ਕਬੱਡੀ ਦਾ ‘ ਬੁਰਜ-ਖ਼ਲੀਫ਼ਾ’-ਗੁਰਜੀਤ ਤੂਤ 

ਕਬੱਡੀ ਦਾ ‘ ਬੁਰਜ-ਖ਼ਲੀਫ਼ਾ’-ਗੁਰਜੀਤ ਤੂਤ 

ਇੰਦਰਜੀਤ ਸਿੰਘ ਕਠਾਰ 

ਪੰਜਬ ਦੇ ਫ਼ਿਰੋਜ਼ਪੁਰ ਜਿਲ੍ਹੇ ਦੇ ਪਿੰਡ ਤੂਤ ਵਿੱਚ ਜਨਮ ਲੈ ਕੇ ਕਬੱਡੀ ਖੇਡ ਦਾ ‘ਬੁਰਜ਼ਖਲੀਫਾ’ ਦਾ ਸਿਰਤਾਜ ਹੁਣ ਆਪਣੇ ਵਿੱਚ ਨਹੀਂ ਰਿਹਾ।ਮਾਂ ਖੇਡ ਕਬੱਡੀ ਦੇ ਪ੍ਰੇਮੀਆ ਦੀਆਂ ਅੱਖਾ ਨਮ ਕਰਵਾ ਉਹ ਸਰਵ ਉੱਚ ਰੇਡਰ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਣਗਿਣਤਖ਼ਿਤਾਬ ਆਪਣੇ ਸਿਰਨਾਮ ਕਰਕੇ ਦੁਨੀਆ ਨੂੰ ਆਪਣੀ ਹੋਦ ਦਾ ਲੋਹਾ ਮਨਵਾ ਕੇ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਿਆ  ਜਦਜਦ ਵੀਕਬੱਡੀ ਦਾ ਨਾਮ ਲਿਆ ਜਾਵੇਗਾ ਗੁਰਜੀਤ ਸਿੰਘ ਤੂਤ ਦਾ ਨਾਮ ਪਹਿਲੀਆਂ ਵਿੱਚ ਲਿਆ ਜਾਵੇਗਾ 

ਸਵਾ ਛੇ ਫੁੱਟ ਦਾ ਨੌਜਵਾਨ ਜਦੋ ਜਿੱਤ ਕੇਨੰਬਰ ਲੈ ਕੇ ਆਪਣੇ ਪਾਲੇ ਵੱਲ ਇਸ਼ਾਰਾ ਕਰਦਾ ਸੀ ਤਾਂ ਓਸਦੀ ਉਂਗਲ ਸਿੱਧੀ ਅੰਬਰਾਂ ਨੂੰ ਜਾ ਛੂਹਦੀਸੀ  ਕਈਕਈ ਵਾਰ ਤਾਂ ਉਹ ਵਜਨੀ ਜਾਫੀਆ ਨੂੰ ਵਾਹਾਂ ਦੇ ਜ਼ੋਰ ਤੇ ਚੁੱਕ ਕੇ ਆਪਣੇ ਪਾਲੇ ਵਿੱਚ ਲੈ ਆਉਦਾ ਸੀ  ਦਰਸ਼ਕ ਵੀ ਜ਼ੋਰ ਤੇ ਜੋਸ਼ਦੇਖ ਕੇ ਹੈਰਾਨ ਰਹਿ ਜਾਂਦੇ ਸੀ ਤੇ ਪੂਰਾ ਸਟੇਡੀਅਮ ਗੁਰਜੀਤ ਤੂਤ ਦੇ ਨਾਮ ਨਾਲ ਗੂੰਜ ਉੱਠਦਾ ਸੀ। ਕਹਿਦੇ ਨੇ ਕੇ ਜਦੋ ਤੂਤ ਦੀ ਕਾਲੀਸਕਾਰਪੀਓ’ ਖੇਡ ਮੈਦਾਨ ਵਿੱਚ ਜਾ ਕੇ ਰੁੱਕਦੀ ਸੀ ਤਾਂ ਕਈ ਟੀਮਾ ਆਪਣਾ ਨਾਮ ਵਾਪਿਸ ਲੈ ਲੈਂਦੀਆ ਸਨ  ਤੂਤ ਨੇ ਆਪਣੇ ਜੋਸ਼ ਨਾਲਕਈਆ ਦੇ ਹੋਸ਼ ਉਡਾ ਰੱਖੇ ਸਨ 

