
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਪੰਜਾਬ ਵਿੱਚ ਆਏ ਹੜ੍ਹਾਂ ਕਾਰਣ ਹੜ੍ਹ ਪੀੜਤ ਏਰੀਆ ਦੇ ਮੁੜ ਵਸੇਵੇ ਲਈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਇਸ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਜਿਹਨਾਂ ਵਿੱਚੋਂ ਖਾਲਸਾ ਏਡ ਦਾ ਨਾਂ ਹਰ ਪੰਜਾਬੀ ਦੀ ਜ਼ੁਬਾਨ ਉੱਪਰ ਹੈ। ਖਾਲਸਾ ਏਡ ਦੇ ਹੁਣ ਤੱਕ ਦੇ ਕੀਤੇ ਮੱਦਦਗਾਰੀ ਕੰਮਾਂ ਨੂੰ ਦੇਖਦੇ ਹੋਏ ਕੈਲਗਰੀ ਵਿਖੇ ਬਜੁਰਗਾਂ ਦੀ ਸੰਸਥਾ ਦਸਮੇਸ਼ ਕਲਚਰਲ ਸੀਨੀਅਰ ਸਿਟੀਜਨ ਸੋਸਾਇਟੀ ਵੱਲੋਂ ਖਾਲਸਾ ਏਡ ਦੇ ਦੋ ਨੁਮਾਇੰਦਿਆਂ ਸ: ਅਜੀਤ ਸਿੰਘ ਅਤੇ ਉਪਨੀਤ ਕੌਰ ਨੂੰ ਆਪਣੇ ਮੈਂਬਰਾਂ ਦੀ ਹਾਜਿਰੀ ਵਿੱਚ 15000 ਕਨੇਡੀਅਨ ਡਾਲਰ ਦਾ ਚੈਕ ਹੜ੍ਹ ਪੀੜਤਾਂ ਦੀ ਮੱਦਦ ਲਈ ਭੇਟ ਕੀਤਾ ਗਿਆ ।
