ਡੋਨਾਲਡ ਜੰਗ ਛੇੜਦਾ ਹੈ

ਟਰੰਪ ਇੰਪਾਇਰ- ਦੁਨਿਆਵੀ ਅਸਥਿਰਤਾ – ਮੌਤਾਂ ਦੇ ਬਿਜਨਿਸਮੈਨ
(ਨਾਮਦੇਵ ਸਿੰਘ ਸਿੱਧੂ) 919646700682

ਨਾਮਦੇਵ ਸਿੰਘ ਸਿੱਧੂ 919646700682

ਡੋਨਾਲਡ ਜੰਗ ਛੇੜਦਾ ਹੈ;
ਉਸਦਾ ਬੇਟਾ ਡੋਨਾਲਡ ਟਰੰਪ ਜੂਨੀਅਰ ਇਸ ਜੰਗ ਤੇ ਸੱਟਾ ਲਗਵਾਉਂਦਾ ਹੈ।
ਵੱਡਾ ਤੇ ਛੋਟਾ ਬੇਟਾ ਉਸੇ ਜੰਗ ਲਈ ਡ੍ਰੋਨ ਵੇਚਦੇ ਹਨ। ਇਸ ਚ ਟਰੰਪ ਦੇ ਜਵਾਈ ਦਾ ਵੀ ਬਿਜਨਿਸ ਹੈ।
ਇਸਦੇ ਨਾਲ-ਨਾਲ ਡੋਨਾਲਡ ਟਰੰਪ ਦਾ ਜਵਾਈ ਉਸਨੂੰ ਜੰਗ ਦੀ ਸਲਾਹ ਵੀ ਦਿੰਦਾ ਹੈ। ਡ੍ਰੋਨ ਕਾਰੋਬਾਰ ਚ ਨਿਵੇਸ਼ ਕਰਦਾ ਹੈ ਅਤੇ ਆਪ ਹੀ ਸ਼ਾਂਤੀ ਮਿਸ਼ਨ ਦੇ ਪਰਦੇ ਵਿੱਚ ਈਰਾਨ ਦੇ ਨਾਂ ਚਾਹੁੰਦੇ ਵੀ ਸ਼ਾਂਤੀ ਗੱਲਬਾਤ ਵਿੱਚ ਟਰੰਪ ਰਾਹੀਂ ਪ੍ਰਤੀਨਿਧ ਬਣ ਜਾਂਦਾ ਹੈ ਤਾਂ ਜੁ ਗੱਲਬਾਤ ਕਿਸੇ ਤਰਾਂ ਵੀ ਸਿਰੇ ਨਾ ਚੜ੍ਹੇ। ਸ਼ਰਤਾਂ ਅਜਿਹੀਆਂ ਜਿਸਨੂੰ ਕੋਈ ਖੁਦਦਾਰ ਦੇਸ਼ ਮੰਨ ਹੀ ਨਾ ਸਕੇ।
ਖਾੜੀ ਚ ਤਣਾਅ ਹੈ। ਹਜਾਰਾਂ ਲੋਕ ਮਰ ਰਹੇ ਹਨ।ਪਰ ਇੱਕ ਪਰਿਵਾਰ ਹੈ ਜੋ ਇਸ ਵਿੱਚ ਲਾਸਾਂ ਤੋਂ ਪੈਸੇ ਕਮਾ ਰਿਹੈ।ਉਹ ਹੈ, ਟਰੰਪ ਪਰਿਵਾਰ।
ਟਰੰਪ ਦਾ ਜਵਾਈ ਜੇਰਡ ਕੁਸ਼ਨਰ ਫੰਡ ਚਲਾਉਂਦਾ ਹੈ। ਨੇਤਨਯਾਹੂ ਦਾ ਉਹ ਮੋਹਰਾ ਹੈ। ਪੰਜ ਬਿਲੀਅਨ ਡਾਲਰ ਦਾ ਫੰਡ ਹੈ ਜੇਰਡ ਕੁਸ਼ਨਰ ਦਾ। ਦੋ ਬਿਲੀਅਨ ਡਾਲਰ ਇਸ ਚ ਸਾਉਦੀ ਅਰਬ ਦੇ ਹਨ। ਜੋ ਚਾਹੁੰਦਾ ਹੈ ਈਰਾਨ ਦੀ ਬਰਬਾਦੀ। ਇਸੇ ਕਰਕੇ ਈਰਾਨ ਵਿਰੋਧੀ ਨੀਤੀ ਬਣਵਾਈ।