ਬੇਅੰਤ ਦੌਲਤਸ਼ੌਹਰਤਗੱਡੀਆਕਾਰਾਮੋਟਰਸਾਈਕਲ  ਆਦਿ ਦੇ ਨਾਲ ਸਨਮਾਨਿਤ ਨੌਜਵਾਨ ਖੇਡਾਰੀਕਬੱਡੀ ਦਾ ਸਟਾਰਚੋਟੀ ਦਾਰੇਡਰਕਬੱਡੀ ਦਾ ਬੁਰਜ਼ ਖਲੀਫਾ ਕਦੋਂ ਢਹਿ ਢੇਰੀ ਹੋ ਕੇ ਮਿੱਟੀ ਵਿੱਚ ਰਲ਼ ਗਿਆ ਪਤਾ ਹੀ ਨੀ ਲੱਗਿਆ। ਸੋਸ਼ਲ ਸਾਈਟਾਂ ਤੇ ਮੀਡੀਆ ਤੇਵਾਇਰਲ ਹੋ ਰਹੀਆਂ ਤਸਵੀਰਾਂਵੀਡੀਓ ਵਿੱਚ ਇਹ ਸਾਫ਼ ਨਜ਼ਰ  ਰਿਹਾ ਹੈ ਕਿ ਗੁਰਜੀਤ ਨੂੰ ਵੀ ਆਪਣੀ ਕੀਤੀ ਦਾ ਪੂਰਾ ਅਫਸੋਸ ਸੀ।ਪਰ ਅੰਤਿਮ ਸਮੇ ਓਸ ਕੋਲ ਸਿਵਾਏ ਪਛਤਾਵੇ ਦੇ ਕੁੱਝ ਵੀ ਨਹੀ ਸੀ 

ਕਹਿਦੇ ਨੇ  ਸਮਾਂ ਤੇ ਸਮਝ ਕਦੇ ਵੀ ਇੱਕੋ ਵਕਤ ਨਹੀਂ ਆਉਂਦੇ। ਜਦੋ ਸਮਾ ਆਉਂਦਾ ਉਦੋ ਸਮਝ ਨ੍ਹੀ ਆਉਂਦੀ ਤੇ ਜਦੋ ਸਮਝ ਆਉਦੀ ਹੈ ਓਦੋਸਮਾਂ ਹੱਥੋ ਰੇਤ ਬਣ ਕੇ ਨਿਕਲ ਚੁੱਕਿਆ ਹੁੰਦਾ ਹੈ  ਜਦੋ ਸਮੇ ਨੇ ਆਪਣੀ ਕਰਵਟ ਲਈ ਤੇ ਫਿਰ ਤੂਤਾਂ ਵਾਲੇ ਨੂੰ ਵੀ ਸਮਝ ਨਹੀਂ ਆਈ ਕੇ ਜੋ ਵੀਉਹ ਕਰ ਰਿਹਾ ਹੈ ਉਹ ਉਸਨੂੰ ਇੱਕ ਦਿਨ ਖ਼ਤਮ ਕਰ ਦੇਵੇਗਾ। ਫਿਰ ਵਕਤ ਦੀ ਚਾਲ ਨੇ ਉਸਨੂੰ ਐਸਾ ਨਸ਼ਿਆ ਦੇ ਮਾੜ੍ਹੇ ਜਾਲ ਵਿੱਚਫਸਾਇਆ ਕਿ ਅੱਜ ਉਸਦਾ ਖੇੜਾ ਸਦਾ ਲਈ ਅੱਖਾਂ ਬੰਦ ਕਰਕੇ ਛੁੱਟਿਆ  ਇਸ ਲਈ ਜੇਕਰ ਇਨਸਾਨ ਨੂੰ ਸਮਾ ਰਹਿਦੇ ਸਮਝ  ਜਾਵੇ ਤਾਂਉਹ ਆਪਣੀ ਜ਼ਿੰਦਗੀ ਖਰਾਬ ਹੋਣ ਤੋਂ ਬਚਾਅ ਸਕਦਾ ਹੈ ।ਸਮੇ ਤੇ ਸਮਝ ਦਾ ਆਉਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਇਸਦਾ ਅੰਤ ਬਹੁਤਭਿਆਨਕ ਹੁੰਦਾ ਹੈ 

