ਡਾ: ਕੇਵਲ ਧੀਰ ਨੂੰ- ਸਾਲ 2023 ਦਾ ਗਾਲਿਬ ਪੁਰਸਕਾਰ ਮਿਲੇਗਾ


“ਉਰਦੂ-ਹਿੰਦੀ-ਪੰਜਾਬੀ ਭਾਸ਼ਾ ਦੇ ਮਸ਼ਹੂਰ ਲੇਖਕ, ਨਾਵਲ ਨਿਗਾਰ, ਪੇਸ਼ੇ ਤੋਂ ਿਿਚਕਤਸਕ, ਡਾ: ਕੇਵਲ ਧੀਰ ਨੂੰ ਇਹ ਅਵਾਰਡ 22 ਦਸੰਬਰ 2023 ਨੂੰ ਅਵਾਨ-ਏ ਗਾਲਿਬ ਨਵੀਂ ਦਿੱਲੀ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਗਾਲਿਬ ਸੈਮੀਨਾਰ’ਚ ਦਿੱਤਾ ਜਾ ਰਿਹਾ ਹੈ”-
ਇਸ ਗਾਲਿਬ ਅਵਾਰਡ ‘ਚ 75000 ਨਕਦ, ਇੱਕ ਚਿੰਨ, ਅਤੇ ਪ੍ਰਸ਼ੰਸਾ ਪੱਤਰ, ਦਿੱਤਾ ਜਾਵੇਗਾ।


ਡਾ: ਧੀਰ ਦਾ ਸਫਰ ਛੋਟੀਆਂ ਕਹਾਣੀਆਂ ਦੀ ਪਹਿਲੀ ਕਿਤਾਬ “ਧਰਤੀ ਰੋ ਪੜੀ” ਸਾਲ 1957 ਤੋਂ ਲੈ ਕੇ ਅੱਜ ਤੱਕ ਨਾਵਲ, ਸਫਰਨਾਮੇ, ਟੀ ਵੀ ਸੀਰੀਅਲ, ਡਾਕਿਊਮੈਂਟਰੀ ਫਿਲਮਾਂ, ਦੀ ਚਰਚਾ ਇਂਡੀਆ, ਪਾਕਿਸਤਾਨ, ਯੂ।ਕੇ, ਕੈਨੇਡਾ, ਅਮਰੀਕਾ ਵਗੈਰਾ ਕਈ ਦੇਸ਼ਾਂ ‘ਚ ਰਹੀ ਹੈ। ਡਾ: ਧੀਰ ਨੇ ਲਿਟਰੇਚਰ, ਮਨੋਿਿਵਗਆਨ, ਮਨੁੱਖੀ ਵਿਵਹਾਰ, ਅਤੇ ਮੈਡੀਸਨ
ਸਬੰਧੀ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਡਾ: ਧੀਰ ਨੇ ਸੁਤੰਤਰਤਾ ਵੀਕਲੀ (1958-1960), ਕਮਰ ਮਾਸਿਕ (1967), ਦ ਸਿਗਨੇਚਰ (2000), ਕਿਤਾਬ ਨੁਮਾ (ਜੁਲਾਈ-2004), ਅਤੇ ਅਦੀਬ (2010) ਲਈ ਸੰਪਾਦਕ ਵੱਜੋਂ ਕੰਮ ਕੀਤਾ। “ਮੈਂ ਲਾਹੋਰ ਹੂੰ”
ਕਿਤਾਬ ਕਾਫੀ ਚਰਚਾ ‘ਚ ਰਹੀ। ਸਾਲ 1970 ਵਿੱਚ ਡਾ: ਧੀਰ ਨੇ ਅਦੀਬ ਇੰਟਰਨੈਸ਼ਨਲ ਅਤੇ ਸਾਹਿਰ ਕਲਚਰਲ ਅਕੈਡਮੀ ਦੀ
ਸਥਾਪਨਾ ਕੀਤੀ। ਸਾਲਾਂ ਤੋਂ ਅਦੀਬ ਇੰਟਰਨੈਸ਼ਨਲ ਅਤੇ ਸਾਹਿਰ ਕਲਚਰਲ ਅਕੈਡਮੀ ਵੱਲੋਂ ਮੁਸ਼ਾਇਰਾ ਜਸ਼ਨੇ-ਸਾਹਿਰ ਅੰਤਰਰਾਸ਼ਟਰੀ ਪੱਧਰ ‘ਤੇ ਡਾ। ਧੀਰ ‘ਤੇ ਉਹਨਾਂ ਦੀ ਟੀਮ ਦੀ ਪੂਰੀ ਮਿਹਨਤ ਲਗਨ ਨਾਲ ਕਰਾਇਆ ਜਾਂਦਾ ਹੈ। ਅਦੀਬ ਇੰਟਰਨੈਸ਼ਨਲ ਸਾਹਿਰ ਕਲਚਰਲ ਅਕੈਡਮੀ ਦੁਆਰਾ ਹੋਣ ਵਾਲੇ ਸਾਹਿਰ ਲੁਧਿਆਣਵੀ ਦੀ ਯਾਦ ‘ਚ ਹਰ ਸਾਲ ਮਾਰਚ ਮਹੀਨੇ ‘ਚ ਇਸ ਮੁਸ਼ਾਇਰੇ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਡਾ: ਧੀਰ ਨੇ ਦੇਸ਼ ਦੀ ਵੰਡ ਬਾਰੇ ਯਾਦ ਸ਼ੇਅਰ ਕੀਤੀ ਹੈ- ਮੈਂ ਬਹੁਤ ਛੋਟਾ ਸੀ ਅਤੇ


