ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਡਿੱਗਣੋਂ ਬਚੀ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕਾਰਬਨ ਟੈਕਸ ਦੇ ਮੁੱਦੇ ਤੇ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵੱਲੋਂ ਅੱਜ ਹਾਊਸ ਆਫ ਕਾਮਨ ਵਿੱਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਦੇ ਖਿਲਾਫ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਫੇਲ ਹੋ ਗਿਆ ਹੈ ਕਿਉਂਕਿ ਬਲਾਕ ਕਿਊਬਿਕਵਾ ਅਤੇ ਐਨਡੀਪੀ ਵੱਲੋਂ ਇਸ ਮਤੇ ਦੇ ਵਿਰੋਧ ਵਿੱਚ ਵੋਟਾਂ ਪਾਈਆਂ ਗਈਆਂ

ਇਸ ਤੋਂ ਪਹਿਲਾਂ ਕੰਜਰਵੇਟਿਵ ਲੀਡਰ ਪੀਅਰੇ ਪੋਲੀਵਰ ਨੇ ਸੰਸਦ ਮੈਂਬਰਾਂ ਨੂੰ ਆਖਿਆ ਕਿ ਇੱਕ ਅਪ੍ਰੈਲ ਤੋਂ ਫੈਡਰਲ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਬਨ ਟੈਕਸ ਵਾਧੇ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਸਰਕਾਰ ਖਿਲਾਫ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਦਾ ਸੰਸਦ ਮੈਂਬਰ ਸਮਰਥਨ ਕਰਨ ਇਸ ਦੇ ਵਿਰੋਧ ਵਿੱਚ ਲਿਬਰਲ ਸਰਕਾਰ ਵੱਲੋਂ ਪੋਲਿਵਰ ਦੇ ਉੱਪਰ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਕਿ ਉਹਨਾਂ ਵੱਲੋਂ ਵਾਤਾਵਰਨ ਤਬਦੀਲੀ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਹੈ ਅਤੇ ਉਹ ਧਰਤੀ ਨੂੰ ਸੜਦੀ ਹੋਈ ਵੇਖਣਾ ਚਾਹੁੰਦੇ ਹਨ। ਵਰਨਣ ਯੋਗ ਹੈ ਕਿ ਜੇਕਰ ਪੀਅਰੇ ਪੋਲੀਵਰ ਦਾ ਇਹ ਮੋਸ਼ਨ ਪਾਸ ਹੋ ਜਾਂਦਾ ਜਾਂ ਇਸ ਨੂੰ ਬਹੁਮਤ ਮਿਲ ਜਾਂਦਾ ਤਾਂ ਸੰਸਦ ਭੰਗ ਹੋ ਜਾਣੀ ਸੀ ਅਤੇ ਦੇਸ਼ ਵਿੱਚ ਚੋਣਾਂ ਹੋਣੀਆਂ ਨਿਸ਼ਚਿਤ ਸਨ ਜਿਸ ਵਕਤ ਇਸ ਮਤੇ ਉੱਪਰ ਵੋਟਾਂ ਦਾ ਆਖਰੀ ਗੇੜ ਚੱਲ ਰਿਹਾ ਸੀ ਤਾਂ ਉਸ ਵਕਤ ਪੋਲੀਵਰ ਸੰਸਦ ਵਿੱਚ ਮੌਜੂਦ ਹੈ ਨਹੀਂ ਸਨ ਕਿਉਂਕਿ ਉਨ੍ਹਾਂ ਨੇ ਟਰਾਂਟੋ ਵਿੱਚ ਇੱਕ ਫੰਡਰੇਜ਼ਰ ਵਿੱਚ ਪਹੁੰਚਣਾ ਸੀ। ਕਾਰਬਨ ਟੈਕਸ ਦੇ ਮੁੱਦੇ ਤੇ ਅੱਜ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਵੀ ਵੇਖਣ ਨੂੰ ਮਿਲੇ

Exit mobile version