ਐਡਮਿੰਟਨ 3 ਜੁਲਾਈ (ਪੰਜਾਬੀ ਅਖ਼ਬਾਰ ਬਿਊਰੋ) ਮਿੱਲਵੁਡ ਕਲਚਰਲ ਸੁਸਾਇਟੀ ਸੀਨੀਅਰਜ ਰਿਟਾਇਰਡ ਐਂਡ ਸੈਂਮੀ ਰਿਟਾਇਰਡ ਐਡਮਿੰਟਨ ਦੇ ਸੀਨੀਅਰ ਮੈਂਬਰ ਸਤੀਸ਼ ਸਚਦੇਵਾ ਨੇ ਆਪਣਾ 72 ਵਾਂ ਜਨਮਦਿਨ ਨਿਵੇਕਲੇ ਢੰਗ ਨਾਲ ਮਨਾਇਆ । ਇਸ ਮੌਕੇ ਉਹ ਚੱਲਦੀ ਫਿਰਦੀ ਲਾਇਬ੍ਰੇਰੀ ਸੁਸਾਇਟੀ ਵਿੱਚ ਲੈ ਕੇ ਆਏ । ਉਨ੍ਹਾਂ ਮੈਬਰਾਂ ਨੂੰ ਆਪਣੀ ਆਪਣੀ ਪਸੰਦ ਦੀ ਕਿਤਾਬ ਲੈ ਕੇ ਜਾਣ ਲਈ ਦਿੱਤੀ । ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਵਧੀਆ ਤੇ ਉਸਾਰੂ ਸਾਹਿਤ ਦੀਆਂ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਜ਼ਿੰਦਗੀ ਜਿਉਣ ਦਾ ਨਜ਼ਰੀਆ ਬਦਲ ਜਾਂਦਾ ਹੈ । ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਿਆ ਜਾਣਾ ਚਾਹੀਦਾ ਹੈ । ਜਿੰਨਾ ਮਾਨਸਿਕ ਵਿਕਾਸ ਬੱਚੇ ਦਾ ਮਾਂ ਬੋਲੀ ਨਾਲ ਹੋ ਸਕਦਾ ਹੈ,ਵਿਦੇਸ਼ੀ ਭਾਸ਼ਾ ਉਸਦੇ ਸਾਹਮਣੇ ਹੀਣੀ ਪੈ ਜਾਂਦੀ ਹੈ । ਉਨ੍ਹਾਂ ਬੋਲਦਿਆਂ ਕਿਹਾ ਕਿ ਜਰਮਨੀ, ਜਪਾਨ , ਫਰਾਂਸ, ਸਵਿੱਟਜਰਲੈਂਡ, ਚੀਨ ਵਿੱਚ ਆਪਣੀ ਮਾਂ ਬੋਲੀ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਵੱਖ-ਵੱਖ ਭਾਸ਼ਾਵਾਂ ਸਿੱਖਣੀਆਂ ਕੋਈ ਮਾੜੀ ਗੱਲ ਨਹੀਂ,ਪਰ ਸਾਨੂੰ ਆਪਣੀ ਮਾਂ ਬੋਲੀ ਨਹੀਂ ਵਿਸਾਰਨੀ ਚਾਹੀਦੀ । ਇਸ ਮੌਕੇ ਪਾਠਕਾਂ ਨੂੰ ਪੰਜਾਬੀ ਅਖ਼ਬਾਰ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ। ਕਿਤਾਬਾਂ ਵੀ ਪੜ੍ਹਨ ਲਈ ਦਿੱਤੀਆਂ ਗਈਆਂ। ਸੰਸਥਾ ਦੇ ਪ੍ਰਧਾਨ ਸ਼੍ਰੀ ਬਲਵੀਰ ਸਿੰਘ ਜੀ ਹੋਰਾਂ ਸਭਨਾਂ ਦਾ ਧੰਨਵਾਦ ਕੀਤਾ ।
ਜਨਮ ਦਿਨ ਇੰਝ ਵੀ ਮਨਾਇਆ ਜਾ ਸਕਦੈ !
