ਕੁੜੀਆਂ ਦਾ ਕੀ ਏ !

ਸੁਖਵੀਰ ਗਰੇਵਾਲ

ਮੈਂ ਆਪਣੀ ਪਹਿਲੀ ਪੋਸਟ ਵਿੱਚ ਕੈਨੇਡਾ ਦੀ ਜੂਨੀਅਰ ਫੀਲਡ ਹਾਕੀ ਟੀਮ ਵਿੱਚ 9 ਪੰਜਾਬੀ ਖਿਡਾਰੀਆਂ ਦਾ ਜ਼ਿਕਰ ਕੀਤਾ ਸੀ।ਇਸ ਪੋਸਟ ਵਿੱਚ ਦੂਜਾ ਪੱਖ ਵੀ ਛੋਹ ਲਈਏ।ਮੁੰਡਿਆਂ ਦੇ ਵਿਸ਼ਵ ਕੱਪ ਤੋਂ ਪਹਿਲਾਂ 29 ਨਵੰਬਰ ਤੋਂ ਕੁੜੀਆਂ ਦਾ ਜੂਨੀਅਰ ਵਿਸ਼ਵ ਕੱਪ ਹੋ ਰਿਹਾ ਹੈ।ਦਿਲਚਸਪ ਪਹਿਲੂ ਹੈ ਕਿ ਜਿੱਥੇ ਕੈਨੇਡਾ ਦੇ ਮੁੰਡਿਆਂ ਦੀ ਟੀਮ ਵਿੱਚ 9 ਖਿਡਾਰੀ ਪੰਜਾਬੀ ਮੂਲ ਤੇ ਹਨ ਉਥੇ ਕੁੜੀਆਂ ਦੀ ਟੀਮ ਵਿੱਚ ਇੱਕ ਵੀ ਖਿਡਾਰਨ ਪੰਜਾਬੀ ਮੂਲ ਦੀ ਨਹੀਂ।ਇਸ ਦੀ ਜ਼ਿੰਮੇਵਾਰੀ ਕਿਸ ਨੂੰ ਦੇਈਏ?

ਪਰਿਵਾਰ ਪੱਧਰ ਤੇ ਕੀ ਅਸੀਂ ਸਿਰਫ ਮੁੰਡਿਆਂ ਨੂੰ ਹੀ ਖੇਡਣ ਲਈ ਉਤਸ਼ਾਹਿਤ ਕਰਦੇ ਹਾਂ?

ਪੰਜਾਬੀ ਭਾਈਚਾਰੇ ਵਲੋਂ ਕਰਵਾਏ ਜਾਂਦੇ ਹਾਕੀ ਟੂਰਨਾਮੈਂਟਾਂ ਵਿੱਚ ਕੁੜੀਆਂ ਦੀਆਂ ਟੀਮਾਂ ਦੀ ਗਿਣਤੀ ਨਾਮਾਤਰ ਕਿਉਂ?

ਕੀ ਪੰਜਾਬੀ ਕੁੜੀਆਂ ਖੇਡਣਾ ਨਹੀਂ ਚਾਹੁੰਦੀਆਂ ?

ਕੈਨੇਡਾ ਦਾ ਸਮਾਜ ਸਭ ਨੂੰ ਬਰਾਬਰ ਦੇ ਮੌਕੇ ਦਿੰਦਾ ਹੈ ਪਰ ਸਾਡੀਆਂ ਕੁੜੀਆਂ ਖੇਡਣ ਵਿੱਚ ਪਿੱਛੇ ਕਿਉਂ?

ਕੈਨੇਡਾ ਦੀ ਜੂਨੀਅਰ ਹਾਕੀ ਟੀਮ ਵਿੱਚ 9 ਪੰਜਾਬੀ ਖਿਡਾਰੀ

ਕੈਲਗਰੀ(ਸੁਖਵੀਰ ਗਰੇਵਾਲ)-ਜੂਨੀਅਰ ਵਿਸ਼ਵ ਫੀਲਡ ਹਾਕੀ ਕੱਪ ਵਿੱਚ ਭਾਗ ਲੈਣ ਜਾ ਰਹੀ ਕੈਨੇਡਾ ਦੇ ਮੁੰਡਿਆਂ ਦੀ ਜੂਨੀਅਰ ਟੀਮ(ਅੰਡਰ-21) ਵਿੱਚ 9 ਖਿਡਾਰੀ ਪੰਜਾਬੀ ਮੂਲ ਦੇ ਹਨ।ਹਾਕੀ ਨੂੰ ਦਿਲੋਂ ਪਿਆਰ ਕਰਨ ਵਾਲੇ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਹੇ ਹਨ।ਇਸ ਵਾਰ ਦਾ ਜੂਨੀਅਰ ਵਿਸ਼ਵ ਫੀਲਡ ਹਾਕੀ ਕੱਪ ਮਲੇਸ਼ੀਆ ਵਿੱਚ 5 ਦਸੰਬਰ ਤੋਂ 16 ਦਸੰਬਰ ਤੱਕ ਖੇਡਿਆ ਜਾਵੇਗਾ।ਇਸ ਵਿੱਚ ਵਿਸ਼ਵ ਭਰ ਵਿੱਚੋਂ 16 ਟੀਮਾਂ ਭਾਗ ਲੈ ਰਹੀਆਂ ਹਨ। ਸਾਰੀਆਂ ਟੀਮਾਂ ਨੂੰ ਸ਼ੱਭ ਕਾਮਨਾਵਾਂ।

Exit mobile version