ਮੇਰੇ ਫਾਦਰ ਡਾ: ਹੰਸ ਰਾਜ ਧੀਰ ਜੀ ਕੋਲ ਭਾਰਤ ਜਾਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ। ਜੇਕਰ ਮੈਂ ਅੱਜ ਜ਼ਿੰਦਾ ਹਾਂ ਤਾਂ ਇਹ ਇੱਕ ਮੁਸਲਮਾਨ ਜੋੜੇ ਦੀ ਬਦੋਲਤ ਹੈ ਜਿਸਨੇ ਵੰਡ- ਦੰਗਿਆਂ ਦੌਰਾਨ ਮੈਨੂੰ ਅਤੇ ਮੇਰੇ ਫਾਦਰ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਉਹ ਡਰਾਉਣੇ ਦ੍ਰਿਸ਼ ਅਜੇ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਆਉਂਦੇ ਹਨ ਅਤੇ ਅਗਸਤ ਮੇਰੇ ਲਈ ਹਮੇਸ਼ਾ ਭਾਵਨਾਤਮਕ ਮਹੀਨਾ ਹੁੰਦਾ ਹੈ। ਵੰਡ ਤੋਂ ਬਾਅਦ ਪੰਜਾਬ ‘ਚ ਫਗਵਾੜਾ ਨੇੜੇ ਆਪਣੇ ਜੱਦੀ ਪਿੰਡ ਜਾ ਵਸੇ। ਡਾ। ਧੀਰ ਦੇ ਪਿਤਾ ਨੇ ਆਪਣੇ ਡਾਕਟਰੀ ਪੇਸ਼ੇ ਨੂੰ ਜਾਰੀ ਰੱਖਿਆ। ਡਾ ਕੇਵਲ ਧੀਰ ਨੇ ਆਯੁਸ਼ ਵਿਭਾਗ ਸਰਵਿਸ ਕਰਦੇ ਹੋਏ ਪੰਜਾਬ ਦੇ ਯੂਨਾਨੀ ਮੈਡੀਸਨ
ਦੇ ਸੰਯੁਕਤ ਡਾਇਰੈਕਟਰ ਵੱਜੋਂ ਰਿਟਾਇਰ ਹੋਏ। ਅੱਜ ਵਾਪਸ, ਆਪਣੇ ਜਨਮ ਭੂਮੀ ਗੱਗੋ ਮੰਡੀ, ਉਥੇ ਇੱਕ ਸੜਕ ਦਾ ਨਾਂ ਡਾ: ਕੇਵਲ
ਧੀਰ ਰੱਖਿਆ ਗਿਆ ਹੈ। ਭਾਰਤ ‘ਚ ਸਰਕਾਰੀ ਤਿੱਬੀ ਕਾਲਜ, ਪਟਨਾ ‘ਚ ਇੱਕ ਜੜੀ-ਬੂਟੀਆਂ ਦਾ ਬਾਗ, ਜਿੱਥੇ ਉਹ ਇੱਕ ਿਿਵਦਆਰਥੀ ਸੀ, ਦਾ ਨਾਮ ਡਾ:ਧੀਰ ਹਰਬਲ ਗਾਰਡਨ ਰੱਖਿਆ ਗਿਆ ਹੈ।ਧੀਰ ਵੀ ਕੁੱਝ ਉਹਨਾਂ ਲੇਖਕਾਂ ਵਿੱਚੋਂ ਹਨ, ਜਿਨਾਂ ਨੂੰ ਹਾਉਸ ਆਫ ਕਾਮਨਜ਼ ਕੈਨੇਡਾ ਵੱਲੋਂ ਸਨਮਾਨਿਤ ਕੀਤਾ ਗਿਆ। ਧੀਰ ਨੇ ਕਿਹਾ ਕਿ “ਮੈਂ ਸ਼ੁਕਰਗੁਜ਼ਾਰ ਹਾਂ ਕਿ ਦੋਵੇਂ ਦੇਸ਼ ਆਪਣੇ ਪੁੱਤਰ ਵਾਂਗ ਪਿਆਰ ਕਰਦੇ ਹਨ” ਅੱਜ ਡਾ। ਧੀਰ ਨੂੰ ਇਸ ਅਵਾਰਡ ਲਈ ਦੇਸ਼-ਵਿਦੇਸ਼ਾਂ ‘ਚ ਰਹਿ ਰਹੇ ਉਹਨਾਂ ਦੇ ਪਾਠਕਾਂ,
ਦੋਸਤਾਂ ਵੱਲੋਂ ਮੁਬਾਰਕਬਾਦ ਦਿੰਦੇ ਹਾਂ। ਅਗੇ ਵੀ ਕਲਮ ਦੁਆਰਾ ਸੇਵਾ ਕਰਦੇ ਰਹਿਣ, ਉਹਨਾਂ ਦੀ ਚੰਗੀ ਹੈਲਥ ਬਾਰੇ ਕਾਮਨਾ ਕਰਦੇ ਹਾਂ।
ਅਨਿਲ ਧੀਰ
ਕਾਲਮਨਿਸਟ। ਥੈਰਾਪਿਸਟ। ਸੋਸ਼ਲ ਐਕਟੀਵਿਸਟ

Exit mobile version