ਕਈ ਵਾਰ ਰੱਬ ਕੁੱਝ ਇਨਸਾਨਾਂ ਨੂੰ ਲੋਕਾਂ ਦੇ ਲਈ ਇੱਕ ਉਦਾਹਰਣ ਬਣਾ ਕੇ ਨਵਾਂ ਸਬਕ ਸਿਖਾਉਣ ਲਈ ਭੇਜਦਾ ਹੈ  ਸ਼ਾਹਿਦ ਉਹਨਾਂ ਵਿੱਚੋਇੱਕ ਸੀ ਗੁਰਜੀਤ ਤੂਤ। ਉਹ ਆਪਣੀ ਮਿਹਨਤ ਨਾਲ ਆਪਣੇ ਉੱਦਮ ਨਾਲ ਕਬੱਡੀ ਜਗਤ ਦਾ ਸਿਰ ਕੱਢਵਾ ਸਿਤਾਰਾ ਬਣਿਆ ਤੇ ਆਪਣਾਲੋਹਾ ਪੂਰੀ ਦੁਨੀਆਂ ਵਿੱਚ ਮਨਵਾ ਲਿਆ ਸਿਫ਼ਰ ਤੌ ਸਿਖਰ ਤੇ ਪਹੁੰਚ ਗਿਆ ।ਪਰ ਫਿਰ ਮਾੜੀ ਸੰਗਤ ਵਿੱਚ ਪੈ ਕੇ ਆਪਣਾ ਆਪ ਗਵਾਲਿਆ ਤੇ ਨਸ਼ਿਆ ਦੀ ਦਲਦਲ ਉਸਨੂੰ ਮੁੜ ਵਾਪਿਸ ਸਿਖਰ ਤੌ ਸਿਫ਼ਰ ਤੇ ਖਿੱਚ ਲੈ ਆਈ। ਤੂਤ ਸਿਫ਼ਰ ਤੋ ਸਿਖਰ ਤੇ ਮੁੜ ਵਾਪਿਸ ਸਿਫ਼ਰ ਹੋਕੇ ਇੱਕ ਸਬਕ ਸਿੱਖਾ ਗਿਆ ਕਿ ਸਾਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਉਸਨੂੰ ਸਮਝਦਾਰੀ ਨਾਲ ਵਰਤ ਕੇ ਆਪਣੇ ਆਪ ਨੂੰ ਤੇਆਪਣੇ ਸਮੇ ਦੇ ਨਾਲ ਨਾਲ ਆਪਣਿਆ ਨੂੰ ਵੀ ਸੰਭਾਲਣਾ ਚਾਹੀਦਾ ਹੈ  ਅਸੀ ਮਿਹਨਤ ਕਰਕੇ ਜ਼ੀਰੋ ਤੋ ਹੀਰੋ ਬਣ ਸਕਦੇ ਹਾਂ ਤੇ ਜੇਕਰ ਅਸੀਉਸ ਕਮਾਈ ਦੌਲਤ ਸ਼ੋਹਰਤ ਨੂੰ ਨਾ ਸੰਬਲੀਏ ਤਾ ਸਾਨੂੰ ਹੀਰੋ ਤੋ ਜ਼ੀਰੋ ਹੋਣ ਵਿੱਚ ਵੀ ਵਕਤ ਨਹੀਂ ਲੱਗਦਾ 

