ਕੈਨੇਡਾ ਵਿੱਚ ਪਹਿਲੀ ਅਪ੍ਰੈਲ ਤੋਂ ਤਨਖਾਹਾਂ ਵਧਣਗੀਆਂ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਪਹਿਲੀ ਅਪ੍ਰੈਲ ਤੋਂ ਕੈਨੇਡਾ ਦੇ ਮਿਨੀਮਮ ਵੇਜ ਵਿੱਚ ਵਾਧਾ ਹੋਣ ਜਾ ਰਿਹਾ ਹੈ ਪਹਿਲੀ ਅਪ੍ਰੈਲ ਤੋਂ ਫੈਡਰਲ ਮਿਨੀਮਮ ਵੇਜ ਵੱਧ ਕੇ 17 ਡਾਲਰ 30 ਸੈਂਟ ਹੋ ਜਾਵੇਗਾ ਵਰਨਨ ਯੋਗ ਹੈ ਕਿ ਇਸ ਵਕਤ ਫੈਡਰਲ ਮਿਨੀਮਮ ਵੇਜ 16 ਡਾਲਰ 65 ਸੈਂਟ ਹੈ ਕੈਨੇਡਾ ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਇਸ ਵਾਧੇ ਨਾਲ ਫੈਡਰਲ ਸਰਕਾਰ ਦੁਆਰਾ ਰੈਗੂਲੇਟਡ ਪ੍ਰਾਈਵੇਟ ਸੈਕਟਰ ਦੇ 30 ਹਜਾਰ ਕਰਮਚਾਰੀਆਂ ਨੂੰ ਲਾਭ ਪੁੱਜੇਗਾ ਫੈਡਰਲ ਸਰਕਾਰ ਵੱਲੋਂ 2021 ਵਿੱਚ ਫੈਡਰਲ ਮਿਨੀਮਮ ਵੇਜ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਕੈਨੇਡਾ ਦੇ ਸਲਾਨਾ ਔਸਤਨ ਕੰਜਊਮਰ ਪ੍ਰਾਈਜ ਇੰਡੈਕਸ ਦੇ ਅਧਾਰ ਤੇ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਜੇਕਰ ਕਿਸੇ ਪ੍ਰੋਵਿੰਸ ਜਾਂ ਟੈਰੋਟਰੀ ਵਿੱਚ ਘੱਟੋ ਘੱਟ ਵੇਜ ਫੈਡਰਲ ਰੇਟ ਨਾਲੋਂ ਜਿਆਦਾ ਹੈ ਤਾਂ ਇਮਪਲੋਇਰ ਨੂੰ ਦੋਹਾਂ ਵਿਚੋਂ ਜੋ ਜਿਆਦਾ ਹੈ ਉਹ ਮਿਹਨਤਾਨਾ ਕਰਮਚਾਰੀਆਂ ਨੂੰ ਦੇਣਾ ਪੈਂਦਾ ਹੈ

Exit mobile version