ਟਰੰਪ ਦਾ ਵੱਡਾ ਬੇਟਾ : ਪੌਲੀਮਾਰਕੀਟ ਦੀ ਵੱਡੀ ਮੱਛੀ, ਕਲਸ਼ੀ ਦਾ ਪੇਡ ਐਡਵਾਈਜ਼ਰ ਹੈ।ਇਹ ਉਹ ਪਲੇਟਫਾਰਮ ਹੈ ਜਿਥੇ ਦੁਨੀਆਂ ਦੇ ਵੱਡੇ ਆਦਮੀ ਦਾਅ ਲਗਾਉਂਦੇ ਨੇ, ਕਿ ਜੰਗ ਹੋਵੇਗੀ ਜਾਂ ਨਹੀਂ।ਸਮਝੌਤਾ ਹੋਵੇਗਾ ਜਾਂ ਨਹੀਂ । ਕਿੰਨੇ ਲੋਕ ਮਰਨਗੇ।
ਹਰ ਵਾਰ ਟਰੰਪ ਨੇ ਜਦ ਕੋਈ ਐਲਾਨ ਕੀਤਾ ਤਾਂ ਡੋਨਾਲਡ ਜੂਨੀਅਰ ਨੇ ਜੰਗ ਦੀ ਸੱਟੇਬਾਜੀ ਵਿੱਚੋਂ ਵੀ ਕਰੋੜਾਂ ਡਾਲਰ ਕਮਾਏ। 27 ਫਰਵਰੀ 2026 ਨੂੰ ਡੇਢ ਸੌ ਨਵੇਂ ਅਕਾਊਂਟ ਬਣੇ। 28 ਫਰਵਰੀ ਨੂੰ ਈਰਾਨ ਤੇ ਹਮਲਾ ਸ਼ੁਰੂ ਹੋਇਆ; ਨੌ ਲੱਖ ਡਾਲਰ ਦੇ ਦਾਅ ਲੱਗੇ ਸਾਰੇ ਸਹੀ ਨਿਕਲੇ। ਇਸ ਘਟੀਆ ਬਿਜਨਿਸ ਵਿੱਚੋਂ ਡੋਨਾਲਡ ਜੂਨੀਅਰ ਦੀ ਕਮਾਈ ਵੀ ਸ਼ੁਰੂ ਹੋਈ। ਸੱਤ ਅਪਰੈਲ ਨੂੰ ਸੀਜ ਫਾਇਰ ਤੋ ਕੁੱਝ ਘੰਟੇ ਪਹਿਲਾਂ ਵੀ ਇਹੀ ਪੈਟਰਨ ਦੇਖਿਆ ਗਿਆ। ਇਹ ਜਾਣਕਾਰੀ ਵ੍ਹਾਈਟ ਹਾਊਸ ਚੋਂ ਨਹੀਂ ਤਾਂ ਕਿੱਥੋਂ ਆਈ।
ਡ੍ਰੋਨ ਬਿਜਨਿਸ: ਈਰਾਨ ਤੇ ਹਮਲੇ ਤੋਂ 11 ਦਿਨ ਪਹਿਲਾਂ 17 ਫਰਵਰੀ ਨੂੰ ਡੋਨਾਲਡ ਟਰੰਪ ਦੇ ਛੋਟੇ ਬੇਟੇ ਐਰਿਕ ਟਰੰਪ ਨੇ ਇਸਰਾਇਲੀ ਡ੍ਰੋਨ ਕੰਪਨੀ ਚ ਪੈਸਾ ਲਗਾਇਆ। ਇਸੇ ਕੰਪਨੀ ਨੂੰ ਅਮਰੀਕਨ ਰੱਖਿਆ ਮੰਤਰਾਲੇ ਪੈਂਟਾਗਨ ਨੇ 620 ਮਿਲੀਅਨ ਡਾਲਰ ਦਾ ਲੋਨ ਦਿੱਤਾ। ਪੈਂਟਾਗਨ ਦਾ 1.1 ਬਿਲੀਅਨ ਡਾਲਰ ਦਾ ਡ੍ਰੋਨ ਡੌਮੀਨੈਂਸ ਪਰੋਗਰਾਮ ਵੀ ਇਸੇ ਕੰਪਨੀ ਨੂੰ ਮਿਲਣ ਵੱਲ ਕਦਮ ਵਧਾਇਆ ਗਿਆ ਹੈ।
ਬਾਪ ਨੇ ਜੰਗ ਛੇੜੀ, ਬੇਟੇ ਤੇ ਜਵਾਈ ਮਿਡਲ ਈਸਟ, ਪੈਂਟਾਗਨ ਅਤੇ ਇਸਰਾਇਲ ਨੂੰ ਡ੍ਰੋਨ ਵੇਚ ਰਹੇ ਨੇ, ਜੰਗ ਸ਼ੁਰੂ ਹੋਣ ਤੇ,ਸੀਜ ਫਾਇਰ ਤੇ ਦਾਅ ਤੋਂ ਵੀ ਡੋਨਾਲਡ ਟਰੰਪ ਕੁਨਬਾ ਅਣਗਿਣਤ ਡਾਲਰ ਕਮਾ ਰਿਹੈ।
ਫੋਰਬਸ ਦਾ ਕਹਿਣਾ ਹੈ ਟਰੰਪ ਦਾ ਕਾਰੋਬਾਰ ਇਸ ਸਮੇ ਦੌਰਾਨ ਸੱਠ ਪ੍ਰਤੀਸ਼ਤ ਵਧ ਗਿਐ।
ਪੈਸਾ ਕਿਥੋਂ ਆਇਆ। ਕਰਿਪਟੋ ਕਰੰਸੀ ਤੋਂ। ਜਿਸਨੂੰ ਡੋਨਾਲਡ ਟਰੰਪ ਨੇ ਖੁਦ ਡੀ-ਰੈਗੂਲੇਟ ਕੀਤਾ। ਇਸ ਵਿੱਚ ਬਿਜਨਿਸ ਕਿਸਦਾ ? ਇਸ ਚ ਵੀ ਡੋਨਾਲਡ ਟਰੰਪ ਦੇ ਵੱਡੇ ਬੇਟੇ ਦਾ।ਡੀਫੈਂਸ ਕੰਟਰੈਕਟਸ ਤੋਂ ਵੀ ਟਰੰਪ ਦੇ ਬੇਟਿਆਂ ਨੂੰ ਕਰੋੜਾਂ ਡਾਲਰ ਮਿਲ ਰਹੇ ਨੇ। ਟਰੰਪ ਪਰਸ਼ਾਸ਼ਨ ਵਿੱਚ ਵੀ ਟਰੰਪ ਦਾ ਕੁਨਬਾ ਬੈਠੈ। ਜੰਗ ਸ਼ੁਰੂ ਕਰਨ ਸੀਜ ਫਾਇਰ ਵੀ ਇਹੀ ਕਰ ਰਹੇ ਨੇ।
ਖੂਨ ਵਹਿ ਰਿਹੈ, ਈਰਾਨੀਆਂ ਦਾ, ਲਿਬਨਾਨੀਆਂ ਦਾ, ਫਲਸਤੀਨੀਆਂ ਦਾ ਜਾਂ ਮਿਡਲ ਈਸਟ ਦਾ।
ਟਰੰਪ ਪਰਿਵਾਰ ਇਸ ਖੂਨ ਦੀ ਕੀਮਤ ਗਿਣ ਰਿਹੈ।
ਵਿਤੀ ਅਸਥਿਰਤਾ ਦਾ ਸ਼ਿਕਾਰ ਕੌਣ ਹੈ ?
