ਕੈਲਗਰੀ ਵਿੱਚ $2 ਮਿਲੀਅਨ ਤੋਂ ਵੱਧ ਕੀਮਤ ਦੀ ਡਰੱਗ ਫੜੀ ਗਈ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਹਾਲ ਵਿੱਚ ਹੀ ਹੋਏ ਦੋ ਪੁਲਿਸ ਅਪਰੇਸ਼ਨਾਂ ਦੌਰਾਨ ਪੁਲਿਸ ਦੁਆਰਾ 2 ਮਿਲੀਅਨ ਡਾਲਰ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ਤੋਂ ਬਾਅਦ ਤਿੰਨ ਕੈਲਗਰੀ ਵਾਸੀਆਂ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੁਲਿਸ ਨੂੰ ਕ੍ਰਾਈਮ ਸਟੌਪਰਸ ਦੁਆਰਾ ਸ਼ਹਿਰ ਦੇ ਨਾਰਥ ਈਸਟ ਏਰੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਵਿਅਕਤੀ ਬਾਰੇ ਇੱਕ ਗੰੁਮਨਾਮ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਸੀ।

 ਜਾਂਚ ਅਧਿਕਾਰੀਆਂ ਨੇ ਇੱਕ ਟ੍ਰੈਫਿਕ ਸਟਾਪ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਦੋ ਘਰਾਂ ਅਤੇ ਇੱਕ ਹੋਰ ਵਾਹਨ ਦੀ ਤਲਾਸ਼ੀ ਲਈ। ਜਿਸ ਦੌਰਾਨ ਕੁੱਲ $733,500 ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਸਨ। ਜਿਸ ਵਿੱਚ 5।5 ਕਿਲੋਗ੍ਰਾਮ ਮੇਥ, 1.3 ਕਿਲੋਗ੍ਰਾਮ MDMA; 1.2 ਕਿਲੋਗ੍ਰਾਮ ਫੈਂਟਾਨਿਲ; ਅਤੇ 39.8 ਗ੍ਰਾਮ ਕੋਕੀਨ ਸਾਮਿਲ ਹੈ।

ਇਸ ਸਬੰਧੀ ਅਰਸ਼ਮਾਨ ਸਲੀਮ ਅਬਦੁੱਲਾ, ਉਮਰ 29 ਸਾਲ ਨੂੰ ਤਸਕਰੀ, ਖਤਰਨਾਕ ਹਥਿਆਰ ਰੱਖਣ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਉਸ ਨੂੰ 10 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।

ਦੂਜੀ ਜਾਂਚ ਵਿੱਚ, ਅਫਸਰਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਅਗਸਤ ਮਹੀਨੇ  ਕਾਰ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਇੱਕ  ਲਾਇਸੈਂਸ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ। ਪੁਲਿਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਦੀ ਗੱਡੀ ਵਿਚ ਨਸ਼ੀਲੇ ਪਦਾਰਥ ਸਨ। ਬਾਅਦ ਵਿੱਚ  20 ਅਕਤੂਬਰ ਨੂੰ, ਜਾਂਚ ਕਰਤਾਵਾਂ ਨੇ ਏਰਿਨ ਵੁੱਡਸ ਵਿੱਚ ਵਿਅਕਤੀ ਦੇ ਵਾਹਨ ਅਤੇ ਘਰ ‘ਤੇ ਤਲਾਸ਼ੀ ਵਾਰੰਟ ਲਾਗੂ ਕੀਤੇ। ਤਲਾਸ਼ੀ ਦੌਰਾਨ, ਜਾਂਚਕਰਤਾਵਾਂ ਨੇ 15.3 ਕਿਲੋਗ੍ਰਾਮ ਕੋਕੀਨ ਅਤੇ 2.3 ਕਿਲੋਗ੍ਰਾਮ ਫੈਂਟਾਨਿਲ ਸਮੇਤ 1 ਮਿਲੀਅਨ,88 ਲੱਖ 2 ਹਜਾਰ 310 ਡਾਲਰ ਦੇ  ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ। ਨਤੀਜੇ ਵੱਜੋਂ, ਐਲਰੋਏ ਬਰੂਕਸ, 46, ਅਤੇ ਕੈਟੀ ਹੈਗਨ, 37, ਨੂੰ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।

Exit mobile version