ਕੈਲਗਰੀ ਵਿੱਚ ਵੀ ਹੋਈ ਗੋਲੀਬਾਰੀ ਦੀ ਪੁਲਿਸ ਜਾਂਚ ਕਰ ਰਹੀ ਹੈ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਬੀਤੀ 9 ਨਵੰਬਰ ਵਾਲੇ ਦਿਨ ਜਿੱਥੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਵਿਖੇ ਹੋਈ ਗੋਲੀਬਾਰੀ ਵਿੱਚ ਇੱਕ ਬਾਪ ਅਤੇ ਉਸਦੇ 11 ਸਾਲਾ ਪੁੱਤਰ ਦੀ ਮੌਤ ਦੀ ਖ਼ਬਰ ਨੇ ਸਾਂਤੀ ਪਸੰਦ ਮੁਲਕ ਦੀ ਫਿਜ਼ਾ ਨੂੰ ਗੰਧਲਾ ਕੀਤਾ ਹੈ ਉੱਥੇ ਨਾਲ ਹੀ ਕੈਲਗਰੀ ਸਹਿਰ ਤੋਂ ਵੀ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ।

ਕੈਲਗਰੀ ਪੁਲਿਸ 9 ਨਵੰਬਰ ਵੀਰਵਾਰ ਦੀ ਰਾਤ ਮਾਰਕੋਮ ਡਰਾਈਵ ਨੌਰਥ ਈਸਟ ਦੇ 900 ਬਲਾਕ ਵਿੱਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਉਸ ਰਾਤ 11 ਵੱਜਕੇ 50 ਮਿੰਟ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ, ਜਿੱਥੇ ਉਨ੍ਹਾਂ ਨੂੰ ਇੱਕ ਵਾਹਨ ਮਿਿਲਆ ਜੋ ਐਕਸੀਡੈਂਟ ਵਿੱਚ ਸ਼ਾਮਲ ਸੀ। ਪਰ ਜਿਉਂ ਹੀ ਪੁਲਿਸ ਘਟਨਾ ਗ੍ਰਸਤ ਗੱਡੀ ਦੇ ਨੇੜੇ ਪੁੱਜੀ ਤਾਂ ਗੱਡੀ ਦੇ ਅੰਦਰ ਇੱਕ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਸੀ। ਤਿੰਨ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ, ਇੱਕ ਦੀ ਹਾਲਤ ਗੰਭੀਰ ਅਤੇ ਦੋ ਦੀ ਹਾਲਤ ਸਥਿਰ ਹੈ।
ਹਾਦਸੇ ਵਿੱਚ ਸ਼ਾਮਿਲ ਵਾਹਨ ਬੌਬ ਐਡਵਰਡਸ ਸਕੂਲ ਨੇੜੇ ਇੱਕ ਦਰੱਖਤ ਨਾਲ ਟਕਰਾਉਣ ਤੋਂ ਪਹਿਲਾਂ ਇੱਕ ਗਲੀ ਵਿੱਚ ਇੱਕ ਬਿਜਲੀ ਦੇ ਖੰਭੇ ਨੂੰ ਵੀ ਟਕਰਾ ਗਿਆ ਸੀ ਪਰ ਇਹ ਅਸਪਸ਼ਟ ਹੈ ਕਿ ਇਹ ਹਾਦਸਾ ਗੋਲੀਬਾਰੀ ਕਾਰਨ ਹਾਦਸਾ ਵਾਪਰਿਆ ਜਾਂ ਵਾਹਨ ਵਿੱਚ ਕਿਸੇ ਨੂੰ ਗੋਲੀ ਮਾਰੀ ਗਈ। ਕੈਲਗਰੀ ਪੁਲਿਸ ਦੇ ਡਿਊਟੀ ਇੰਸਪੈਕਟਰ ਗੈਰੀ ਮੁਰਤਾਗ ਦਾ ਕਹਿਣਾ ਹੈ ਕਿ “ਅਸੀਂ ਅਜੇ ਵੀ ਗਵਾਹਾਂ ਅਤੇ ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ ਉੱਪਰ ਜਾਂਚ ਕਰ ਰਹੇ ਹਾਂ ਜੇ ਕਿਸੇ ਨੂੰ ਵੀ ਇਸਦੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ

Exit mobile version