ਤੇਰੇ ਟਿੱਲੇ ਤੋਂ ਔਹ ਸੂਰਤ — ਕਾਲੀ ਘਟਾ ਬਣਕੇ ਇਸ ਐਲ ਪੀ ਰਿਕਾਰਡ ਨਾਲ ਹੀ ਵਰ੍ਹੀ ਸੀ

ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਦੋਸਤੋ ਆਓ ਪੰਜਾਬੀ ਗੀਤ ਸੰਗੀਤ ਦੇ ਇਤਿਹਾਸ ਦੇ ਕੁੱਝ ਪੰਨੇ ਪਰਤੀਏ। ਅੱਜ ਤੋਂ 45 ਵਰ੍ਹੇ ਪਹਿਲਾਂ ਪੰਜਾਬ ਦੀਆਂ ਹੱਟੀਆਂ, ਭੱਠੀਆਂ, ਸੱਥਾਂ, ਦਰਵਾਜ਼ਿਆਂ ਤੇ ਪੰਜਾਬੀ ਗਾਇਕੀ ਦੀ ਹਰਮਨ ਪਿਆਰੀ ਵਿਧਾ ਜਿਸਨੂੰ “ਕਲੀ” ਆਖਦੇ ਹਨ, ਕਲੀ ਦਾ ਦਾਇਰਾ ਬਹੁਤ ਵਿਸ਼ਾਲ ਹੋ ਗਿਆ ਸੀ।

ਉਸ ਤੋਂ ਵੀ ਪਹਿਲਾਂ ਬੇਸ਼ੱਕ ਦੀਦਾਰ ਸਿੰਘ ਰਟੈਂਡਾ, ਅਮਰ ਸਿੰਘ ਸਿੰਘ ਸ਼ੌਂਕੀ, ਉਦੇ ਸਿੰਘ ਦੀਆਂ ਗਾਈਆਂ ਹੋਈਆਂ ਕਲੀਆਂ ਪੈਂਡੂ ਸੱਥਾਂ ਦਾ ਸ਼ਿੰਗਾਰ ਸਨ। ਪਰ 1976 ਵਿੱਚ ਗੀਤਕਾਰ ਹਰਦੇਵ ਦਿਲਗੀਰ ਦੇ ਲਿਖੇ ਗੀਤ, ਕੁਲਦੀਪ ਮਾਣਕ ਦੀ ਤਰੋ ਤਾਜ਼ਾ ਆਵਾਜ਼ ਵਿੱਚ ਕੇਸਰ ਸਿੰਘ ਨਰੂਲਾ ਦੇ ਸੰਗੀਤ ਨਾਲ ਸ਼ਿੰਗਾਰਿਆ ਇੱਕ ਐਲ ਪੀ ਰਿਕਾਰਡ ਵਿਸ਼ਵ ਪ੍ਰਸਿੱਧ ਕੰਪਨੀ ਐਚ ਐਮ ਨੇ ਬਣਾਇਆ ਸੀ। ਜਿਸ ਨਾਲ ਪੰਜਾਬੀ ਗੀਤਾਂ ਦਾ ਦਾਇਰਾ ਪੇਂਡੂ ਸੱਥਾਂ ਨੂੰ ਪਾਰ ਕਰਦਾ ਹੋਇਆ ਕਾਲਿਜ ਯੂਨੀਵਰਸਿਟੀਆਂ ਤੱਕ ਪੁੱਜ ਗਿਆ ਸੀ।

ਇਸ ਐਲ ਪੀ ਰਿਕਾਰਡ ਵਿੱਚ ਕੁੱਲ ਗਿਆਰਾਂ ਗੀਤ ਸਨ। ਜਿਸ ਕਲੀ ਦੀ ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਐ ਉਹ ਐ “ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ” ਇਸ ਤੋਂ ਇਲਾਵਾ ਇਸ ਵਿਚਲੇ ਬਾਕੀ ਦੇ ਦਸ ਗੀਤ ਵੀ ਅਮਰ ਗੀਤ ਹਨ। ਪੰਜਾਬ ਦੀ ਨਵੀਂ ਪੀੜ੍ਹੀ ਨੂੰ ਇਸ ਇਤਿਹਾਸ ਨਾਲ ਜੋੜਨ ਲਈ,,ਮੈ ਉਸ ਰਿਕਾਰਡ ਦੇ ਉੱਪਰ ਲਿਖੀ ਸ਼ਬਦਾਵਲੀ ਤੇ ਤਸਵੀਰਾਂ ਸਮੇਤ ਦਿਖਾਉਣ ਦਾ ਯਤਨ ਕਰ ਰਿਹਾ ਹਾਂ।

ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਕੁਲਦੀਪ ਮਾਣਕ ਦੀ ਆਵਾਜ਼ ਤਾਂ 1969 ਵਿੱਚ ਪੰਜਾਬ ਵਿੱਚ ਮੌਨਸੂਨ ਵਾਂਗੂੰ ਦਸਤਕ ਦੇ ਚੁੱਕੀ ਸੀ ਪਰ ਸੱਤ ਸਾਲਾਂ ਦੇ ਵਕਫੇ ਬਾਅਦ ਭਾਵ 1976 ਵਿੱਚ ਕਾਲੀ ਘਟਾ ਬਣਕੇ ਇਸ ਐਲ ਪੀ ਰਿਕਾਰਡ ਨਾਲ ਹੀ ਵਰ੍ਹੀ ।

ਤੂੰਬੀ ਉੱਤੇ ਪੰਜਾਬ ਦੇ ਅਮਰ ਗੀਤ (ਕੁਲਦੀਪ ਮਾਣਕ) EASD 1716 STEREO

ਗੀਤਕਾਰ: ਹਰਦੇਵ ਦਿਲਗੀਰ, ਸੰਗੀਤ: ਕੇਸਰ ਸਿੰਘ ਨਰੂਲਾ

ਸਾਈਡ: ਏ

1-ਸਰਵਣ ਕੁਮਾਰ (ਛੇਤੀ ਕਰ ਸਰਵਣ ਬੱਚਾ)

ਸਰਵਣ ਕੁਮਾਰ ਦਸ਼ਰਥ ਦਾ ਭਾਣਜਾ,,,,ਅੰਧਲੇ ਮਾਤਾ ਪਿਤਾ ਦਾ ਇਕਲੌਤਾ ਪੁੱਤ,,,,ਜਿਸਨੇ ਮਾਤਾ ਪਿਤਾ ਨੂੰ ਵਹਿੰਗੀ ਵਿੱਚ ਬਿਠਾ ਕੇ ਤੀਰਥ ਯਾਤਰਾ ਕਰਾਈ।

2- ਰਾਂਝੇ ਦੀ ਕਲੀ (ਤੇਰੇ ਟਿੱਲੇ ਤੋਂ ਔਹ ਸੂਰਤ ਦੀਹਂਦੀ ਆ ਹੀਰ)

ਰੰਗਪੁਰ ਤੋਂ ਅੱਠ ਕੋਹ ਦੂਰ,, ਟਿੱਲੇ ਤੇ ਜੋਗ ਲੈਣ ਆਇਆ ਰਾਂਝਾ,,,ਹੀਰ ਜੱਟੀ ਦੀਆਂ ਸਿਫ਼ਤਾਂ ਕਰਦਾ ਹੈ

3- ਜੱਟੀ ਸਾਹਿਬਾਂ ( ਯਾਰੋ ਰੰਨਾਂ ਚੰਚਲ ