ਕਨੇਡੀਅਨ ਲੋਕ ਨਿੱਤ ਦਿਹਾੜੇ ਦੀ ਜਿ਼ੰਦਗੀ ਢਿੱਡ ਬੰਨਕੇ ਹੀ ਗੁਜ਼ਾਰ ਰਹੇ ਹਨ


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕਨੇਡੀਅਨ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਲੋਕ ਮਹਿੰਗਾਈ ਕਾਰਨ ਛੁੱਟੀਆਂ ਦੇ ਖਾਣੇ ‘ਤੇ ਘੱਟ ਖਰਚ ਕਰ ਰਹੇ ਹਨ।ਇਹਨਾਂ ਛੁੱਟੀਆਂ ਦਾ ਸੀਜ਼ਨ ਆਮ ਤੌਰ ‘ਤੇ ਪਰਿਵਾਰਾਂ ਦੇ ਆਪਸੀ ਮਿਲ ਬੈਠਣ ਅਤੇ ਖਾਣ ਪੀਣ ਵਾਲਾ ਹੁੰਦਾ ਹੈ, ਪਰ ਮਹਿੰਗਾਈ ਦਾ ਦੈਂਤ ਕੈਨੇਡੀਅਨਾਂ ਵੱਲ ਨੂੰ ਐਸਾ ਮੂੰਹ ਕਰਕੇ ਖਲੋਤਾ ਹੈ ਕਿ ਕਿਸੇ ਦੀ ਹਿੰਮਤ ਹੀ ਨਹੀਂ [ਪੈਂਦੀ ਕਿ ਉਹ ਦਿਲ ਖੋਲਕੇ ਖਾਣ ਪੀਣ ਸਬੰਧੀ ਚੀਜਾਂ ਦਾ ਫੈਸਲਾ ਲੈ ਸਕੇ। ਬਹੁਤ ਸਾਰੀਆਂ ਵਿਸ਼ੇਸ਼ ਕਰਿਆਨੇ ਦੀਆਂ ਚੀਜ਼ਾਂ ਆਮ ਕਨੇਡੀਅਨ ਦੀ ਪਹੁੰਚ ਤੋਂ ਬਾਹਰ ਦਿਖਾਈ ਦਿੰਦੀਆਂ ਹਨ।
ਐਗਰੀ-ਫੂਡ ਐਨਾਲਿਿਟਕਸ ਲੈਬ ਦੇ ਨਾਲ ਕੰਮ ਕਰਨ ਵਾਲਾ ਸਟੂਅਰਟ ਸਮਿਥ ਦੱਸਦਾ ਹੈ,ਕਿ ਇਸ ਸਾਲ ਭੋਜਨ ਦੀ ਸਮਰੱਥਾ ਕੈਨੇਡੀਅਨਾਂ ਲਈ ਇੱਕ ਪ੍ਰਮੁੱਖ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ।”ਮੈਨੂੰ ਲਗਦਾ ਹੈ ਕਿ ਬਹੁਤ ਸਾਰੇ ਲੋਕ ਕੱੁਝ ਚੀਜ਼ਾਂ ‘ਤੇ ਕੱੁਝ ਸਟਿੱਕਰ ਦੇਖ ਸਦਮਾ ਮਹਿਸੂਸ ਕਰ ਰਹੇ ਹਨ ਅਤੇ ਸਿਰਫ਼ ਇਹ ਕਹਿਣਗੇ ਕਿ ‘ਇਸ ਸਾਲ ਅਜਿਹਾ ਕਰਨ ਦਾ ਕੋਈ ਮਤਲਬ ਨਹੀਂ ਹੈ,” ਡੇਟਾ ਦਰਸਾਉਂਦਾ ਹੈ ਕਿ ਕੈਨੇਡੀਅਨ ਅੱਜਕੱਲ੍ਹ ਭੋਜਨ ‘ਤੇ ਘੱਟ ਖਰਚ ਕਰ ਰਹੇ ਹਨ। ਭੋਜਨ ਦੀਆਂ ਕੀਮਤਾਂ ਦੇ ਮੱਦੇਨਜ਼ਰ ਘੱਟ ਖਰਚੇ ਦਰਸਾਉਂਦੇ ਹਨ ਕਿ ਕੈਨੇਡੀਅਨ ਭੋਜਨ ਦੀ ਮਾਤਰਾ ਅਤੇ ਗੁਣਵੱਤਾ ਨੂੰ ਘਟਾ ਰਹੇ ਹਨ । ਸਮਿਥ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਸੰਭਾਵਤ ਤੌਰ ‘ਤੇ ਇਸ ਸਾਲ ਆਪਣੇ ਜਸ਼ਨਾਂ ‘ਤੇ ਭੋਜਨ ਦੇ ਬਦਲ ਬਣਾਉਣਗੇ, ਸ਼ਾਇਦ ਟਰਕੀ ਦੀ ਬਜਾਏ ਹੈਮ ਦੀ ਚੋਣ ਕਰਨਗੇ।
ਅਸੀਂ ਬਜੁਰਗਾਂ ਤੋਂ ਸੁਣਦੇ ਆਏ ਸੀ ਕਿ ਫਲਾਣੇ ਬੰਦੇ ਨੇ ਸਾਰੀ ਉਮਰ ਢਿੱਡ ਬੰਨਕੇ ਹੀ ਗੁਜ਼ਾਰਾ ਕੀਤਾ ਹੈ ਪਰ ਹੁਣ ਅਸੀਂ ਆਪਣੇ ਅੱਖੀ ਦੇਖ ਰਹੇ ਹਾਂ ਕਿ ਕਿਵੇਂ ਕਨੇਡੀਅਨ ਲੋਕ ਨਿੱਤ ਦਿਹਾੜੇ ਦੀ ਜਿ਼ੰਦਗੀ ਢਿੱਡ ਬੰਨਕੇ ਹੀ ਗੁਜ਼ਾਰ ਰਹੇ ਹਨ।

Exit mobile version