ਕਨੇਡਾ ਦੀ ਵੱਡੀ ਰਿਅਲ ਇਸਟੇਟ ਕੰਪਨੀ ਹੋਮਲਇਫ ਸ਼ਿਲਵਰ ਸਿਟੀ ਵੱਲੋਂ ਕਰਿਸਮਿਸ਼ ਪਾਰਟੀ ਤੇ ਨਵੇਂ ਰਿਕਾਰਡ ਬਣਾਏ 

ਬਰੈਪਟਨ (ਬਲਜਿੰਦਰ ਸੇਖਾ ) ਕਨੇਡਾ ਦੀ ਵੱਡੀ ਰੀਅਲ ਇਸਟੇਟ ਕੰਪਨੀ ਹੋਮਲਾਈਫ ਸਿਲਵਰਸਿਟੀ ਰਿਐਲਟੀ ਇੰਕ., ਬ੍ਰੋਕਰੇਜ ਨੇ ਆਪਣੀ ਸਾਲਾਨਾ ਕ੍ਰਿਸਮਸ ਪਾਰਟੀ ਅਤੇ ਐਵਾਰਡ ਨਾਈਟ 2023 ਦਾ ਆਯੋਜਨ ਚਾਂਦਨੀ ਬੈਂਕਟ ਹਾਲ ਵਿੱਚ ਕੀਤਾ।

ਇਸ ਸਫਲ ਸਾਲ ਲਈ ਵੱਖ ਵੱਖ ਰਾਜਨੀਤਿਕ ਨੇਤਾ ਹਾਜਿਰ ਸਨ। ਜਿੰਨਾ ਵਿੱਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ , ਡਿਪਟੀ ਮੇਅਰ ਹਰਕੀਰਤ ਸਿੰਘ ,ਰੀਜਨਲ ਕੌਂਸਲਰ ਗੁਰਪਰਤਾਪ ਸਿੰਘ ਤੂਰ ,ਕੌਂਸਲਰ ਰੋਡ ਪਾਵਰ ,ਹੋਮਲਾਇਫ ਦੇ ਫਾਊਂਡਰ ਤੇ ਸੀ ਈ ਓ ਐਡਰਿਊ ਸਿਮਰਮੈਨਮੈਂਬਰ ਪਾਰਲੀਮੈਂਟ ਬੀਬੀ ਸੋਨੀਆ ਸਿੱਧੂ ,ਮਨਿੰਦਰ ਸਿੱਧੂ ,ਐਮ ਪੀ ਪੀ ਹਰਦੀਪ ਗਰੇਵਾਲ , ਅਮਰਜੋਤ ਸੰਧੂ ਹਾਜਿਰ ਸਨ । ਇਸ ਮੌਕੇ 90” ਦੇ ਕਰੀਬ ਏਜੰਟਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਇਨਾਮ ਦਿੱਤੇ ਗਏ । ਇਸ ਮੌਕੇ ਹੋਮਲਾਇਫ ਸ਼ਿਲਵਰਸਿਟੀ ਰਿਆਲਟੀ ਦੇ ਵੱਲੋਂ ਅਜੀਤ ਗਰਚਾ , ਬਲਜੀਤ ਗਰਚਾ , ਹਰਪ ਗਰੇਵਾਲ , ਸੁਰਜੀਤ ਮਾਂਗਟ , ਨਿਰਮਲ ਰੰਧਾਵਾ , ਕਲਵਿੰਦਰ ਛੀਨਾ , ਬਲਜਿੰਦਰ ਸੇਖਾ , ਜੱਸੀ ਭੁੱਲਰ , ਮਿੰਦਰੀ ਸੰਧੂ ,ਕਰਨ ਰੰਧਾਵਾ , ਜਗਦੀਪ , ਕੰਵਰਜੀਤ ਗਿੱਲ , ਜੱਸ ਅੰਗਰੋਇਆ ਆਦਿ ਹਾਜਿਰ ਸਨ । ਭੰਗੜੇ ਦੀ ਟੀਮ ਨੇ ਵੱਖਰੇ ਰੰਗ ਬੰਨੇ ।ਸਟੇਜ ਦੀ ਕਾਰਵਾਈ ਹਰਸ਼ ਗਰਚਾ ਤੇ ਮੈਡਮ ਰੁੱਚੀ ਨੇ ਬਾਖੂਬੀ ਨਿਭਾਈ ।

Exit mobile version