ਸੱਚੀ ਉਸਤਤ ਤੇ ਝੂਠੀ ਤਾਰੀਫ ਵਿੱਚ ਫਰਕ
9876785672
ਸਮਾਜ ਵਿੱਚ ਰਦਿਆਂ ਅਨੇਕਾਂ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਹੈ ਇਸ ਸਬੰਧੀ ਇੱਕ ਕਹਾਵਤ ਮਸ਼ਹੂਰ ਵੀ ਹੈ ਵਾਹ ਪਿਆ ਜਾਣਿਆ ਤੇ ਰਾਹ ਪਿਆ ਜਾਣਿਆ ਅਤੇ ਵਾਹ ਪੈਣ ਨਾਲ ਜ਼ਿੰਦਗੀ ਵਿੱਚ ਨਵੇਂ ਤਜ਼ੁਰਬੇ ਵੀ ਹਾਸਲ ਹੁੰਦੇ ਹਨ ਤੇ ਬੰਦਾ ਹਰ ਰੋਜ਼ ਕੱੁਝ ਨਵਾਂ ਸਿੱਖਦਾ ਹੈ। ਜ਼ਿੰਦਗੀ ਦੇ ਆਖਰੀ ਪੜਾਅ ਤੱਕ ਵਿਅਕਤੀ ਸਿੱਖਦਾ ਹੀ ਰਹਿੰਦਾ ਹੈ ਤੇ ਸਿੱਖਿਆ ਦਾ ਕੋਈ ਅੰਤ ਨਹੀਂ ਹੈ। ਮੈਂ ਗੱਲ ਇੱਕ ਲੀਡਰ ਦੀ ਹਕੀਕਤ ਰੂਪ ਵਿੱਚ ਹੋਈ ਗੱਲ ਸਾਂਝੀ ਕਰਨ ਲੱਗਾ ਹਾਂ। ਸਾਡੇ ਇਲਾਕੇ ਵਿੱਚ ਕਿਸੇ ਮਰਗ ਦਾ ਭੋਗ ਸੀ ਤੇ ਉਥੇ ਮੈਂ ਵੀ ਗਿਆ ਹੋਇਆ ਸੀ ਇਸ ਦੌਰਾਨ ਪਰਿਵਾਰ ਵਲੋਂ ਉਥੇ ਪਹੁੰਚੇ ਇੱਕ ਲੀਡਰ ਨੂੰ ਆਈ ਸੰਗਤ ਦਾ ਧੰਨਵਾਦ ਕਰਨ ਲਈ ਕਿਹਾ ਗਿਆ। ਵੈਸੇ ਵੀ ਉਸ ਲੀਡਰ ਨੂੰ ਬੜਾ ਚਾਅ ਹੁੰਦਾ ਹੈ ਕਿ ਮੈਨੂੰ ਕਿਸੇ ਤਰ੍ਹਾਂ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਚਲੋਂ ਜੀ ਲੀਡਰ ਸਾਹਿਬ ਸੰਗਤ ਦਾ ਧੰਨਵਾਦ ਕਰਨ ਲੱਗੇ ਤਾਂ ਪਹਿਲਾਂ ਆਪਣੇ ਵਿੱਚ ਾਰ ਦੇਣ ਲੱਗ ਪਏ ਕਿ ਮੇਰਾ ਇਸ ਪਰਿਵਾਰ ਨਾਲ ਬਹੁਤ ਜ਼ਿਆਦਾ ਨੇੜਤਾ ਹੈ ਤੇ ਪਿਆਰ ਵੀ। ਜਦੋਂ ਲੀਡਰ ਕਹਿਣ ਲੱਗ ਪਿਆ ਕਿ ਇਸ ਪਰਿਵਾਰ ਨੇ ਆਪਣੇ ਪਿਤਾ ਦੀ ਬਹੁਤ ਸੇਵਾ ਕੀਤੀ ਹੈ ਕੋਈ ਕਸਰ ਨਹੀਂ ਛੱਡੀ ਤੇ ਇੱਕ ਪੁੱਤਰ ਤੇ ਧੀ ਹੋਣ ਦਾ ਫਰਜ਼ ਪੂਰਾ ਨਿਭਾਇਆ ਹੈ। ਉਥੇ ਸੰਗਤ ਵਿੱਚ ਬੈਠੇ ਲੋਕ ਜੋ ਉਸ ਪਰਿਵਾਰ ਨੂੰ ਰਿਸ਼ਤੇਦਾਰ ਤੇ ਪਿੰਡ ਵਾਲੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਤੇ ਆਪਸ ਵਿੱਚ ਕੰਨਾਂ ‘ਚ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ ਕਿ ਇਹ ਕੀ ਬੋਲੀ ਜਾ ਰਿਹਾ ਹੈ। ਇਨ੍ਹਾਂ ਨੇ ਤੇ ਆਪਣੇ ਬੁਜ਼ਰਗ ਨੂੰ ਜੀਉਂਦੇ ਜੀਅ ਤੇ ਪੱੁਛਿਆ ਨਹੀਂ ਸੀ ਇਹ ਕਹਿ ਰਿਹਾ ਕਿ ਸੇਵਾ ਬਹੁਤ ਕੀਤੀ ਹੈ। ਉਥੇ ਮੌਜੂਦ ਲੋਕਾਂ ਦੇ ਇਸ ਸਬੰਧੀ ਵਿੱਚਾਰ ਸੁਣਨ ਨੂੰ ਮਿਲੇ ਕਿ ਏਹੋ ਜਿਹੇ ਮਾਈਕ ਤੇ ਬੋਲਣ ਦੇ ਚਾਹਵਾਨ ਲੀਡਰਾਂ ਨੂੰ ਕੋਈ ਮੌਕਾਂ ਚਾਹੀਦਾ ਹੁੰਦਾ ਹੈ ਕਿ ਕਿਸੇ ਤਰ੍ਹਾਂ ਨਾਲ ਆਪਣੇ ਆਪ ਨੂੰ ਦਿਖਾ ਸਕੀਏ ਕਿ ਅਸੀਂ ਸੰਬੋਧਨ ਕੀਤਾ ਹੈ। ਭਾਵੇਂ ਕੋਰਾ ਝੂਠਾ ਕਿਉਂ ਨਾ ਕੀਤਾ ਹੋਵੇ।
