇ ਬਿੱਲ ਤੇ ਵੱਖਰਾ ਰਾਗ ਅਲਾਪਿਆ ਹੈ, ਇੱਥੇ ਪੰਜਾਬੀ ਗਇਕ ਮੁਹੰਮਦ ਸਦੀਕ ਦਾ ਗਾਣਾ ਯਾਦ ਆਂਉਦਾ ਹੈ “ ਐਵੈ ਟਿੰਡ ਵਿੱਚ ਕਾਨਾ ਪਾਈ ਰੱਖਣਾ” ਨਾ ਖੇਡਣਾ ਅਤੇ ਨਾ ਹੀ ਖੇਡਣ ਦੇਣਾ। ਹੁਣ ਜੇ 4-5 ਸਾਲਾ ਬਾਅਦ ਇਹ ਬਿੱਲ ਪਾਸ ਹੋਣ ਦੇ ਕੰਢੇ ਤੇ ਹੈ ਤਾਂ ਅਲਬਰਟਾ ਨੇ ਆਪਣੇ ਆਪ ਨੁੰ ਇਸ ਤੋਂ ਵੱਖ ਰੱਖਣ ਦਾ ਐਲਾਨ ਕੀਤਾ ਹੈ, ਕਿਤੇ ਇਸ ਦੇ ਪਿਛੇ ਇਹ ਕਾਰਨ ਦਾ ਨਹੀਂ ਕਿ ਇੰ਼ਸ਼ੋਰੈਸ ਬਿਜਨਸ ਨੂੰ ਮਾਰ ਪੈਣੀ ਹੋਵੇ , ਜੇਕਰ ਬਿਜਨਸ ਡਾਉਨ ਹੋ ਗਿਆ ਤਾਂ ਲੀਡਰ ਦਾ ਔਖਾ ਹੋ ਜੂ ,ਆਮ ਲੋਕਾਂ ਦੇ ਤਾਂ ਕੁੱਟ ਹੀ ਪੈਣੀ ਹੈ ਫਿਰ ਉਹ ਭਾਂਵੇ ਟੈਕਸ ਹੋਵੇ ਜਾਂ ਫਿਰ ਇੰਸੋਰੈਸ , ਊਂ ਗੱਲ ਐ ਇੱਕ !
ਮਹਿੰਗਾਈ ਦੀ ਜੇਕਰ ਗੱਲ ਕਰੀਏ ਤਾਂ ਅੰਗਰੇਜੀ ਮੀਡੀਆ ਵਿੱਚ ਜਿਹੜੇ ਇਹ ਅੰਕੜੇ ਪੇਸ਼ ਕਰਦੇ ਹਨ ਉਹ ਕਿੱਥੋਂ ਤੇ ਕਿਵੇਂ ਲੈ ਕੇ ਆਉਦੇ ਨੇ, ਦੱਸਣ ਮੁਤਾਬਿਕ ਮਹਿੰਗਾਈ ਦਰ 3% ਤੋਂ ਘੱਟ ਗਈ ਹੈ ਪਰ ਪਾਠਕਾਂ ਨੇ ਦੇਖਿਆ ਹੋੇਵੇਗਾ ਗਰਾਸਰੀ ਕਰਦੇ ਹੋਏ,
ਕਿਸੇ ਦਾ ਬਿੱਲ ਘਟਿਆ?
ਕੀ ਇੰਸੋਰੈਸ ਦੇ ਰੇਟ ਘਟੇ ?
ਕੀ ਪੈਟਰੋਲ ਡੀਜ਼ਲ ਦੇ ਰੇਟ ਘਟੇ ?

