ਕਿਸੇ ਨੂੰ ਨਾ ਦੱਸਿਓ ਮੈਂ ਕਿੱਥੇ ਆ !

ਸਤਵਿੰਦਰ ਸਿੰਘ ਚੀਮਾ

ਸੁੰਨੀਆਂ ਥਾਵਾਂ ਫਰੋਲ ਕੇ ਲੱਭ ਲੈਣਗੇ

 ਦੋਸਤਾਂ ਨੂੰ ਨਾ ਦੱਸਿਓ ਮੈਂ ਕਿੱਥੇ ਆ

 ਮੈਂ ਨਹੀਂ ਕਿਸੇ ਦੇ ਮੱਥੇ ਲੱਗਣਾ

 ਕਿਸੇ ਨੂੰ ਨਾ ਦੱਸਿਓ ਮੈਂ ਕਿੱਥੇ ਆ

ਮੈਂ ਫੇਰ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਜਾਵਾਂਗਾ

 ਮੈਨੂੰ ਵੀ ਨਾ ਦੱਸਿਓ ਮੈਂ ਕਿੱਥੇ ਆ

ਹਵਾ ਚ ਫੈਲੀ ਖੁਸ਼ਬੂ ਦਸ ਦੇਵੇਗੀ ਆਈ ਬਸੰਤ ਬਾਰੇ

 ਰੁੱਤਾਂ ਨੂੰ ਨਾ ਦੱਸਿਓ ਮੈਂ ਕਿੱਥੇ ਆ

 ਲੱਭ ਲੈਣਗੇ ਹੱਥ ਮੇਰੇ ਹਨੇਰੇ ‘ਚ ਆਪੇ ਰਸਤਾ

ਚਾਨਣੀ ਨੂੰ ਨਾ ਦੱਸਿਓ ਮੈਂ ਕਿੱਥੇ ਆ

 ਕਸਮ ਲੱਗੇ  ਤੁਹਾਨੂੰ ਤੁਹਾਡੇ ਰੱਬ ਦੀ

ਮੇਰੇ ਰੱਬ ਨੂੰ ਨਾ ਦੱਸਿਓ ਮੈਂ ਕਿੱਥੇ ਆ 

ਸਤਵਿੰਦਰ ਸਿੰਘ ਚੀਮਾ

ਕੈਲਗਰੀ ਐਲਬਰਟਾ ਕੈਨੇਡਾ

Exit mobile version