ਗਾਇਕ ਦੇ ਘਰ ‘ਤੇ ਗੋਲੀਬਾਰੀ ਵਿੱਚ ਦੋਸ਼ੀ ਪਾਏ ਗਏ ਅਭੀਜੀਤ ਕਿੰਗਰਾ ਨੂੰ ਕੈਨੇਡਾ ਤੋਂ ਡਿਪੋਰਟ ਦੇ ਹੁਕਮ

ਕੈਲਗਰੀ 16 June,2026 (ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਇਮੀਗਰੇਸ਼ਨ ATE ਰਿਫਿਊਜੀ ਬੋਰਡ ਨੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਅਭੀਜੀਤ ਕਿੰਗਰਾ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਦੇ ਦਿੱਤੇ ਹਨ ਅਭੀਜੀਤ ਕਿੰਗਰਾ ਜੋ ਕਿ ਇੱਕ ਭਾਰਤੀ ਨਾਗਰਿਕ ਹੈ ਜੋ ਸਟੂਡੈਂਟ ਵੀਜੇ ਤੇ ਕੈਨੇਡਾ ਆਇਆ ਸੀ ਬਾਰੇ ਫੈਸਲਾ ਸੁਣਾਉਂਦਿਆਂ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਨੇ ਆਖਿਆ ਕਿ ਇੱਕ ਅਪਰਾਧਕ ਸੰਗਠਨ ਦਾ ਮੈਂਬਰ ਹੋਣ ਦੇ ਨਾਤੇ ਅਭੀਜੀਤ ਕੰਗਰਾ ਨੂੰ ਕੈਨੇਡਾ ਵਿੱਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਵਰਨ ਯੋਗ ਹੈ ਕਿ ਅਭਜੀਤ ਕੰਗਰਾ ਜੋ ਕਿ ਵਿਨੀ ਪੈਗ ਦੇ ਵਿੱਚ ਰਹਿੰਦਾ ਸੀ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਲ ਵੁੱਡ ਵਿੱਚ ਸਥਿਤ ਏਪੀ ਢਿੱਲੋਂ ਦੇ ਘਰ ਦੇ ਉੱਪਰ 14 ਗੋਲੀਆਂ ਚਲਾਈਆਂ ਗਈਆਂ ਸਨ ਜਦੋਂ ਕਿ ਉਸ ਦੇ ਸਾਥੀ ਵੱਲੋਂ ਢਿਲੋ ਦੀਆਂ ਗੱਡੀਆਂ ਨੂੰ ਅੱਗ ਲਗਾਈ ਗਈ ਸੀ ਇਹ ਦੋਵੇਂ ਜਣੇ ਇਸੇ ਤਰ੍ਹਾਂ ਦੀ ਸਰੀ ਵਿੱਚ ਕੀਤੀ ਵਾਰਦਾਤ ਲਈ ਵੀ ਦੋਸ਼ੀ ਹਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੀਬੀਐਸ ਯਾਨੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ 400 ਦੇ ਕਰੀਬ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਫਰੌਤੀਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 55 ਜਣਿਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੈਨੇਡਾ ਭਰ ਵਿੱਚ ਜਿਨਾਂ ਵਿੱਚ ਬ੍ਰਿਟਿਸ਼ ਕੋਲੰਬੀਆ ਅਲਬਰਟਾ ਅਤੇ ਓਂਟੈਰੀਓ ਸੂਬੇ ਵਿੱਚ ਫਰੌਤੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਉਹ ਜਿਆਦਾਤਰ ਲਾਰੈਂਸ ਬਿਸ਼ਨੋਈ ਗੈਂਗ ਦੁਆਰਾ ਅੰਜਾਮ ਦਿੱਤੀਆਂ ਜਾ ਰਹੀਆਂ ਹਨ ਆਪਣੇ ਫੈਸਲੇ ਵਿੱਚ ਰਿਫਿਊਜੀ ਬੋਰਡ ਨੇ ਆਖਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਜੱਜ ਨੇ ਜੋ ਫੈਸਲਾ ਦਿੱਤਾ ਹੈ ਕਿ ਕਿੰਗਰਾ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿੱਚ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ ਇਸ ਕਰਕੇ ਕਿੰਗਰਾ ਕੈਨੇਡਾ ਵਿੱਚ ਨਹੀਂ ਰਹਿ ਸਕਦਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਭਜੀਤ ਕਿੰਗਰਾ ਨੇ ਇਹ ਅਪੀਲ ਕੀਤੀ ਸੀ ਕਿ ਉਹ ਮਾਪਿਆਂ ਦਾ ਇਕਲੌਤਾ ਪੁੱਤ ਹੈ ਅਤੇ ਉਸਨੇ ਇਹ ਵਾਰਦਾਤਾਂ ਕਰਕੇ ਵੱਡੀ ਗਲਤੀ ਕੀਤੀ ਹੈ ਉਸ ਨੂੰ ਏਪੀ ਢਿੱਲੋਂ ਦੇ ਘਰ ਉੱਪਰ ਗੋਲੀਆਂ ਚਲਾਉਣ ਲਈ 4000 ਡਾਲਰ ਦਿੱਤੇ ਗਏ ਸਨ ਉਸਨੇ ਆਖਿਆ ਕਿ ਜੇਕਰ ਉਸ ਨੂੰ ਭਾਰਤ ਡਿਪੋਰਟ ਕੀਤਾ ਜਾਂਦਾ ਹੈ ਤਾਂ ਉਸਨੂੰ ਡਰ ਹੈ ਕਿ ਉਸਦੀ ਹੱਤਿਆ ਕਰ ਦਿੱਤੀ ਜਾਵੇਗੀ ਜਿਸ ਉੱਪਰ ਰਿਫਿਊਜੀ ਬੋਰਡ ਨੇ ਆਖਿਆ ਕਿ ਕਿੰਗਰਾ ਨੇ ਅਜਿਹਾ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਜਿਸ ਤੋਂ ਲੱਗਦਾ ਹੋਵੇ ਕਿ ਉਸਦੀ ਜਾਨ ਨੂੰ ਭਾਰਤ ਵਿੱਚ ਖਤਰਾ ਹੈ ਤੁਹਾਨੂੰ ਇੱਕ ਵਾਰ ਫੇਰ ਯਾਦ ਕਰਵਾ ਦਈਏ ਕਿ ਦੋ ਸਤੰਬਰ 2024 ਨੂੰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਉੱਪਰ ਗੋਲੀਬਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਬਿਸ਼ਨੋਈ ਗੈਂਗ ਵੱਲੋਂ ਗੋਲੀਬਾਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਸੀ ਜਿਸ ਵਿੱਚ ਕਿੰਗਰਾ ਏਪੀ ਢਿੱਲੋਂ ਦੇ ਘਰ ਦੇ ਉੱਪਰ ਗੋਲੀਆਂ ਚਲਾ ਰਿਹਾ ਸੀ ਕਿੰਗਰਾ ਜੋ ਕਿ ਇਸ ਵਕਤ ਏਪੀ ਢਿੱਲੋਂ ਦੇ ਘਰ ਤੇ ਗੋਲੀਬਾਰੀ ਦੇ ਮਾਮਲੇ ਵਿੱਚ ਛੇ ਸਾਲ ਦੀ ਸਜ਼ਾ ਭੁਗਤ ਰਿਹਾ ਹੈ ਹੁਣ ਦੂਜੀ ਗੋਲੀਵਰ ਦੇ ਮਾਮਲੇ ਵਿੱਚ ਉਸ ਦੀ ਅਦਾਲਤ ਵਿੱਚ ਪੇਸ਼ੀ 18 ਜੂਨ ਨੂੰ ਹੋਵੇਗੀ ਕਿੰਗਰਾ ਦਾ ਸਾਥੀ ਵਿਕਰਮ ਸ਼ਰਮਾ ਜੋ ਕਿ ਭਾਰਤ ਫਰਾਰ ਹੋ ਗਿਆ ਹੈ ਉਸ ਦੀ ਤਲਾਸ਼ ਆਰਸੀਐਮਪੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਉਸ ਖਿਲਾਫ ਵੀ ਕਈ ਚਾਰਜ ਲਗਾਏ ਗਏ ਹਨ ਜਦੋਂ ਰਿਫਿਊਜੀ ਬੋਰਡ ਚ ਅਭੀਜੀਤ ਕੰਗਰਾ ਦੀ ਪੇਸ਼ੀ ਹੋ ਰਹੀ ਸੀ ਤਾਂ ਉਸਨੇ ਆਖਿਆ ਕਿ ਮੈਨੂੰ ਪਤਾ ਹੈ ਮੈਂ ਗਲਤੀ ਕੀਤੀ ਹੈ ਅਤੇ ਮੈਂ ਉਸ ਦੀ ਸਜ਼ਾ ਭੁਗਤ ਰਿਹਾ ਹਾਂ ਇਸ ਕਰਕੇ ਮੈਨੂੰ ਭਾਰਤ ਡਿਪੋਰਟ ਨਾ ਕੀਤਾ ਜਾਵੇ ਜਿਸ ਨੂੰ ਰਿਫਿਊਜੀ ਬੋਰਡ ਨੇ ਰੱਦ ਕਰ ਦਿੱਤਾ ਸੀਬੀਐਸ ਦੇ ਅਧਿਕਾਰੀ ਜਸਬੀਰ ਸੰਧੂ ਨੇ ਇਸ ਮੌਕੇ ਤੇ ਆਖਿਆ ਕਿ ਬਿਸ਼ਨੋਈ ਗੈਂਗ ਵੱਲੋਂ ਏਪੀ ਢਿੱਲੋਂ ਦੇ ਘਰ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਿਰਫ ਫਿਰੌਤੀਆਂ ਦਾ ਮਾਮਲਾ ਨਹੀਂ ਸੀ ਸਗੋਂ ਬਿਸ਼ਨੋਈ ਗੈਂਗ ਇਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਉਹ ਕਿਸੇ ਤੱਕ ਵੀ ਪਹੁੰਚ ਸਕਦੇ ਹਨ ਇੱਥੇ ਇਹ ਵੀ ਵਰਨਣ ਯੋਗ ਹੈ ਕਿ ਕਿਸ ਤਰ੍ਹਾਂ ਬਿਸ਼ਨੋਈ ਗੈਂਗ ਵੱਲੋਂ ਬ੍ਰਿਟਿਸ਼ ਕਲੰਬੀਆ ਪੁਲਿਸ ਨੂੰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਇੱਕ ਚਿੱਠੀ ਭੇਜ ਕੇ ਇਹ ਆਖਿਆ ਗਿਆ ਸੀ ਕਿ ਹਜ਼ਾਰਾਂ ਵਿਅਕਤੀ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕੈਨੇਡਾ ਵਿੱਚ ਤਿਆਰ ਬਰ ਤਿਆਰ ਬੈਠੇ ਹਨ

Exit mobile version