ਪੂਰੀ ਦੁਨੀਆਂ ਸਮੇਤ ਅਮਰੀਕਾ ਪਰ ਸਿਵਾਏ ਟਰੰਪ ਬਿਜਨਿਸ।
ਟਰੰਪ ਘੇਰੀ ਬੈਠੈ ਹਾਰਮੂਜ ਨੂੰ ; ਅਰਬ ਸਾਗਰ ਤੱਕ ਨੂੰ।
ਦੁਨੀਆਂ ਦੇ ਦੇਸ਼ ਦੇਖ ਰਹੇ ਹਨ। ਪਰ ਦੇਖਣ ਦੀ ਨਹੀਂ ਕੁੱਝ ਸਮਝਣ ਦੀ ਤੇ ਕਰਨ ਦੀ ਗੱਲ ਹੈ । ਦੁਨੀਆਂ ਦੋਹਾਂ ਧਿਰਾਂ ਨੂੰ ਤੋਲ ਰਹੀ ਹੈ ਕਿ ਜਿ਼ਆਦਾ ਖਤਰਨਾਕ ਕੌਣ ਹੈ ? ਹਮਲਾ ਕਰਨ ਵਾਲੇ ਟਰੰਪ ਅਤੇ ਨੇਤਨਯਾਹੂ ਜਾਂ ਹਮਲਾ ਸਹਿਣ ਵਾਲਾ ਈਰਾਨ। ਦੁਨੀਆਂ ਦੇ ਦੇਸ਼ਾਂ ਨੇ ਥੋੜਾ ਹੌਸਲਾ ਕੀਤਾ ਹੈ। ਇੱਕ ਸੌ ਪੰਝੀ ਦੇਸ਼ਾਂ ਨੇ ਇਰਾਨ ਨੂੰ ਅਟਾਮਿਕ ਐਨਰਜੀ ਦੀ ਦੇਖਰੇਖ ਲਈ ਅੰਤਰਰਾਸ਼ਟਰੀ ਸੰਗਠਨ ਦਾ ਵਾਈਸ ਪ੍ਰੈਜ਼ੀਡੈਂਟ ਵੀ ਬਣਾਇਆ ਹੈ। ਪਰ ਟਰੰਪ ਅਤੇ ਨੇਤਨਯਾਹੂ ਦੀ ਖਤਰਨਾਕ ਸੋਚ ਕਾਰਨ ਦੁਨੀਆਂ ਵਿੱਚ ਡਿਸਆਰਡਰ ਤਾਂ ਪੈਦਾ ਹੋਇਆ ਹੈ। ਇਸ ਦੁਨਿਆਵੀ ਡਿਸਆਰਡਰ ਨੂੰ ਦਰੁਸਤ ਕਰਨ ਦੀ। ਟਰੰਪ ਅਤੇ ਨੇਤਨਯਾਹੂ ਦੀ ਕ੍ਰਿਮਿਨਲ ਇੰਪਾਇਰ ਨੂੰ ਖਤਮ ਕਰਨ ਨਾਲ ਹੀ ਇਹ ਡਿਸਆਰਡਰ ਦਰੁਸਤ ਹੋਵੇਗਾ । ਲੋੜ ਹੈ ਟਰੰਪ ਤੇ ਨੇਤਨਯਾਹੂ ਨੂੰ ਚਲਦਾ ਕਰਨ ਦੀ ; ਮਨੁੱਖਤਾ ਨੂੰ ਬਚਾਉਣ ਦੀ ਅਤੇ ਅਮਰੀਕਾ ਨੂੰ ਬਚਾਉਣ ਦੀ।

Exit mobile version