ਕੈਨੇਡਾ ਪੜ੍ਹਨ ਆਏ ਭਦੌੜ ਇਲਾਕੇ ਦੇ ਨੌਜਵਾਨ ਸੁਖਚੈਨ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ

ਕੈਲੋਨਾ, ਬ੍ਰਿਟਿਸ਼ ਕੋਲੰਬੀਆ (ਕੁਲਤਰਨ ਸਿੰਘ ਪਧਿਆਣਾ) ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ, ਇੱਥੇ ਦੇ ਸ਼ਹਿਰ ਕੈਲੋਨਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸੁਖਚੈਨ ਸਿੰਘ ਦਮ ਤੋੜ ਗਿਆ ਹੈ। ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਭਦੌੜ ਕਸਬੇ ਨਾਲ ਸਬੰਧਤ ਹੈ ਜੋ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ।

ਮ੍ਰਿਤਕ ਨੌਜਵਾਨ ਸੁਖਚੈਨ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਖਚੈਨ ਸਿੰਘ 2 ਅਗਸਤ, 2021 ਨੂੰ ਕੈਨੇਡਾ ਗਿਆ ਸੀ।ਉਹ ਚਾਰ ਭੈਣ-ਭਰਾਵਾਂ ਵਿੱਚੋ ਸਭ ਤੋਂ ਛੋਟਾ ਸੀ ਅਤੇ ਬਚਪਨ ਤੋਂ ਹੀ ਉਸ ਦਾ ਸ਼ੌਂਕ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਪੁੱਤਰ ਸੁਖਚੈਨ ਸਿੰਘ 2 ਅਗਸਤ 2021 ਨੂੰ ਕੈਨੇਡਾ ਦੇ ਸ਼ਹਿਰ (ਬਰੈਂਪਟਨ) ਵਿਖੇ ਪੜ੍ਹਾਈ ਕਰਨ ਲਈ ਗਿਆ ਸੀ। ਉਸ ਤੋਂ ਬਾਅਦ ਬਰੈਂਪਟਨ ਦਾ ਕਾਲਜ਼ ਬਦਲ ਕੇ ਬੀ.ਸੀ. ਸ਼ਹਿਰ ਦੇ ਕੈਲੋਨਾ ਵਿਖੇ ਕਾਲਜ਼ ਜੁਆਇੰਨ ਕਰ ਲਿਆ ਸੀ ਅਤੇ ਹੁਣ ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਜਿਸ ਕਾਰਨ ਹੁਣ ਸੁਖਚੈਨ ਸਿੰਘ ਵਰਕ ਪਰਮਿਟ ‘ਤੇ ਸੀ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ 13 ਮਾਰਚ ਦੀ ਸ਼ਾਮ ਨੂੰ ਸਾਨੂੰ ਫੋਨ ਆਇਆ ਕਿ ਜ਼ਿਆਦਾ ਫੌਗਿੰਗ ਹੋਣ ਕਾਰਨ ਤੁਹਾਡੇ ਬੇਟੇ ਸੁਖਚੈਨ ਸਿੰਘ ਦੀ ਗੱਡੀ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਹੈ, ਜਿਸ ਕਾਰਨ ਸੁਖਚੈਨ ਸਿੰਘ ਦੀ ਇਸ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ।

Exit mobile version