ਗਰੇਵਾਲਾਂ ਦੀ ਬੇਟੀ ਨੇ ਫਰਾਂਸ ਜਾਕੇ ਹਾਕੀ ਖੇਡਦਿਆਂ ਸਮੁੱਚੇ ਪੰਜਾਬੀਆਂ ਦਾ ਮਾਣ ਵਧਾਇਆ


ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਦੀ ਫੀਲਡ ਹਾਕੀ ਟੀਮ(ਅੰਡਰ-18) ਫਰਾਂਸ ਦੇ ਦੌਰੇ ਤੋਂ ਬਾਅਦ ਵਾਪਸੀ ਦੀ ਤਿਆਰੀ ਵਿੱਚ ਹੈ। ਖੇਡ ਸੱਭਿਆਚਾਰ ਦੀ ਨਰਸਰੀ ਪੰਜਾਬ ਦੇ ਕਿਲਾ ਰਾਇਪੁਰ ਨਾਲ ਸਬੰਧਿਤ ਪਰ ਅੱਜਕੱਲ ਕੈਲਗਰੀ ਵਾਸੀ ਗਰੇਵਾਲ ਪਰਿਵਾਰ ਦੀ ਬੇਟੀ ਪ੍ਰਭਲੀਨ ਲਈ ਮੁਲਕ ਤੋਂ ਬਾਹਰ ਜਾ ਕੇ ਖੇਡਣ ਦਾ ਇਹ ਪਹਿਲਾ ਤਜ਼ਰਬਾ ਸੀ।

ਪੰਜਾਬੀ ਅਖ਼ਬਾਰ ਨਾਲ ਗੱਲ ਕਰਦਿਆਂ ਪ੍ਰਭਲੀਨ ਕੌਰ ਦੇ ਪਿਤਾ ਸ: ਸੁਖਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਕੈਨੇਡਾ ਦੀ ਸੀਨੀਅਰ ਟੀਮ ਵਿੱਚ ਦਾਖਲਾ ਪਾਉਣ ਲਈ ਪ੍ਰਭਲੀਨ ਦੀ ਇਹ ਪਹਿਲੀ ਪ੍ਰੀਖਿਆ ਸੀ।ਆਉਣ ਵਾਲੇ ਸਾਲ ਪ੍ਰਭਲੀਨ ਲਈ ਹੋਰ ਵੀ ਸਖ਼ਤ ਹੋਣਗੇ। ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਦੀ ਸਮੱੁਚੀ ਟੀਮ ਦਾ ਸਾਡੇ ਪਰਿਵਾਰ ਵਲੋਂ ਬਹੁਤ-ਬਹੁਤ ਧੰਨਵਾਦ ਜਿਸ ਸਦਕਾ ਪ੍ਰਭਲੀਨ ਨੇ ਨਵੀਆਂ ਪੈੜਾਂ ਪਾਈਆਂ ਹਨ।ਇਸ ਵਿਦੇਸ਼ੀ ਟੂਰ ਲਈ ਉਹਨਾਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਜਿਹਨਾਂ ਨੇ ਪ੍ਰਭਲੀਨ ਨੂੰ ਸਪਾਂਸਰ ਕੀਤਾ॥ਉਮੀਦ ਕਰਦੇ ਹਾਂ ਕਿ ਕੈਨੇਡਾ ਵਿੱਚ ਰਹਿੰਦਾ ਪੰਜਾਬੀ ਭਾਈਚਾਰਾ ਆਪਣੀਆਂ ਬੇਟੀਆਂ ਨੂੰ ਖੇਡਾਂ ਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਦਾ ਰਹੇਗਾ।

Exit mobile version