ਜਿੰਮੀ ਇੰਸਾਂ ਤੇ ਜਯਾ ਇੰਸਾਂ ਨੂੰ ” ਹੋਨੌਰਾਰੀ ਡਾਕਟਰੇਟ ਐਵਾਰਡ ” ਮਿਲਣ ‘ਤੇ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਨਿੱਘਾ ਸਵਾਗਤ ।

ਜਿੰਮੀ ਇੰਸਾਂ ਤੇ ਜਯਾ ਇੰਸਾਂ ਨੂੰ ” ਹੋਨੌਰਾਰੀ ਡਾਕਟਰੇਟ ਐਵਾਰਡ ” ਮਿਲਣ ‘ਤੇ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਨਿੱਘਾ ਸਵਾਗਤ ।


ਭੁੱਚੋ ਮੰਡੀ, 15 ਨਵੰਬਰ ( ਸੁਰੇਸ਼ ਕੁਮਾਰ ) ਪਿੰਡ ਤੁੰਗਵਾਲੀ ਦੇ ਵਸਨੀਕ ਸੱਚ ਕਹੂੰ ਦੇ ਪੱਤਰਕਾਰ ਸੁਰੇਸ਼ ਕੁਮਾਰ ਇੰਸਾਂ ਦੇ ਪੁੱਤਰ ਤੇ ਨੂੰਹ ਜਿੰਮੀ ਇੰਸਾਂ ਤੇ ਜਯਾ ਇੰਸਾਂ ( ਜੀਨੀਅਸ ਅਕੈਡਮੀ ਭੁੱਚੋ ਮੰਡੀ ਦੇ ਸੰਸਥਾਪਕ ) ਨੂੰ ਪੀਐਚਐਚਡੀ ਮੈਜਿਕ ਬੁੱਕ ਆਫ ਰਿਕਾਰਡ ਫਾਊਂਡੇਸ਼ਨ ਫਰੀਦਾਬਾਦ ਦਿੱਲੀ ਵੱਲੋਂ ਹੋਨੌਰਾਰੀ ਡਾਕਟਰੇਟ ਐਵਾਰਡ ਮਿਲਣ ‘ਤੇ ਪਿੰਡ ਪਹੁੰਚਣ ‘ਤੇ ਪਿੰਡ ਵਾਸੀਆਂ ਧਾਰਮਿਕ ਜੱਥੇਬੰਦੀਆਂ, ਸਮਾਜਸੇਵੀਆਂ,ਰਾਜਸੀ ਪਾਰਟੀਆਂ ਅਤੇ ਪੰਚਾਇਤ ਵੱਲੋਂ ਸਨਮਾਨ ਚਿੰਨ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਕਿਹਾ ਕਿ ਜਿੰਮੀ ਇੰਸਾਂ ਅਤੇ ਜਯਾ ਇੰਸਾਂ ਨੇ ਇਸ ਪ੍ਰਾਪਤੀ ਨਾਲ ਪਿੰਡ ਦਾ ਨਾਮ ਚਮਕਾ ਦਿੱਤਾ। ਉਨ•ਾਂ ਆਖਿਆ ਕਿ ਭੁੱਚੋ ਮੰਡੀ ਇਲਾਕੇ ਵਿੱਚ ਇਨ•ਾਂ ਦੀ ਜੀਨੀਅਸ ਅਕੈਡਮੀ ਮੰਨੀ ਪ੍ਰੰਮਨੀ ਅਕੈਡਮੀ ਹੈ ਜੋ ਵਿੱਦਿਆ ਦੇ ਖੇਤਰ ਵਿੱਚ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ। ਉਨ•ਾਂ ਨੇ ਹੋਰ ਬੱਚਿਆਂ ਨੂੰ ਵੀ ਇਨ•ਾਂ ਦੀ ਤਰ•ਾਂ ਮਿਹਨਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਿੰਮੀ ਇੰਸਾਂ ਅਤੇ ਜਯਾ ਇੰਸਾਂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਕੁਝ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਸਦਕਾ ਹੋਇਆ ਹੈ। ਇਸ ਸਮੇਂ ਸੁਖਪਾਲ ਸਿੰਘ ਪੰਚ, ਕਾਲਾ ਸਿੰਘ ਪ੍ਰਧਾਨ ਸ੍ਰੀ ਗੁਰੂਦਆਰਾ ਸਾਹਿਬ,ਬਾਬਾ ਜੀਵਨ ਸਿੰਘ, ਭੁਪਿੰਦਰ ਸਿੰਘ ਸਿੱਧੂ, ਬਲਵੀਰ ਸਿੰਘ ਪੰਚ,ਭਾਜਪਾ ਆਗੂ ਗੁਰਜੀਤ ਮਾਨ,ਬੀਰੂ ਗੋਇਲ, ਪਿਆਰਾ ਸਿੰਘ ਆਪ ਆਗੂ, ਸੁਖਵਿੰਦਰ ਸਿੰਘ ਸਾਬਕਾ ਸਰਪੰਚ,ਡਾ. ਹਰਚੇਤ ਕੁਮਾਰ ਸ਼ਰਮਾ, ਕਾਲਾ ਸਿੰਘ ਪ੍ਰਧਾਨ, ਮੈਂਗਲ ਸਿੰਘ ਟਿਵਾਣਾ,ਮੇਘ ਰਾਜ ਇੰਸਾਂ, ਪ੍ਰਵੀਨ ਜਿੰਦਲ, ਇੰਸਾਂ, ਕਾਜਲ ਇੰਸਾਂ ਆਦਿ ਹਾਜਰ ਸਨ।

Exit mobile version