ਕੈਲਗਰੀ ਵਿੱਚ ਪਹਿਲੀ ਬਰਫਬਾਰੀ ਨਾਲ ਠੰਡ ਨੇ ਦਸਤਕ ਦਿੱਤੀ


ਕੈਲਗਰੀ 23 /10/2023 (ਪੰਜਾਬੀ ਅਖ਼ਬਾਰ ਬਿਊਰੋ) ਅੱਜ ਸੋਮਵਾਰ ਦੀ ਸਵੇਰ ਨੂੰ ਜਿਉਂ ਹੀ ਕੈਲਗਾਰੀ ਵਾਸੀਆਂ ਦੀ ਗੱੁਡ ਮੌਰਨਿੰਗ ਹੋਈ ਤਾਂ ਠੰਡੀ ਠੰਢੀ ਬੂੰਦਾ-ਬਾਂਦੀ ਹੋ ਰਹੀ ਸੀ। ਮੌਸਮ ਵਿਭਾਗ ਦੀ ਅਗਾਊਂ ਜਾਣਕਾਰੀ ਅਨਸਾਰ 10 ਤੋਂ 15 ਸੈਂਟੀਮੀਟਰ ਤੱਕ ਬਰਫ ਪੈਣ ਦੀ ਭਵਿੱਖਬਾਣੀ ਅਨਸਾਰ ਬਰਫਬਾਰੀ ਤੋਂ ਪਹਿਲਾਂ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਸੀ। ਸਿਟੀ ਆਫ਼ ਕੈਲਗਰੀ ਨੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹਾਲਾਤ ਵਿਗੜਨ ਦੀ ਸੰਭਾਵਨਾ ਹੈ ਕਿਉਂਕਿ ਤਾਪਮਾਨ ਬਰਫ਼ ਦੇ ਨਾਲ ਮਿਲ ਕੇ ਹੇਠਾ ਡਿੱਗਦਾ ਹੈ। ਬਰਫਬਾਰੀ ਦੌਰਾਨ ਸੜਕ ‘ਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਸੜਕ ਦੀ ਸੰਭਾਵਤ ਤੌਰ ‘ਤੇ ਖ਼ਤਰਨਾਕ ਸਥਿਤੀਆਂ ਅਤੇ ਘੱਟ ਦਿਖਾਈ ਦੇਣ ਕਾਰਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਸਿਟੀ ਆਫ ਕੈਲਗਰੀ ਦੀਆਂ ਬਰਫ ਹਟਾਉਣ ਵਾਲੀਆਂ ਟੀਮਾਂ ਪਹਿਲਾਂ ਤੋਂ ਹੀ ਸੜਕਾਂ ਤਿਆਰ ਕਰਨ ਲਈ ਕੰਮ ਕਰ ਰਹੀਆਂ ਹਨ।ਸ਼ਹਿਰ ਦੀ ਤਰਜੀਹੀ ਬਰਫ਼ ਦੀ ਯੋਜਨਾ ਅਨੁਸਾਰ ਕੈਲਗਰੀ ਦੇ ਸਭ ਤੋਂ ਬਿਜ਼ੀ ਰਹਿਣ ਵਾਲੇ ਰੂਟਾਂ ‘ਤੇ ਸੁਰੱਖਿਅਤ ਸਥਿਤੀਆਂ ਨੂੰ ਬਣਾਈ ਰੱਖਣ ‘ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਇਨਾਂ ਵੱਲੋਂ ਪਹਿਲਾਂ ਸਭ ਤੋਂ ਵੱਧ ਟਰੈਫਿਕ ਵਾਲੀਆਂ ਸੜਕਾਂ ਉੱਪਰ ਧਿਆਨ ਦਿੱਤਾ ਜਾਂਦਾ ਹੈ ਜਿਸ ਵਿੱਚ ਕੈਲਗਰੀ ਦੀਆਂ ਸਭ ਤੋਂ ਬਿਜ਼ੀ ਰਹਿਣ ਵਾਲੀਆਂ ਸੜਕਾਂ ਕ੍ਰੋਚਾਈਲਡ ਟ੍ਰੇਲ, ਗਲੇਨਮੋਰ ਟ੍ਰੇਲ ਅਤੇ ਮੈਮੋਰੀਅਲ ਡਰਾਈਵ ਸ਼ਾਮਿਲ ਹਨ।

ਜਿੱਥੇ ਬਰਫਬਾਰੀ ਕਾਰਣ ਬਹੁਤ ਸਾਰੇ ਕੰਮਧੰਦੇ ਪ੍ਰਭਾਵਿਤ ਹੁੰਦੇ ਹਨ ਉੱਥੇ ਇਸ ਬਰਫਬਾਰੀ ਨਾਲ ਬਹੁਤ ਸਾਰ ਕੰਮ ਧੰਦਿਆਂ ਨੂੰ ਹਾਂ ਪੱਖੀ ਹੁਲਾਰਾ ਵੀ ਮਿਿਲਆ ਹੈ ਜਿਹਨਾਂ ਵਿੱਚ ਆਟੋਮੋਬਾਈਲ ਰਿਪੇਅਰ ਵਾਲੀਆਂ ਵਰਕਸਾਪਾਂ ਉੱਪਰ ਵੀ ਸਰਦੀਆਂ ਦੇ ਟਾਇਰਾਂ ਨੂੰ ਬਦਲਣ ਲਈ ਇਸ ਪਹਿਲੀ ਬਰਫਬਾਰੀ ਦੇ ਨਾਲ ਹੀ ਕੰਮਕਾਜ ਸੁਰੂ ਹੋ ਗਿਆ ਹੈ।

Exit mobile version