ਡਾਕਟਰ ਜਸਵਿੰਦਰ ਭੱਲਾ! ਖਾਮੋਸ਼ ਛਣਕਾਟਾ 

ਸ਼ਰਧਾਂਜ਼ਲੀ:-

ਡਾਕਟਰ ਜਸਵਿੰਦਰ ਭੱਲਾ! ਖਾਮੋਸ਼ ਛਣਕਾਟਾ 

———————————— 

ਪੰਜਾਬੀ ਕਮੇਡੀਅਨ ਦੁਰਗਾ ਦਾਸ ਉਰਫ਼ ਕਿਲੋਗ੍ਰਾਮ ਅਜਾਦੀ ਤੋ ਬਾਅਦ ਅਖਾੜਿਆਂ ਵਿਚ ਨਕਾਲ ,ਕਵਾਲਾ ਨਾਲ ਲੋਕਾਂ ਲਈ ਹਾਸਿਆਂ ਦਾ ਵਣਜ ਕਰਦਾ ਸੀ। ਉਸਤੋ ਬਾਅਦ ਫਿਲਮੀ ਦੁਨੀਆ ਰਾਹੀ ਲੋਕਾਂ ਨੂੰ ਹਾਸਿਆਂ ਮਖੋਲ ਟਿਚਰਾਂ ਅਤੇ ਭਾਬੀ, ਦਿਓਰ ,ਜੀਜਾ, ਸਾਲੀ ਦੇ ਰਿਸ਼ਤਿਆਂ ਦੀ ਸੁਚੱਜੀ ਅਹਿਮੀਅਤ ਦੱਸਣ ਵਾਲੇ ਕਮੇਡੀਅਨ ਮਿਹਰ ਮਿੱਤਰ ਦੀ ਵਿਰਾਸਤ ਨੂੰ ਜਸਪਾਲ ਭੱਟੀ ਅਤੇ ਜਸਵਿੰਦਰ ਭੱਲਾ ਨੇ ਅੱਗੇ ਤੋਰਿਆ। ਕੁਝ ਸਾਲ ਪਹਿਲਾਂ ਹਾਸਿਆਂ ਦਾ ਵਣਜਾਰਾ ਜਸਪਾਲ ਭੱਟੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਹੁਣ ਸਭ ਦਾ ਚਹੇਤਾ ਜਸਵਿੰਦਰ ਭੱਲਾ। ਮੌਤ ਬੇਸ਼ਕ ਅਟੱਲ ਸੱਚਾਈ ਹੈ ਪਰ ਕੁਝ ਅਜਿਹੇ ਲੋਕ ਵੀ ਇਸ ਦੁਨੀਆ ਤੇ ਅਵਤਰਿਤ ਹੁੰਦੇ ਹਨ ਜੋ ਸਾਧੂ ਸੰਤ ਤਾਂ ਨਹੀਂ ਪਰ ਆਪਣੀ ਕਲਾ ਦੇ ਫਨ ਨਾਲ ਸੰਤਾਂ ਜਿਨਾ ਹੀ ਲੋਕਾਂ ਦੇ ਦਿਲਾਂ ਵਿੱਚ ਸਾਂਝ ਪਾ ਕੇ ਛਣਕ ਦੀ ਦੁਨੀਆਂ ਵਿੱਚ ਆਪਣੇ ਚਹੇਤਿਆਂ ਨੂੰ ਇੱਕ ਝਟਕਾ ਦਿੰਦਿਆਂ ਪੰਖੇਰੂ ਹੋ ਜਾਂਦੇ। ਲੋਕ ਦਿਲਾਂ ਦੀ ਧੜਕਨ ਜਿਹਾ ਪੰਖੇਰੂ ਸੀ ਜਸਵਿੰਦਰ ਭੱਲਾ, ਜੋਂ ਹੁਣ ਸਮਾਜ ਚ ਤਾਂ ਨਹੀਂ ਨਜ਼ਰ ਆਵੇਗਾ ਪਰ ਉਸਦੀਆ ਕਲਾ ਕ੍ਰਿਤਾਂ ਹਮੇਸ਼ਾ ਚਲ ਚਿਤਰਾ ਚ ਉਸਨੂੰ ਜਿੰਦਾ ਰੱਖਣਗੀਆਂ।ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ(ਲੁਧਿਆਣਾ ) ਸ਼ਹਿਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਮਾਸਟਰ ਬਹਾਦੁਰ ਸਿੰਘ ਭੱਲਾ ਪਿੰਡ ਬਰਮਾਲੀਪੁਰ ਦੇ ਪ੍ਰਾਇਮਰੀ ਸਕੂਲ ਅਧਿਆਪਕ ਸਨ। ਦਿਵੰਗਤ ਜਸਵਿੰਦਰ ਭੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ।ਡਾ. ਜੇ.ਐਸ. ਭੱਲਾ ਨੇ ਬੀ.ਐਸ.ਸੀ. ਖੇਤੀਬਾੜੀ (ਆਨਰਜ਼) ਅਤੇ ਐਮ.ਐਸ.ਸੀ (ਐਕਸਟੈਂਸ਼ਨ ਐਜੂਕੇਸ਼ਨ) ਦੀ ਡਿਗਰੀ 1982 ਅਤੇ 1985 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਪੀਏਯੂ ਵਿੱਚ ਦਾਖਲ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ ਵਿੱਚ ਪੰਜ ਸਾਲ ਤੱਕ ਏ.ਆਈ/ਏ.ਡੀ.ੳ ਵਜੋਂ ਸੇਵਾ ਨਿਭਾਈ। ਉਹ ਸਾਲ 1989 ਵਿਚ ਪੀ ਏ ਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਸ਼ਾਮਲ ਹੋਏ ਤੇ ਆਪਣੀ ਪੀਐਚ.ਡੀ. (ਐਗਰੀ. ਐਕਸਟੈਂਸ਼ਨ) ਸਾਲ 2000 ਦੇ ਦੌਰਾਨ ਸੀ। ਸੀ ਐਸ ਯੂ, ਮੇਰਠ ਤੋਂ ਇਕ ਸੇਵਾ-ਦੋਰਾਨ ਵਿਦਿਆਰਥੀ ਦੇ ਤੌਰ ‘ਤੇ ਪੂਰੀ ਕੀਤੀ ਸੀ ।ਉਸ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ ਜੋ ਇਕ ਫਾਈਨ ਆਰਟਸ ਅਧਿਆਪਕ ਹੈ। ਉਹਨਾਂ ਦੇ ਬੇਟੇ ਦਾ ਨਾਮ ਪਖਰਾਜ ਭੱਲਾ ਹੈ, ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆਡੀਓ ਵਿਜ਼ੁਅਲ ਵਿਚ ਬੀ.ਟੇਕ ਹੈ। ਬੇਟਾ ਪੁਖਰਾਜ ਵੀ ਸਾਲ 2002 ਤੋਂ ਛਣਕਾਟਾ ਦਾ ਹਿੱਸਾ ਰਿਹਾ।। ਬੇਟੀ ਅਸ਼ਪ੍ਰੀਤ ਕੌਰ ਹੈ, ਜਿਸ ਦਾ ਵਿਆਹ ਨਾਰਵੇ ਵਿਚ ਹੋਇਆ ਹੈ। ਡਾਕਟਰ ਜਸਵਿੰਦਰ ਭੱਲਾ ਨੇ ਆਪਣਾ ਕਮੇਡੀਅਨ ਕੈਰੀਅਰ 1975 ਵਿੱਚ ਆਲ ਇੰਡੀਆ ਰੇਡੀਓ ਲਈ ਪਹਿਲਾ ਪ੍ਰੋਗਰਾਮ ਕਰਕੇ ਕੀਤੀ ਇਸ ਪ੍ਰੋਗਰਾਮ ਵਿੱਚ ਉਹਨਾਂ ਦੇ ਸਾਥੀ ਬਾਲ ਮੁਕੰਦ ਸ਼ਰਮਾ ਅਤੇ ਨੀਰੂ ਸ਼ਰਮਾ ਸਨ। ਸਨ 1988 ਵਤੋਂ ਉਨਾਂ ਨੇ ਲਗਾਤਾਰ ਛਣਕਾਟਾ ਨਾਮ ਦਾ ਕਮੇਡੀਅਨ ਕੈਸਟ ਰਿਲੀਜ ਕਰਨਾ ਸ਼ੁਰੂ ਕੀਤਾ ਜਿਹੜਾ ਲਗਭਗ 28 ਐਪੀਸੋਡ ਵਿੱਚ ਸਾਹਮਣੇ ਆਇਆ। ਜਲੰਧਰ ਦੂਰਦਰਸ਼ਨ ਦੇ ਡਾਇਰੈਕਟਰਾਂ ਦੀ ਨਜ਼ਰ ਵਿੱਚ ਜਸਵਿੰਦਰ ਭੱਲਾ ਪ੍ਰੋਫੈਸਰ ਮੋਹਨ ਸਿੰਘ ਸੱਭਿਆਚਾਰਕ ਮੇਲਾ ਮੇਲੇ ਦੌਰਾਨ ਆਯੋਜਕ ਪ੍ਰੋਫੈਸਰ ਜਗਦੇਵ ਸਿੰਘ ਜੱਸੋਵਾਲ ਦੀ ਨਿੱਜੀ ਸਹਾਇਤਾ ਨਾਲ ਆਏ।ਜਸਵਿੰਦਰ ਨੇ ਪੰਜਾਬੀ ਫਿਲਮਾਂ ਜਿਵੇਂ ਮਹੌਲ ਠੀਕ ਹੈ, ਜੀਜਾ ਜੀ, ਜਿਹਨੇ ਮੇਰ ਦਿਲ ਲੁੱਟਿਆ, ਪਾਵਰ ਕੱਟ, ਕਬੱਡੀ ਇਕ ਵਾਰ ਫਿਰ, ਆਪਾਂ ਫਿਰ ਮਿਲਾਂਗੇ, ਮੇਲ ਕਰਾ ਦੇ ਰੱਬਾ, ਕੈਰੀ ਆਨ ਜੱਟਾ, ਜੱਟ ਐਂਡ ਜੂਲੀਟ, ਜੱਟ ਏਅਰਵੇਜ਼, ਆਦਿ ਵਿਚ ਕੰਮ ਕੀਤਾ ਹੈ। ਕੁਝ ਪੰਜਾਬੀ ਫਿਲਮਾਂ ਵਿਚ ਉਹ ਹਮੇਸ਼ਾਂ ਵੱਖ ਵੱਖ ਤਕੀਆ ਕਲਾਮਜ਼ ਨਾਲ ਗੱਲ ਕਰਦੇ ਹਨ। ਜਿਵੇਂ ਕਿ ਮੈਂ ਤਾਂ ਭੰਨ ਦੂਂ ਬੁੱਲਾਂ ਨਾਲ ਅਖਰੋਟ, ਉਹ ਜੇ ਚੰਡੀਗੜ੍ਹ ਢਹਿਜੂ ਪਿੰਡਾਂ ਵਰਗਾ ਤਾਂ ਰਹਿਜੂ ਜਾਂ ਢਿੱਲੋਂ ਨੇ ਕਾਲਾ ਕੋਟ ਐਂਵੇ ਨੀ ਪਾਇਆ। ਉਨ੍ਹਾਂ ਨੇ ਆਪਣੀ ਕਲਾ ਦੇ ਜ਼ਰੀਏ ਕਿਹਾ ਕਿ ਉਹਨਾਂ ਦੀਆਂ ਫਿਲਮਾਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਹਨ ਜਿਵੇਂ ਕਿ ਕੰਨਿਆ ਭਰੂਣ ਹੱਤਿਆ, ਨਸ਼ੀਲੀਆਂ ਦਵਾਈਆਂ ਅਤੇ ਬੇਰੁਜ਼ਗਾਰੀ। ਜਸਵਿੰਦਰ ਭੱਲਾ, ਬੀ.ਐਨ. ਸ਼ਰਮਾ ਦੇ ਨਾਲ ਪੰਜਾਬ ਦੇ ਸਭ ਤੋਂ ਪ੍ਰਸਿੱਧ ਅਤੇ ਪ੍ਰਸੰਸਾਯੋਗ ਪੰਜਾਬੀ ਕਾਮੇਡੀਅਨ ਹੈ। ਦਰਜਨਾਂ ਤੋ ਵੱਧ ਪੁਰਸਕਾਰ ਨਾਲ ਭੱਲਾ ਨੂੰ ਸਨਮਾਨਿਤ ਕੀਤਾ ਗਿਆ। ਪ੍ਰਮੁੱਖ ਐਵਾਰਡਾਂ ਵਿੱਚ 