ਏਸੇ ਤਰ੍ਹਾਂ ਉਹੀ ਲੀਡਰ ਫਿਰ ਕਿਸੇ ਦੇ ਭੋਗ ਤੇ ਗਿਆ ਤੇ ਉਥੇ ਵੀ ਧੰਨਵਾਦੀ ਭਾਸ਼ਣ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਵਿਅਕਤੀ ਬਹੁਤ ਚੰਗਾ ਸੀ ਤੇ ਮੈਨੂੰ ਮਿਲਦਾ ਹੁੰਦਾ ਸੀ ਤੇ ਬੜੀਆਂ ਸਿਆਣੀਆਂ ਗੱਲਾਂ ਕਰਦਾ ਹੁੰਦਾ ਸੀ। ਮੇਰਾ ਇਸ ਨਾਲ ਬਹੁਤ ਜ਼ਿਆਦਾ ਲਗਾਅ ਸੀ। ਉਥੇ ਬੈਠੇ ਲੋਕ ਕਹਿੰਦੇ ਸੁਣੇ ਕਿ ਇਹ ਹਰ ਰੋਜ ਤਾਸ਼ ਖੇਡਦਾ ਹੁੰਦਾ ਸੀ ਕਦੀ ਘਰ ਦਾ ਕੰਮ ਨਹੀਂ ਸੀ ਕੀਤਾ ਤੇ ਚਿੱਟਾ ਵਿਹਲਾ ਰਹਿੰਦਾ ਸੀ।
ਉਸੇ ਸਮਾਗਮ ਤੇ ਸਿੱਖ ਪ੍ਰਚਾਰਕ ਆਏ ਹੋਏ ਸਨ ਜਿੰਨਾਂ ਨੇ ਬਹੁਤ ਵਧੀਆ ਵਿੱਚਾਰ ਰੱਖੇ ਕਿ ਭਾਈ ਮੈਂ ਮ੍ਰਿਤਕ ਵਿਅਕਤੀ ਦੇ ਭੋਗ ਤੇ ਕਥਾ ਕਰਨ ਆਇਆ ਹਾਂ ਤੇ ਪਰਿਵਾਰ ਵਲੋਂ ਬੁਲਾਇਆ ਗਿਆ ਹੈ। ਮੈਂ ਮ੍ਰਿਤਕ ਦੇ ਜੀਵਨ ਬਾਰੇ ਨਹੀਂ ਜਾਣਦਾ ਕਿ ਉਹ ਕਿਵੇ ਦਾ ਸੀ ਉਸ ਬਾਰੇ ਗੁਰੂ ਮਹਾਰਾਜ ਅੱਗੇ ਅਰਦਾਸ ਹੋਈ ਹੈ ਤੇ ਮਹਾਰਾਜ ਨੇ ਆਪੇ ਜੀਵਨ ਵਿੱਚ ਕੀਤੇੇ ਕੰਮਾਂ ਤੇ ਅਨੁਸਾਰ ਉਸਦਾ ਭਲਾ ਕਰਨਾ ਹੈ। ਮੈਂ ਬਸ ਗੁਰਮਤਿ ਬਾਰੇ ਭੋਗ ਤੇ ਪਹੁੰਚੀਆਂ ਹੋਈਆਂ ਸੰਗਤਾਂ ਨਾਲ ਸਾਂਝ ਪਾਉਣੀ ਹੈ। ਸੋ ਅਖੀਰ ਵਿੱਚ ਗੱਲ ਇਹ ਹੈ ਕਿ ਝੂਠੀ ਉਸਤਤ ਕਰਨੀ ਬਹੁਤ ਔਖੀ ਹੈ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਮਜ਼ਾਕ ਦੇ ਪਾਤਰ ਬਣਦਾ ਪੈਂਦਾ ਹੈ ਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਨੁਸਾਰ ਜਿਸਨੇ ਆਪਣੇ ਜੀਵਨ ਵਿੱਚ ਵਧੀਆ ਕੰਮ ਕੀਤੇ ਹਨ ਉਸ ਨੂੰ ਗੁਰੂ ਸਾਹਿਬ ਵਲੋਂ ਬਖਸ਼ਿਸ਼ ਕੀਤੀ ਮਹਿਮਾ ਤੇ ਹਮੇਸ਼ਾ ਉਸਦੇ ਜੀਵਨ ਵਿੱਚ ਤੇ ਬਆਦ ਵਿੱਚ ਮਿਲਦੀ ਹੈ। ਝੂਠੀ ਉਸਤਤ ਕੁਝ ਸਮੇਂ ਲਈ ਹੁੰਦੀ ਹੈ ਜੋ ਜ਼ਿਆਦਾ ਸਮਾਂ ਨਹੀਂ ਰਹਿੰਦੀ।
