ਕੈਨੇਡਾ ਕਦੇ ਵੀ ਵਿਕਾਊ ਨਹੀਂ ਹੋਵੇਗਾ – ਪ੍ਰਧਾਨ ਮੰਤਰੀ ਮਾਰਕ ਕਾਰਨੀ

ਵਾਸਿ਼ੰਗਟਨ (ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬੀਤੀ ਸ਼ਾਮ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਲਈ ਵਾਸ਼ਿੰਗਟਨ ਪਹੁੰਚ ਗਏ ਸਨ ਜਿਸ ਤੋਂ ਬਾਅਦ ਅੱਜ ਦੋਹਾਂ ਆਗੂਆਂ ਵਿਚਾਲੇ ਪਹਿਲੀ ਆਹਮੋ  ਸਾਹਮਣੀ ਮੀਟਿੰਗ ਹੋਈ ਓਵਲ ਆਫਿਸ ਦੇ ਵਿੱਚ ਹੋਈ ਇਸ ਮੀਟਿੰਗ ਦੇ ਦੌਰਾਨ ਰਾਸ਼ਟਰਪਤੀ ਡੋਨਲਡ  ਟਰੰਪ ਦਾ ਲਹਿਜਾ ਬੀਤੇ ਮਹੀਨਿਆਂ ਨਾਲੋਂ ਕੁਝ ਵੱਖਰਾ ਨਜ਼ਰ ਆਇਆ ਪਰ ਇਸ ਦੌਰਾਨ ਡੋਨਲਡ  ਟਰੰਪ ਕੈਨੇਡਾ ਨੂੰ 51 ਸੂਬਾ ਬਣਾਉਣ ਦੀ ਆਪਣੀ ਇੱਛਾ ਨੂੰ ਇੱਕ ਵਾਰ ਫਿਰ ਪ੍ਰਗਟ ਕਰਦੇ ਹੋਏ ਨਜ਼ਰ ਆਏ ਅਤੇ ਆਖਿਆ ਕਿ ਜੇਕਰ ਕੈਨੇਡਾ ਅਮਰੀਕਾ ਦਾ 51 ਸੂਬਾ ਬਣ ਜਾਵੇਗਾ ਤਾਂ ਇੱਕ ਸ਼ਾਨਦਾਰ ਸ਼ਾਦੀ ਵਰਗਾ ਹੋਵੇਗਾ ਡੋਨਲਡ ਟਰੰਪ   ਨੇ ਆਖਿਆ  ਕਿ ਉਹ ਰੀਅਲ ਅਸਟੇਟ ਦੇ ਵਿੱਚ ਮਾਹਰ ਹਨ ਅਤੇ ਜੇਕਰ ਕੈਨੇਡਾ ਅਮਰੀਕਾ ਦਾ  ਸੂਬਾ ਬਣ ਜਾਂਦਾ ਹੈ ਤਾਂ ਇਹ ਇੱਕ ਸ਼ਾਨਦਾਰ ਸਫਰ ਹੋਵੇਗਾ ਜਿਸ ਨਾਲ ਨਾ ਸਿਰਫ ਕੈਨੇਡਾ ਵਾਸੀਆਂ ਨੂੰ ਸਭ ਤੋਂ ਘੱਟ ਟੈਕਸਾਂ ਦੇਣੇ ਪੈਣਗੇ ਸਗੋਂ ਉਹਨਾਂ ਨੂੰ ਮੁਫਤ ਵਿੱਚ ਅਮਰੀਕਾ ਦੀ ਫੌਜ ਵੀ ਮਿਲ ਜਾਵੇਗੀ  ਇਸ ਤੇ ਜਵਾਬ ਦਿੰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਖਿਆ ਕਿ ਕੁਝ ਥਾਵਾਂ ਕਦੇ ਵੀ ਵਿਕਾਊ ਨਹੀਂ ਹੁੰਦੀਆਂ ਅਤੇ ਇਸ ਦੇ ਨਾਲ ਹੀ ਉਹਨਾਂ  ਆਖਿਆ ਕਿ ਵਾਈਟ ਹਾਊਸ ਇਸ ਦੀ ਇੱਕ ਉਦਾਹਰਣ ਹੈ ਉਨਾਂ ਆਖਿਆ ਕਿ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕੈਨੇਡਾ ਕਦੇ ਵੀ ਵਿਕਾਊ ਨਹੀਂ ਹੋਵੇਗਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਗੇ ਆਖਿਆ ਕਿ ਇਹ ਮੌਕਾ ਭਾਈਵਾਲੀ ਦਾ ਹੈ ਕਿ  ਅਸੀਂ ਮਿਲ ਕੇ ਕੀ  ਕਰ  ਸਕਦੇ ਹਾਂ ਅਤੇ ਬੀਤੇ ਸਮੇਂ ਵਿੱਚ ਅਸੀਂ ਮਿਲ ਕੇ ਕੀ ਕੁਝ ਕੀਤਾ ਹੈ .  