ਕਨੇਡਾ ਦੇ ਲੀਡਰ ਤਾਂ ਹੁਣ ਜਹਾਜਾਂ ਵਿੱਚ ਵੀ ਰੈਲੀਆਂ ਕਰਨ ਲੱਗ ਪਏ ਹਨ।

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਰਾਜਨੀਤਕ ਲੋਕ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਹੋਣ ਉਹ ਆਪਣੀ ਪਾਰਟੀ ਦੇ ਪ੍ਰਚਾਰ ਅਤੇ ਕੁਰਸੀ ਦੀ ਲਾਲਸਾ ਪੂਰੀ ਕਰਨ ਲਈ ਕੋਈ ਵੀ ਹਥਿਆਰ ਵਰਤ ਸਕਦੇ ਹਨ। ਇੰਡੀਆ ਵਿੱਚ ਤਾਂ ਆਮ ਤੌਰ ਤੇ ਧਾਰਮਿਕ ਸਥਾਨਾ ਡੇਰਿਆਂ ਆਦਿ ਨੂੰ ਆਪਣੀ ਪਾਰਟੀ ਦੇ ਪ੍ਰਚਾਰ ਲਈ ਵਰਤਣ ਦੀ ਰਵਾਇਤ ਆਮ ਹੀ ਪ੍ਰਚੱਲਤ ਹੈ ਪਰ ਕਨੇਡਾ ਦੀ ਮੁੱਖ ਵਿਰੋਧੀ ਪਾਰਟੀ ਦੇ ਲੀਡਰ ਪੀਅਰੇ ਪੋਲੀਵਰ ਨੇ ਤਾਂ ਆਪਣੀ ਪਾਰਟੀ ਦੇ ਪ੍ਰਚਾਰ ਲਈ ਬਿਲਕੁੱਲ ਨਵੇਂ ਸਾਧਨਾ ਦੀ ਖੋਜ ਉਪਰੰਤ ਵਰਤੋਂ ਵੀ ਸੁਰੂ ਕਰ ਦਿੱਤੀ ਹੈ। ਅਸੀਂ ਤੁਸੀਂ ਸਾਰੇ ਅਕਸਰ ਹੀ ਜਦੋਂ ਜਹਾਜ ਵਿੱਚ ਸਫਰ ਕਰਦੇ ਹਾਂ ਤਾਂ ਜਦੋਂ ਜਹਾਜ ਉੱਡਣ ਦੀ ਤਿਆਰੀ ਕਰਦਾ ਹੈ ਤਾਂ ਜਹਾਜ ਦੇ ਅਮਲੇ ਫੈਲੇ ਵਿੱਚੋਂ ਕੋਈ ਇੱਕ ਮੈਂਬਰ ਜਹਾਜ ਵਿੱਚ ਐਮਰਜੈਂਸੀ ਮੌਕੇ ਵਰਤਣ ਵਾਲੀਆਂ ਸਾਵਧਾਨੀਆਂ ਬਾਰੇ ਬੋਲੇ ਕੇ ਦੱਸਦਾ ਹੁੰਦਾ ਹੈ ਪਰ ਕਿਊਬਿਕ ਸਿਟੀ ਤੋਂ ਕੈਲਗਰੀ ਉਡਾਣ ਭਰਨ ਵਾਲੀ ਵੈਸਟਜੈਟ ਦੀ  ਫਲਾਈਟ ਵਿੱਚ ਜਹਾਜ ਵਿੱਚ ਸਵਾਰ ਮੁਸਾਫਿਰ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਜਹਾਜ ਦੇ ਪੀ E ਸਿਸਟਮ ਨੂੰ ਵਰਤਦਿਆਂ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰ ਸੰਭੋਧਿਤ ਹੋ ਰਿਹਾ ਸੀ।ਵੀਡੀE ਵਿੱਚ ਜਹਾਜ ਦੀਆਂ ਸਵਾਰੀਆਂ ਉਸ ਦੀ ਵੀਡੀE ਬਣਾਉਂਦੀਆਂ ਨਜ਼ਰ ਆ ਰਹੀਆਂ ਹਨ।

ਵੈਸਟਜੈੱਟ ਕੰਪਨੀ ਦਾ ਕਹਿਣਾ ਹੈ ਕਿ ਪੋਲੀਵਰ ਨੇ ਭਾਸ਼ਣ ਬਾਰੇ ਵੈਸਟਜੈੱਟ ਦੀ ਸੰਚਾਲਨ ਲੀਡਰਸ਼ਿਪ ਨੂੰ ਅਗਾਊਂ ਸੂਚਨਾ ਦਿੱਤੀ ਸੀ ਅਤੇ ਇਸ ਬਾਰੇ ਅੰਤਿਮ ਫੈਸਲਾ ਫਲਾਈਟ ਚਾਲਕ ਦਲ ‘ਤੇ ਨਿਰਭਰ ਕਰਦਾ ਸੀ।

CUPE lokl 4070  ਪ੍ਰਧਾਨ ਆਲੀਆ ਹੁਸੈਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ, “ਇਹ ਬਹੁਤ ਨਿਰਾਸ਼ਾਜਨਕ ਹੈ ਕਿ ਵੈਸਟਜੈੱਟ ਪ੍ਰਬੰਧਨ ਨੇ ਇੱਕ ਰਾਜਨੇਤਾ ਨੂੰ ਆਪਣੇ ਸਿਆਸੀ ਬਿਆਨ ਲਈ ਹਾਲ ਹੀ ਦੀ ਉਡਾਣ ਵਿੱਚ ਜਨਤਕ ਸੰਬੋਧਨ ਪ੍ਰਣਾਲੀ ਦੀ ਵਰਤੋਂ ਕਰਨ ਦਿੱਤੀ।”

“ਇਹ ਹੋਰ ਵੀ ਨਿਰਾਸ਼ਾਜਨਕ ਹੈ ਕਿ ਵੈਸਟਜੈੱਟ ਹੁਣ ਇਸ ਘਟਨਾ ਲਈ ਕੈਬਿਨ ਕਰੂ ‘ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।”

CUPE lokl 4070 ਅਲਬਰਟਾ ਨੇ WestJet ਅਤੇ Pioilevre ਦੋਵਾਂ ਤੋਂ ਮੁਆਫੀ ਦੀ ਮੰਗ ਕੀਤੀ ਹੈ।

Exit mobile version