ਸ਼ਹੀਦ ਭਗਤ ਸਿੰਘ ਪੁਰਸਕਾਰ (1986-87) ,ਮੁਹੰਮਦ ਰਫੀ ਅਵਾਰਡ ਪੰਜਾਬ ਦੇ ਬੇਸਟ ਕਾਮਡੀਡਿਅਨ (1990-91) ,

ਬੈਸਟ ਕਾਮਡੀਅਨ ਅਵਾਰਡ (ਏਸ਼ੀਅਨ ਮੂਵੀ 1991): 

ਪੰਜਾਬੀ ਕਾਮੇਡੀ ਅਵਾਰਡ (ਕੈਨੇਡਾ 1993) ,

ਪੀ.ਏਮ. ਐੱਸ. ਐੱਮ ਦੁਆਰਾ ਆਯੋਜਿਤ ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿਚ ਸ. ਗੁਰਨਾਮ ਸਿੰਘ ਤੇਰ ਹਾਇਸ ਵਯਾਂਗ ਪੂਰਕਰ (1996) 1998 ਲਈ ਸਰਬੋਤਮ ਕਾਮੇਡੀ ਅਵਾਰਡ ਨੂੰ ਸਰਬੋਤਮ ਕਾਮੇਡੀ ਅਵਾਰਡ ਦਿੱਤਾ ਗਿਆ.

ਨਿਊਯਾਰਕ, ਯੂਐਸਏ.ਵਿਚ ਸਾਲ 1999 ਲਈ ਸ਼ਾਨਦਾਰ ਕਾਮੇਡੀਅਨ ਅਵਾਰਡ ਦਾ ਉੱਤਮ ਕਾਮੇਡੀਅਨ ਪੁਰਸਕਾਰ , 

ਅਜੀਤ ਅਖਬਾਰ ਦੂਆਰਾ ਸਾਲ 2000 ਲਈ ਬੇਸਟ ਕਾਮੇਡੀ ਐਵਾਰਡ ਦਾ ਪੁਰਸਕਾਰ ਕੀਤਾ ਗਿਆ।

ਸਾਲ 1998 ਲਈ ਜਸਪਾਲ ਭੱਟੀ ਉਤਪਾਦਨ (ਮਹੌਲ ਠੀਕ ਹੈ) ,

ਸਾਲ 2008 ਲਈ ਚਕ ਦੇ ਫੱਟੇ ਦੀ ਫਿਲਮ ਵਿਚ ਵਧੀਆ ਕਾਮਿਕ ਭੂਮਿਕਾ ਲਈ,

ਸਾਲ 2010 ਲਈ ਫਿਲਮ ਨਰਕ ਦੀ ਹੱਡੀ ਵਿਚ ਵਧੀਆ ਕਾਮਿਕ ਭੂਮਿਕਾ ਲਈ 

ਸਾਲ 2011 ਲਈ ਫਿਲਮ ਯਾਰ ਮੇਰਾ ਦਿਲ ਲੂਟਿਆ ਵਿਚ ਵਧੀਆ ਕਾਮਿਕ ਭੂਮਿਕਾ.

