ਕੈਲਗਰੀ ਮੇਅਰ ਜੋਤੀ ਗੋਂਡੇਕ ਅਤੇ ਕੌਸਲ ਦੀ ਲੋਕ ਪ੍ਰੀਅਤਾ ਘੱਟ ਹੋ ਗਈ ਐ !


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਇੱਕ ਸਰਵੇਖਣ ਅਨੁਸਾਰ ਕੈਲਗਰੀ ਦੇ ਮੇਅਰ, ਅਤੇ ਕੌਂਸਲ ਨੂੰ ਇਤਿਹਾਸਕ ਤੌਰ ‘ਤੇ ਸਹਿਰ ਵਾਸੀਆਂ ਵੱਲੋਂ ਨਾ ਪਸੰਦਗੀ ਵਾਲੇ ਸ਼ਬਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਾਲ ਦਸੰਬਰ ਦੇ ਸ਼ੁਰੂ ਵਿੱਚ ਇੱਕ ਥਿੰਕ ਐਚ ਕਿਊ ਪੋਲ ਨੇ 1,100 ਤੋਂ ਵੱਧ ਨਾਗਰਿਕਾਂ ਨੂੰ ਪੁੱਛਿਆ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ ਕਿਉਂਕਿ ਇਹ ਸਰਕਾਰ ਇਹਨੀ ਦਿਨੀ ਆਪਣੇ ਕਾਰਜਕਾਲ ਦੇ ਅੱਧ ਤੱਕ ਪਹੁੰਚ ਰਹੀ ਹੈ। ਪਰ ਇਹਨਾਂ 1100 ਲੋਕਾਂ ਵੱਲੋਂ ਮੇਅਰ ਜੋਤੀ ਗੋਂਡੇਕ ਲਈ ਇੱਕ ਹੈਰਾਨਕੁਨ ਤੌਰ ‘ਤੇ ਮਾੜੀ ਸਮੀਖਿਆ ਸਾਹਮਣੇ ਆਈ ਹੈ , ਕਿਉਂਕਿ 61 ਪ੍ਰਤੀਸ਼ਤ ਕੈਲਗਰੀ ਵਾਸੀਆਂ ਦਾ ਕਹਿਣਾ ਹੈ ਕਿ ਉਹ ਉਸਦੀ ਕਾਰਗੁਜ਼ਾਰੀ ਨੂੰ ਅਸਵੀਕਾਰ ਕਰਦੇ ਹਨ, ਜਦੋਂ ਕਿ 43 ਪ੍ਰਤੀਸ਼ਤ ਕਹਿੰਦੇ ਹਨ ਕਿ ਉਹ “ਜ਼ੋਰਦਾਰ ਸ਼ਬਦਾਂ ਨਾਲ ਅਸਹਿਮਤ” ਹਨ। ਜਦੋਂ ਕੌਂਸਲ ਦੀ ਗੱਲ ਆਉਂਦੀ ਹੈ, ਤਾਂ 37 ਪ੍ਰਤੀਸ਼ਤ ਲੋਕ ਇਹ ਕਹਿੰਦੇ ਹਨ ਕਿ ਉਹ ਆਪਣੇ ਸਥਾਨਕ ਕੌਂਸਲਰ ਦਾ ਸਮਰਥਨ ਕਰਦੇ ਹਨ। ਬਹੁਗਿਣਤੀ ਆਪਣੇ ਸਥਾਨਕ ਕੌਂਸਲਰਾਂ ਬਾਰੇ ਇਸ ਦੇ ਉਲਟ ਮਹਿਸੂਸ ਕਰਦੇ ਹਨ, ਕਿਉਂਕਿ 24 ਪ੍ਰਤੀਸ਼ਤ ਉੱਤਰਦਾਤਾ ਕਹਿੰਦੇ ਹਨ ਕਿ ਉਹ ਆਪਣੇ ਕੌਂਸਲਰ ਨੂੰ ਸਖਤੀ ਨਾਲ ਨਾ-ਪਸੰਦ ਕਰਦੇ ਹਨ। ਪਰ ਵਾਰਡ 10 ਤੋਂ ਕੌਂਸਲਰ ਆਂਡਰੇ ਚਾਬੋਟ ਦਾ ਕਹਿਣਾ ਹੈ ਕਿ ਉਸਨੂੰ ਉਸਦੇ ਵਾਰਡ ਵਿੱਚ ਹਾਂ ਪੱਖੀ ਜਵਾਬਦੇਹੀ ਮਿਲੀ ਹੈ, ਮਤਲਬ ਕਿ ਉਹ ਜ਼ਰੂਰ ਕੱੁਝ ਸਹੀ ਕਰ ਰਿਹਾ ਹੋਵੇਗਾ। ਅਗਲੀਆਂ ਚੋਣਾਂ ਹਾਲੇ ਲਗਭਗ ਦੋ ਸਾਲ ਬਾਦ ਹੋਣੀਆਂ ਹਨ, ਪਰ ਅਜਿਹੇ ਸਰਵੇਖਣਾਂ ਤੋਂ ਇਹੀ ਮਹਿਸੂਸ ਹੁੰਦਾ ਹੈ ਕਿ ਬਹੁਤ ਸਾਰੇ ਕੈਲਗਰੀਅਨ ਤਬਦੀਲੀ ਲਈ ਕਾਹਲੇ ਹਨ

Exit mobile version