ਜੰਗਲੀ ਅੱਗ ਦੇ ਪੀੜਤ ਲੋਕਾਂ ਲਈ ਕੈਲਗਰੀ ਏਅਰਪੋਰਟ ਉੱਪਰ ਇੱਕ ਰਿਸੈਪਸ਼ਨ ਸੈਂਟਰ ਖੋਲ੍ਹਿਆ


ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕਨੇਡਾ ਭਾਵੇਂ ਬਰਫੀਲੇ ਸਹਿਰਾਂ ਵਾਲੇ ਮੁਲਕ ਦੇ ਤੌਰ ਤੇ ਜਾਣਿਆ ਜਾਂਦਾ ਹੈ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਨੇਡਾ ਦੇ ਸੰਘਣੇ ਜੰਗਲਾਂ ਵਿੱਚ ਅੱਗ ਦਾ ਦਾ ਕਹਿਰ ਵੀ ਹਰ ਸਾਲ ਇਸਦੇ ਕਾਫੀ ਸਹਿਰਾਂ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ। ਯੇਲੋਨਾਈਫ ਸਹਿਰ ਨੂੰ ਬੀਤੇ ਦੋ ਤਿੰਨ ਦਿਨਾਂ ਤੋਂ ਸਹਿਰ ਖਾਲੀ ਕਰ ਦੇਣ ਦੀ ਵਾਰਨਿੰਗ ਅੱਗ ਦੇ ਕਹਿਰ ਕਾਰਣ ਹੀ ਮਿਲੀ ਹੋਈ ਹੈ । ਜੰਗਲੀ ਅੱਗ ਇਸ ਦੇ ਨੇੜੇ ਪੁੱਜ ਚੁੱਕੀ ਹੈ ਇਸ ਲਈ ਲੋਕਾਂ ਨੇ ਸਹਿਰ ਨੂੰ ਖਾਲੀ ਕਰਨਾ ਸੁਰੂ ਕਰ ਦਿੱਤਾ ਹੈ।
ਆਪਣਾ ਸਹਿਰ ਛੱਡਕੇ ਕੇ ਕੈਲਗਰੀ ਸ਼ਰਨ ਲੈਣ ਵਾਲੇ ਲੋਕਾਂ ਲਈ ਕੈਲਗਰੀ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਇੱਕ ਰਿਸੈਪਸ਼ਨ ਸੈਂਟਰ ਖੋਲ੍ਹਿਆ ਗਿਆ ਹੈ। ਅੱਜ ਪੰਜ ਦੇ ਕਰੀਬ ਉਡਾਣਾ ਏਅਰਪੋਰਟ ਉੱਪਰ ਪੁੱਜਣ ਦੀ ਸੰਭਾਵਨਾ ਨੂੰ ਮੱਦੇਨਜ਼ਰ ਰੱਖਦਿਆਂ ਉਹਨਾਂ ਦੀ ਰਿਹਾਇਸ਼ ਵੱਖ ਵੱਖ ਹੋਟਲਾਂ ਦੁਆਰਾ ਪ੍ਰਦਾਨ ਕੀਤੀ ਗਈ ਹੈ। ਤਕਰੀਬਨ ਪੰਜ ਹਜਾਰ ਲੋਕਾਂ ਲਈ ਕੀਤੇ ਪਰਬੰਧਾ ਤੋਂ ਇਲਾਵਾ ਪਾਲਤੂ ਜਾਨਵਰਾਂ ਲਈ ਵੀ ਵਿਸ਼ੇਸ਼ ਪਰਬੰਧ ਕੀਤੇ ਗਏ ਹਨ। ਇੱਕ ਸਥਾਨਿਕ ਜਾਨਵਰਾਂ ਦੀ ਦੇਖਭਾਲ ਵਾਲਾ ਅਦਾਰਾ ਇਸ ਔਖੇ ਸਮੇਂ ਮੱਦਦ ਲਈ ਅੱਗੇ ਆਇਆ ਹੈ। ਪਰਬੰਧਕੀ ਟੀਮ ਦਾ ਕਹਿਣਾ ਹ ੈਕਿ ਫਿਲਹਾਲ ਕਿਸੇ ਨੂੰ ਕੁੱਝ ਵੀ ਦਾਨ ਦੇ ਰੂਪ ਵਿੱਚ ਲੈਕੇ ਆਉਣ ਦੀ ਲੋੜ ਨਹੀਂ ਹੈ ਕਿਉਂਕਿ ਦਾਨ ਲੈਣ ਲਈ ਅਸੀਂ ਹਾਲੇ ਤੱਕ ਕੋਈ ਵੀ ਇੰਤਜਾਮ ਸਥਾਪਿਤ ਨਹੀਂ ਕੀਤਾ ਕਿ ਅਸੀਂ ਤੁਹਾਡੇ ਕੋਲੋਂ ਲੈਕੇ ਪੀੜਤਾਂ ਤੱਕ ਸਿੱਧਾ ਪਹੁੰਚਾ ਸਕੀਏ

Exit mobile version