ਕਨੇਡਾ ਡੇਅ ਮੌਕੇ ਬਿਉਮਾਉਟ ਦੇ ਪੰਜਾਬੀਆਂ ਨੇ ਲੰਗਰ ਲਗਾਇਆ


ਐਡਮਿੰਟਨ (ਸਤੀਸ ਸੱਚਦੇਵਾ) ਏਥੋ 10 ਕਿਲੋਮੀਟਰ ਦੂਰ ਬਿਉਮਾਉਟ ਸਿਟੀ ਵੱਲੋ ਫੋਰ ਸੀਜਨ ਪਾਰਕ ਵਿੱਖੇ ਕਨੇਡਾ ਡੇ ਰਵਾਇਤੀ ਤਰੀਕੇ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸਥਾਨਿਕ ਲੋਕ ਨਾਚ ਡਾਂਸ ਅਤੇ ਵੱਖੋ ਵੱਖ ਭਾਈਚਾਰਿਆਂ ਵੱਲੋਂ ਆਪਣੇ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤੇ ਗਏ। ਏਸੇ ਕੜੀ ਤਹਿਤ ਸਿੱਖ ਸੰਗਤ ਆਫ ਬਿਉਮਾਉਟ ਵੱਲੋ ਫ੍ਰੀ ਠੰਡਾ ਪਾਣੀ, ਹਾਟ ਚਾਕਲੇਟ, ਗਰਨੋਲਾ ਬਾਰਸ ਵੰਡਕੇ ਸਮੂਹ ਬਿਉਮਾਉਟ ਨਿਵਾਸੀਆਂ ਨਾਲ ਆਪਣੀ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ । ਅੱਜ ਦੇ ਇਸ ਸਮਾਗਮ ਵਿੱਚ ਸਿੱਖ ਸੰਗਤ ਵੱਲੋ ਭਰਵੀ ਹਾਜ਼ਰੀ ਦਰਜ ਕਰਵਾਉਂਦਿਆਂ ਗੁਰਜੀਤ ਸਰਾ ਕਸ਼ਮੀਰ ਸਿੰਘ ਗਿੱਲ ਸੁਖਦੇਵ ਸਿੰਘ ਗੋਸਲ ਸੁਖਦੇਵ ਸਿੱਧੂ ਗੁਰਮੁੱਖ ਸਿੰਘ ਮੁੰਡੀ ਕਾਬਲ ਸਿੰਘ ਇੰਦਰਜੀਤ ਸਿੰਘ ਗੁਰਪ੍ਰੀਤ ਸਿੱਧੂ ਜੋਬਨ ਵਿਰਕ ਨਰਿੰਦਰ ਸਿੰਘ ਹਰਪਾਲ ਸਿੰਘ ਸੁਰਿੰਦਰ ਸਿੰਘ ਕੁਲਾਰ ਅਤੇ ਮੈਡਮ ਭੁਵਿੰਦਰ ਕੌਰ ਗਿੱਲ ਨੇ ਬਤੋਰ ਵਲੰਟੀਅਰ ਸੇਵਾ ਨਿਭਾਈ।

ਕਨੇਡਾ ਡੇ ‘ਤੇ ਸਿੱਖ ਸੰਗਤ ਵੱਲੋ ਲਗਾਏ ਸਟਾਲ ਦਾ ਦ੍ਰਿਸ


Exit mobile version