ਡਮਰੂ ਤੇ ਜਲ-ਡਮਰੂ !


‘ਧਾਰ’ ਤੇਲ ਦੀ ਯਾਰੋ ਕੀ ਦੇਖਣੀ ਐਂ
ਭੁੱਖੜ ਆ ਪਏ ਨੇ ਤੇਲ ਭੰਡਾਰ ਉੱਤੇ।
ਚੱਕਾ ਚੱਲੇ ਵਿਕਾਸ ਦਾ ਨਾਲ ਜਿਹਦੇ
ਮੂਰਖ ਲੱਗ ਪਏ ਕਰਨ ਬੰਬਾਰ ਉੱਤੇ।
ਆਵੇ ਤਰਸ ਨਾ ‘ਹੈਂਸਿਆਰਿਆਂ’ ਨੂੰ
ਥਾਂਹ ਥਾਂਹ ਹੋ ਰਹੇ ਨਰ-ਸੰਘਾਰ ਉੱਤੇ।
ਪੈ ਰਹੀਆਂ ਹਨ ਲਾਹਣਤਾਂ ਜੱਗ ਵਲੋਂ
ਚੌਧਰ-ਪੁਣੇ ਦੇ ਚੜ੍ਹ ਗਏ ਹੰਕਾਰ ਉੱਤੇ।
ਉਹਦੇ ਕੰਨਾਂ ਤੱਕ ‘ਵਾਜ਼ ਪਹੁੰਚਾ ਦੇਈਏ
ਅਮਨ ਚੈਨ ਜੋ ਦੁਨੀਆਂ ਤੋਂ ਖ੍ਹੋਣ ਲੱਗਾ।
ਡਮਰੂ ਸ਼ਿਵਜੀ ਦੇ ਹੱਥਾਂ ਵਿੱਚ ਸੋਭਦਾ ਸੀ
ਤਾਂਡਵ-ਨਾਚ ਜਲ-ਡਮਰੂ ‘ਤੇ ਹੋਣ ਲੱਗਾ!

   ਤਰਲੋਚਨ ਸਿੰਘ ਦੁਪਾਲ ਪੁਰ
    001-408-905-5517

Exit mobile version