ਟਰੱਕ ਡਰਾਈਵਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਤੇ ਅਸਥਾਈ ਰੋਕ ਲੱਗੀ

ਕੈਲਗਰੀ 24 ਅਪ੍ਰੈਲ 2026 (ਮਲਕੀਤ ਸਿੰਘ) – ਕੈਨੇਡਾ ਵਿੱਚ ਹੰਬੋਲਟ ਬ੍ਰੋਂਕੋਜ਼ ਬੱਸ ਹਾਦਸੇ ਲਈ ਜ਼ਿੰਮੇਵਾਰ ਪਾਏ ਗਏ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੀ ਡਿਪੋਰਟੇਸ਼ਨ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਧਿਕਾਰੀਆਂ ਵੱਲੋਂ ਇਹ ਫੈਸਲਾ ਮਾਮਲੇ ਦੀ ਹੋਰ ਸਮੀਖਿਆ ਕਰਨ ਲਈ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਹਾਦਸਾ ਕੈਨੇਡਾ ਦੇ ਸਭ ਤੋਂ ਦਰਦਨਾਕ ਸੜਕ ਹਾਦਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਵਿੱਚ ਕਈ ਨੌਜਵਾਨ ਖਿਡਾਰੀਆਂ ਦੀ ਮੌਤ ਹੋਈ ਸੀ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ। ਇਸ ਭਿਆਨਕ ਹਾਦਸੇ ਕਾਰਨ ਉਸ ਵੇਲੇ ਕਨੇਡਾ
ਭਰ ਵਿੱਚ ਦੁੱਖ ਅਤੇ ਸੰਵੇਦਨਾ ਦੀ ਲਹਿਰ ਦੌੜ ਗਈ ਸੀ

ਕੈਲਗਰੀ ਨਿਵਾਸੀ ਸੰਬੰਧਤ ਟਰੱਕ ਡਰਾਈਵਰ ਜਸਪ੍ਰੀਤ ਸਿੱਧੂ ਨੂੰ ਪਹਿਲਾਂ ਹੀ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ, ਜਦਕਿ ਉਸਦੀ ਇਮੀਗ੍ਰੇਸ਼ਨ ਸਥਿੱਤੀ ਸਬੰਧੀ ਕਾਰਵਾਈ ਜਾਰੀ ਹੈ। ਹਾਲ ਹੀ ਵਿੱਚ ਉਸਦੀ ਡਿਪੋਰਟੇਸ਼ਨ ਦੀ ਪ੍ਰਕਿਿਰਆ ਚੱਲ ਰਹੀ ਸੀ, ਪਰ ਹੁਣ ਇਸਨੂੰ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ ਹੈ।

ਇਸ ਫੈਸਲੇ ਨਾਲ ਜਿੱਥੇ ਕਾਨੂੰਨੀ ਕਾਰਵਾਈ ਨੂੰ ਹੋਰ ਸਮਾਂ ਮਿਲੇਗਾ, ਉੱਥੇ ਹੀ ਇਸ ਮਾਮਲੇ ਨਾਲ ਜੁੜੇ ਪਰਿਵਾਰਾਂ ਅਤੇ ਕਮਿਊਨਿਟੀ ਵਿੱਚ ਵੱਖ-ਵੱਖ ਪ੍ਰਤੀਕਿਿਰਆਵਾਂ ਸਾਹਮਣੇ ਆ ਰਹੀਆਂ ਹਨ। ਕੁੱਝ ਲੋਕ ਇਸਨੂੰ ਨਿਆਂਇਕ ਪ੍ਰਕਿਿਰਆ ਦਾ ਹਿੱਸਾ ਮੰਨ ਰਹੇ ਹਨ, ਜਦਕਿ ਹੋਰਾਂ ਵੱਲੋਂ ਇਸ ‘ਤੇ ਨਾਰਾਜ਼ਗੀ ਵੀ ਜਤਾਈ ਜਾ ਰਹੀ ਹੈ।

Exit mobile version