ਕੈਲਗਰੀ ਵਿਖੇ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਮਾਤਾ ਸਾਹਿਬ ਕੌਰ ਜੀ ਦੇ ਨਾਂ ਉੱਪਰ ਆਸਰਾ ਘਰ ਬਣੇਗਾ


ਮੇਅਰ ਜੋਤੀ ਗੌਂਡੇਕ ਨੇ ਉਸਾਰੀ ਸੁਰੂ ਕਰਨ ਮੌਕੇ ਹਾਜਰੀ ਭਰੀ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਵਿਖੇ ਘਰੇਲੂ ਹਿੰਸਾ ਦਾ ਸਿ਼ਕਾਰ ਹੋਈਆਂ ਬੇਸਹਾਰਾ ਔਰਤਾਂ ਅਤੇ ਬੱਚਿਆਂ ਲਈ ਗੁਰਦਵਾਰਾ ਦਸਮੇਸ ਕਲਚਰਲ ਸੈਂਟਰ ਵੱਲੋਂ ਸੁਰੂ ਕੀਤੇ ਉਪਰਾਲੇ ਸਦਕਾ ਸੈਡਲਰਿੱਜ ਟਰੇਨ ਸਟੇਸਨ ਦੇ ਨਜਦੀਕ ਮਾਤਾ ਸਾਹਿਬ ਕੌਰ ਜੀ ਟਰਾਂਜਿ਼ਸ਼ਨਲ ਹਾਊਸਿੰਗ ਦੀ ਉਸਾਰੀ ਸਬੰਧੀ ਇੱਕ ਸਮਾਗਮ ਹੋਇਆ ।ਇਸ ਸਮਾਗਮ ਵਿੱਚ ਕੈਲਗਰੀ ਦੀ ਮੇਅਰ ਜੋਤੀ ਗੌਂਡੇਕ ਨੇ ਵਿਸ਼ੇਸ ਤੌਰ ਤੇ ਹਾਜਰੀ ਭਰੀ ।

ਕੈਲਗਰੀ ਮੇਅਰ ਜੋਤੀ ਗੌਂਡੇਕ


ਇਸ ਮੌਕੇ ਬੋਲਦਿਆਂ ਉਹਨਾਂ ਆਖਿਆ ਕਿ ਸਾਡੇ ਭਾਈਚਾਰੇ ਸਮੇਤ ਹੋਰਾਂ ਨੂੰ ਵੀ ਅਜਿਹੇ ਸੈਂਟਰ ਦੀ ਲੋੜ ਸੀ । ਗੁਰੂਘਰ ਵੱਲੋਂ ਉਸਾਰੇ ਜਾ ਰਹੇ ਇਸ ਸੈਂਟਰ ਦੀ ਵਿਲੱਖਣਤਾ ਇਹ ਹੋਵੇਗੀ ਕਿ ਇਹ ਸਿਰਫ ਸਿੱਖ ਭਾਈਚਾਰੇ ਲਈ ਹੀ ਨਹੀਂ ਸਗੋਂ ਹੋਰਨਾਂ ਸਭ ਭਾਈਚਾਰਿਆਂ ਦੀਆਂ ਜਰੂਰਤਮੰਦ ਔਰਤਾਂ ਅਤੇ ਬੱਚਿਆਂ ਲਈ ਹੋਵੇਗਾ ।

ਸਾਬਕਾ ਪ੍ਰਧਾਨ ਸ਼ ਅਮਨਪ੍ਰੀਤ ਸਿੰਘ ਗਿੱਲ ਨੇ ਸਮੁੱਚੇ ਭਾਈਚਾਰੇ ਅਤੇ ਰਾਜਨੀਤਕ ਸਖ਼ਸੀਅਤਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਪ੍ਰੋਜੈਕਟ ਲਈ ਹਰ ਮੋੜ ਉੱਪਰ ਮੱਦਦ ਕੀਤ
ਮੌਜੂਦਾ ਪ੍ਰਧਾਨ ਸ: ਬਲਜਿੰਦਰ ਸਿੰਘ ਗਿੱਲ ਨੇ ਮਨੁੱਖਤਾ ਦੇ ਭਲੇ ਵਿੱਢੇ ਇਸ ਕਾਜ ਦੀ ਮੁਬਰਾਕਬਾਦ ਦਿੱਤੀ ਅਤੇ ਸਿਟੀ ਆਫ ਕੈਲਗਰੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਹ ਜਗਾਹ ਮੁਹੱਈਆ ਕਰਵਾਈ ਹੈ।
ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਪਿਛਲੇ ਸਮੇਂ ਦੌਰਾਨ ਗੁਰੂਘਰ ਦੀ ਪਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਰਜ ਆਰੰਭੇ।
ਐਮ ਐਲ ਏ ਰਾਜਨ ਸਾਹਨੀ ਨੇ ਆਖਿਆ ਕਿ ਅਜਿਹੇ ਉਪਰਾਲੇ ਬਹੁਤ ਸਾਰੇ ਲੋਕਾਂ ਦੀ ਜਿ਼ੰਦਗੀ ਵਿੱਚ ਬਦਲਾਅ ਲਿਆਉਣਗੇ।
ਵਾਰਡ 5 ਤੋਂ ਕੌਂਸਲਰ ਰਾਜ ਧਾਲੀਵਾਲ ਨੇ ਇਸ ਪ੍ਰੋਜੈਕਟ ਲਈ ਭਵਿੱਖ ਵਿੱਚ ਵੀ ਨੇਪਰੇ ਚਾੜਨ ਤੱਕ ਹਰ ਸਹਿਯੋਗ ਦਾ ਵਿਸਵਾਸ ਦਿਵਾਇਆ [

ਇਸ ਮੌਕੇ ਕੈਲਗਰੀ ਦੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਹਾਜਿਰ ਸਨ ।
Exit mobile version