ਇਸ ਤੇ ਡੋਨਲਡ  ਟਰੰਪ ਨੇ ਆਖਿਆ ਕਿ ਇਹ ਕਦੇ ਵੀ ਨਹੀਂ ਕਹਿਣਾ ਚਾਹੀਦਾ ਕਿ ਇਹ ਕਦੇ ਵੀ ਨਹੀਂ ਹੋਵੇਗਾ ਟਰੰਪ ਨੇ ਅੱਗੇ ਆਖਿਆ ਕਿ ਕੁਝ ਵੀ ਹੋਵੇ ਅਮਰੀਕਾ ਹਮੇਸ਼ਾ ਕੈਨੇਡਾ ਦਾ ਦੋਸਤ ਰਹੇਗਾ  . ਡੋਨਲਡ ਟਰੰਪ ਨੇ ਮਾਰਕ ਕਾਰਨੀ ਨੂੰ ਚੋਣਾਂ ਵਿੱਚ ਮਿਲੀ ਜਿੱਤ ਲਈ  ਤੇ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਲਈ ਵਧਾਈ ਵੀ ਦਿੱਤੀ ਅਤੇ ਆਖਿਆ ਕਿ ਉਹ ਮਾਰਕ ਕਾਰਨੀ ਦੀ ਬਹੁਤ ਜਿਆਦਾ ਇੱਜ਼ਤ ਕਰਦੇ ਹਨ ਹਾਲਾਂਕਿ ਦੋਹਾਂ ਆਗੂਆਂ ਵੱਲੋਂ ਆਪੋ ਆਪਣੇ ਮੰਤਰੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਦੂਜੇ ਦੀ ਸ਼ਲਾਘਾ  ਵੀ ਕੀਤੀ ਗਈ।  ਕਾਰਨੀ ਨੇ ਟਰੰਪ ਨੂੰ “ਪਰਿਵਰਤਨਸ਼ੀਲ” ਰਾਸ਼ਟਰਪਤੀ ਕਿਹਾ ਅਤੇ ਟਰੰਪ ਨੇ ਕਾਰਨੀ ਨੂੰ “ਬਹੁਤ ਪ੍ਰਤਿਭਾਸ਼ਾਲੀ ਵਿਅਕਤੀ” ਆਖਿਆ।  ਟਰੰਪ ਨੇ ਆਪਣੀ ਗੱਲਬਾਤ ਦੇ ਦੌਰਾਨ ਕੈਨੇਡਾ ਦੇ ਰਿਸ਼ਤਿਆਂ ਉੱਪਰ ਟਿੱਪਣੀ ਕਰਦਿਆਂ ਬਿਨਾਂ ਨਾਮ ਲਿਆ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ  ਦੇ ਕਾਰਜਕਾਲ ਦੀ ਨਿਖੇਧੀ  ਵੀ ਕੀਤੀ।   ਇਸ ਪੂਰੇ ਸਮੇਂ ਦੌਰਾਨ ਜਿਆਦਾਤਰ ਡੋਨਲਡ ਟਰੰਪ ਹੀ ਬੋਲਦੇ ਨਜ਼ਰ ਆਏ ਕੈਨੇਡਾ ਨਾਲ ਸੰਬੰਧਿਤ ਮਸਲਿਆਂ ਤੇ ਗੱਲਬਾਤ ਦੇ ਨਾਲ ਨਾਲ ਅਮਰੀਕਾ ਦੇ ਦੁਨੀਆਂ ਦੇ ਬਾਕੀ ਦੇਸ਼ਾਂ ਨਾਲ ਚੱਲ ਰਹੇ ਸੰਬੰਧਾਂ ਦਾ ਵੀ ਜ਼ਿਕਰ ਹੁੰਦਾ ਰਿਹਾ ਜਿਨਾਂ ਵਿੱਚ  ਹੂਤੀ  ਅੱਤਵਾਦੀਆਂ ਵੱਲੋਂ ਸਮੁੰਦਰੀ ਜਹਾਜ਼ਾਂ ਤੇ ਹਮਲੇ ਬੰਦ ਕਰਨਾ ਆਦਿ ਵੀ ਸ਼ਾਮਿਲ ਸੀ . 

Exit mobile version