ਬਿਜਲੀ ਦਾ ਬਿੱਲ ਇਸ ਵਾਰ ਤਾਂ ਹੱਦੋਂ ਵੱਧ ਆਇਆ ਹੈ । ਫਿਰ ਇਹ ਅੰਕੜੇ ਕਿੱਥੋਂ ਆਏ ? ਆਪਣੇ ਆਪ ਵਿੱਚ ਇੱਕ ਸਵਾਲ ਹੈ ।ਆਮ ਲੁਕਾਈ ਦਾ ਤਾਂ ਕਚੂੰਬਰ ਕੱਢ ਰੱਖਿਆ ਹੈ । ਪਤਾ ਨਹੀ ਗੱਲ ਕਿੱਥੇ ਰੁਕਣੀ ਹੈ । ਸਾਡੇ ਸ਼ਹਿਰ ਵਿੱਚ ਪਿਛਲੇ ਸਾਲ ਦੇ ਲਗਭਗ ਇੱਕ ਸਸਤੀ ਏਅਰਲਾਈਨ ਸ਼ੁਰੂ ਹੋਈ ਸੀ ਉਹ ਵੀ ਮਹਿੰਗਾਈ ਤੇ ਚਲਦੇ ਦਮ ਤੋੜ ਗਈ ਅਤੇ ਫਰਵਰੀ ਦੇ ਅਖੀਰਲੇ ਹਫਤੇ ਵਿੱਚ ਆਪਣੀਆਂ ਸੇਵਾਵਾਂ ਸਮਾਪਤ ਕਰ ਗਈ । ਅੰਕੜੇ ਕਹਿੰਦੇ ਹਨ ਮਹਿੰਗਈ ਦਰ ਘਟ ਗਈ । ਚਲੋ ਖੈਰ ਜੇਕਰ ਝੂਠ ਨੂੰ ਸੌ ਵਾਰੀ ਕਿਹਾ ਜਾਵੇ ਕਿ ਸੱਚ ਹੈ ਤਾਂ ਭੋਲੇ ਭਾਲੇ ਲੋਕ ਮੰਨ ਹੀ ਲੈਦੇ ਹਨ ਅਤੇ ਜਦੋਂ ਮਹਿੰਗਾਈ ਹੋਰ ਵੀ ਜਿਆਦਾ ਵਧ ਗਈ ਤਾਂ ਅਜੋਕੇ ਖਰਚੇ ਵੀ ਘੱਟ ਲੱਗਣ ਲੱਗ ਜਾਂਦੇ ਹਨ , ਇਸ ਗੱਲ ਦਾ ਅੰਦਾਜਾ ਹਵਾਈ ਟਿਕਟਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ , ਕੋਵਡ ਮਹਾਂਮਾਰੀ ਤੋ ਪਹਿਲਾ ਇੰਡਿਆ ਰਿਟਰਨ ਟਿਕਟ 1300-1500 ਦੀ ਵਧੀਆ ਏਅਰਲਾਈਨ ਦੀ ਆ ਜਾਂਦੀ ਸੀ ਅਤੇ ਅੱਜ ਉਹੀ ਟਿਕਟ 23-2400 ਦੀ ਵੀ ਸਸਤੀ ਲੱਗਣ ਲੱਗ ਜਾਂਦੀ ਹੈ। ਇੱਕ ਹੋਰ ਜੇਬਾਂ ਤੇ ਡਾਕਾ ਮਾਰਨ ਦੀ ਤਿਆਰੀ ਹੈ ਏਅਰਲਾਈਨਾ ਨੇ ਲੱਗੇਜ ਬੈਗ ਦੀ ਫੀਸਾਂ ਵਿੱਚ ਵਾਧਾ ਕੀਤਾ ਹੈ ਜੋ ਕਿ ਯਾਤਰੀਆਂ ਤੋਂ ਵਸੂਲਿਆ ਜਾਵੇਗਾ । ਜੇਕਰ ਵੇਤਨ ਵਧਾਉਣ ਦੀ ਮੰਗ ਹੋਵੇ ਤਾਂ ਖਰਚੇ ਬਹਤ ਨੇ ਸਰਕਾਰਾਂ ਦੇ ਪਰ ਜਿੱਥੇ ਆਮ ਲੁਕਾਾਈ ਦੀ ਗੱਲ ਹੋਵੇ ਉਥੇ ਸਰਕਾਰਾ ਨੂੰ ਵੀ ਸੱਪ ਸੰੁਘ ਜਾਂਦਾ ਹੈ । ਆਮ ਬੰਦਾ ਆਪਣੇ ਪੰਜ ਪਾਂਜਿਆ ਵਿੱਚ ਹੀ ਐਨਾ ਉਲਝਿਆ ਹੈ ਕਿ ਸਿਰ ਖੁਰਕਣ ਦੀ ਵੇਹਲ ਨਹੀਂ ਫਿਰ ਆਹ ਸਮਾਜਿਕ ਕੰਮਾਂ ਵੱਲ ਤਾਂ ਧਿਆਨ ਹੀ ਕਿਸ ਦਾ ਜਾਵੇ ।
ਰੱਬ ਰਾਖਾ

Exit mobile version