ਤੂਤ ਨੇ ਆਪਣੇ ਇੱਕ ਪੋਡਕਾਸਟ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਉਸਨੂੰ ਆਪਣੇ ਘਰ ਦੀ ਬੈਠਕ ਵਿੱਚ ਬੈਠੇ ਨੂੰ ਕੋਈ ਬੁਲਾਉਂਦਾ ਜਾਂ ਛੇੜਦਾਨਹੀਂ ਸੀ। ਕੋਈ ਵੀ ਜਿਆਦੇ ਪੁੱਛ ਗਿਛ ਨਹੀਂ ਸੀ ਕਰਦਾ  ਉਸਨੇ ਸ਼ਾਇਦ ਇਹ ਗਿਲਾ ਜਤਾਇਆ ਹੈ ਕਿ ਜੇਕਰ ਉਸ ਦੇ ਪਰਿਵਾਰ ਮੈਂਬਰਦੋਸਤਮਿੱਤਰ ਪੁੱਛਗਿਛ ਕਰ ਲੈਂਦੇ ਤਾਂ ਸ਼ਾਇਦ ਉਹ ਇਸ ਜਾਲ ਵਿੱਚੋ ਬਾਹਰ ਨਿਕਲ ਸਕਦਾ ਸੀ  ਇਸ ਤੋ ਸਾਨੂੰ ਇਹ ਸਿੱਖਣਾ ਚਾਹੀਦਾ ਹੈਕਿ ਕਿਤੇ ਸਾਡੇ ਆਲੇ ਦੁਆਲੇਸਾਡੇ ਆਸਪਾਸ ਕੋਈ ਇਵੇ ਦਾ ਨੌਜਵਾਨ ਤੇ ਨਹੀਂ ਜੋ ਸਾਡੀ ਉਡੀਕ ਕਰ ਰਿਹਾ ਹੋਵੇ ਕਿ ਅਸੀਂ ਆਈਏ ਤੇਉਸਨੂੰ ਪੁੱਛੀਏ ਉਸਦੇ ਕਮਰੇ ਦਾ ਜਾ ਬੈਠਕ ਦਾ ਬਾਰ ਖੜਕਾ ਕੇ ਪੁੱਛੀਏ ਤੇ ਉਸਦੀ ਮਾੜੀ ਸੰਗਤ ਵਿੱਚੋ ਬਾਹਰ ਨਿਕਲਣ ਲਈ ਮਦਦ ਕਰੀਏ ਸਾਨੂ ਵੀ ਆਪਣੇ ਘਰਘਰ ਦੇ ਨੇੜੇ ਖਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਆਪਣਾ ਅਪਣਾਇਆ ਤੋ ਹਮੇਸ਼ਾ ਲਾਈਏ ਨਾ ਵਿਛੜਜਾਏ 

ਪੰਜਾਬ ਸਰਕਾਰ ਨੇ ਵੀ “ਯੁੱਧ ਨਸ਼ਿਆਂ ਵਿਰੁੱਧ” ਇੱਕ ਹੋਰ ਮੁਹਿਮ ਸ਼ੁਰੂ ਕੀਤੀ ਹੈ ਜਿਸਦਾ ਉਦੇਸ਼ ਪੰਜਾਬ ਵਿਚੋ ਨਸ਼ਿਆ ਕੋੜ੍ਹ ਨੂੰ ਬਾਹਰ ਕੱਢਣਾ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦ ਹੋਣ ਤੋ ਬਚਾਅ ਕੇ ਇੱਕ ਨਵਾਂ ਰੂਪ ਦਿੱਤਾ ਜਾ ਸਕੇ । ਨਸ਼ੇ ਨੇ ਕਈਆ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਬਹੁਤ ਘਰਾ ਵਿਚ ਸੱਥਰ ਵਿਛਾ ਕੇ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ । ਸਾਨੂੰ ਸਾਰਿਆ ਨੂੰ ਰਲ਼ ਕੇ ਨਸ਼ੇ ਵੇਚਣ ਵਾਲਿਆ ਖ਼ਿਲਾਫ਼ ਵੀ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਓਹਨਾ ਨੂੰ ਸਰਕਾਰ ਹਵਾਲੇ ਕਰਕੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ ਤਾ ਜੋ ਪੰਜਾਬ ਦੀ ਜਵਾਨੀ ਨੂੰ ਨਵਾਂ ਮੋੜ ਦਿੱਤਾ ਜਾ ਸਕੇ ਤੇ ਸੁਨੇਰੇ ਪੰਜਾਬ ਨੂੰ ਸਿਰਜਿਆ ਜਾ ਸਕੇ । ਆਪਣੇ ਆਲੇ ਦੁਆਲੇ ਦੀ ਜ਼ਿੰਮੇਦਾਰੀ ਸਾਨੂੰ ਆਪ ਲੈਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਕੋਈ ਹੋਰ ਮਾਂ ਦਾ ਪੁੱਤ, ਭੈਣ ਦਾ ਭਰਾ ਦੁਨੀਆ ਨੂੰ ਅਲਵਿਦਾ ਨਾ ਕਹੇ ।

ਬੇਸ਼ੁਮਾਰ ਸ਼ੋਹਰਤ, ਪ੍ਰੇਮ ਪਿਆਰ ਸਨਮਾਨ ਸਤੀਕਾਰ ਹਾਸਿਲ ਕਰਨ ਵਾਲਾ ਸੁਰਜੀਤ ਤੂਤ ਹਮੇਸ਼ਾ ਲਈ ਸਾਡੇ ਦਿਲਾ ਵਿੱਚ ਅਮਰ ਰਹੇਗਾ in ।

ਇੰਦਰਜੀਤ ਸਿੰਘ ਕਠਾਰ 

London (U.K.)

Exit mobile version