ਕੈਨੇਡਾ ਤੋਂ ਚੋਰੀ ਹੋਈਆਂ 251 ਗੱਡੀਆਂ ਇਟਲੀ ਤੋਂ ਬਰਾਮਦ ਹੋਈਆਂ


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਇਟਲੀ ਦੀ ਪੁਲਿਸ ਨੇ ਕੈਨੇਡਾ ਤੋਂ ਚੋਰੀ ਹੋਈਆਂ 251 ਗੱਡੀਆਂ ਬਰਾਮਦ ਕੀਤੀਆਂ ਹਨ। ਇਹ ਗੱਡੀਆਂ ਦੱਖਣੀ ਇਟਲੀ ਦੀ ਇੱਕ ਪ੍ਰਮੁੱਖ ਬੰਦਰਗਾਹ ਤੋਂ ਬਰਾਮਦ ਕੀਤੀਆਂ ਗਈਆਂ ਹਨ। ਜਿਹਨਾਂ ਨੂੰ ਇੱਥੋਂ ਮਿਡਲ ਈਸਟ ਵਿੱਚ ਪਹੁੰਚਾਇਆ ਜਾਣਾ ਸੀ। ਅਸਲ ਵਿੱਚ ਆਰਸੀਐਮਪੀ ਅਤੇ ਇੰਟਰਪੋਲ ਦੀ ਮੱਦਦ ਨਾਲ ਇਹ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਜੋ ਵੱਖ ਵੱਖ 18 ਸਮੁੰਦਰੀ ਜਹਾਜ਼ ਰਾਹੀਂ ਇੱਥੇ ਪਹੁੰਚਾਈਆਂ ਗਈਆਂ ਸਨ। ਇਹ ਸਾਰੀਆਂ ਮਹਿੰਗੀਆਂ ਗੱਡੀਆਂ ਕੰਟੇਨਰਾਂ ਵਿੱਚ ਬੰਦ ਕੀਤੀਆਂ ਗਈਆਂ ਸਨ । ਇਟਲੀ ਦੀ ਪੁਲਿਸ ਅਨੁਸਾਰ ਇਹਨਾਂ ਗੱਡੀਆਂ ਦੀ ਨਕਲੀ ਆਈਡੈਂਟੀਫਿਕੇਸ਼ਨ ਲੱਗਭੱਗ ਅਸਲ ਵਰਗੀ ਜਾਪਦੀ ਹੈ। ਵਰਨਣਯੋਗ ਹੈ ਕਿ ਕਾਰਾਂ ਚੋਰੀ ਦਾ ਮਾਮਲਾ ਇਸ ਵਕ਼ਤ ਕੈਨੇਡਾ ਵਿੱਚ ਕਾਫ਼ੀ ਜ਼ਿਆਦਾ ਗਰਮਾਇਆ ਹੋਇਆ ਹੈ।

Italian authorities made a large bust at a busy port and recovered 251 vehicles that had been stolen in Canada and were destined for markets in the Middle East, according to police.

Exit mobile version