ਸਾਲ 2012 ਵਿੱਚ ਲੁਧਿਆਣਾ ਦੇ ਏ.ਏ.ਯੂ.ਏ. ਦੀ ਅਲੂਮਨੀ ਮੀਟਿੰਗ ਦੌਰਾਨ ਸਭਿਆਚਾਰਕ ਖੇਤਰ ਵਿੱਚ ਅਕਾਦਮਿਕ ਪ੍ਰਾਪਤੀਆਂ ਲਈ ਸਨਮਾਨ ਪੁਰਸਕਾਰ.

ਸਾਲ 2012-13 ਲਈ ਪੀਟੀਸੀ ਪੰਜਾਬੀ ਦੁਆਰਾ ਆਯੋਜਿਤ ਫਿਲਮ ਫਾਰੇ ਅਵਾਰਡ ਵਿਚ ਫਿਲਮ ਕੈਰੀ ਔਨ ਜੱਟਾ ਵਿਚ ਵਧੀਆ ਕਾਮੇਡੀਅਨ.

ਸਾਲ 2012-13 ਲਈ ਫਿਲਮ ਜੱਟ ਅਤੇ ਜੂਲੀਅਟ ਵਿਚ ਵਧੀਆ ਸਹਾਇਕ ਭੂਮਿਕਾ.

ਸਾਲ 2014 ਲਈ ਪੀਟੀਸੀ ਪੰਜਾਬੀ ਦੁਆਰਾ ਆਯੋਜਤ ਫਿਲਮ ਫਾਰ ਅਵਾਰਡ ਵਿਚ ਫਿਲਮ ਡੈਡੀ ਕੂਲ ਮੁੰਡੇ ਫੂਲ ਵਿਚ ਵਧੀਆ ਕਾਮੇਡੀਅਨ.

ਸਾਲ 2015 ਲਈ ਪੀ.ਟੀ.ਸੀ. ਪੰਜਾਬੀ ਦੁਆਰਾ ਆਯੋਜਿਤ ਪੰਜਾਬੀ ਫਿਲਮ ਐਵਾਰਡ ਵਿੱਚ ਸ਼੍ਰੀ ਨਿਟਰ ਅਤੇ ਮਿਸਜ਼.420 ਦੀ ਫਿਲਮ ਵਿਚ ਨਿਭਾਈ ਭੂਮਿਕਾ ਲਈ ਨਵਾਜਿਆ ਗਿਆ।

ਹਾਸਰਸ ਦਾ ਕਲਾਕਾਰ ਲੋਕ ਵਿਰਾਗ ਦਾ ਚੋਲਾ ਪੁਆ ਕੇ ਖੁਦ ਫਾਨੀ ਸੰਸਾਰ ਨੂੰ ਛੱਡ ਗਿਆ। ਭੱਲਾ ਸਾਹਿਬ ਦੇ ਦਿਹਾਂਤ ਨਾਲ ਤ ਬਾਲੇ ਤੇ ਨੀਰੂ ਦੀ ਜੋੜੀ ਵਿੱਚੋ ਏਕ ਨਗ ਟੁੱਟ ਗਿਆ। ਪੰਜਾਬੀ ਫਿਲਮ ਇੰਡਸਟਰੀ ਵਿੱਚ ਪੂਰਾ ਮਾਹੌਲ ਗਮ ਗੀਨ ਹੈ ਕਲਾਕਾਰ ਬੀਨੂ ਢਿੱਲੋ, ਬਾਲ ਮੁਕੰਦ ਸ਼ਰਮਾ ਨੀਰੂ ਸ਼ਰਮਾ ਕਮੇਡੀਅਨ ਗੁਰਪ੍ਰੀਤ ਘੁੱਗੀ ਅਤੇ ਹੋਰਨਾਂ ਨੇ ਕਿਹਾ ਹੈ ਕਿ ਇੱਕ ਅਜਿਹਾ ਸਾਥੀ ਵਿਛੜ ਗਿਆ ਜੋ ਹਾਸ ਰਸ ਰਾਹੀਂ ਵਿਛੜੀਆਂ ਰੂਹਾਂ ਨੂੰ ਮਿਲਾਉਂਦਾ ਸੀ। 

– ਜਗਦੀਸ਼ ਬਰਾੜ ਅਚਾਰੀਆ 7973541862

Exit mobile version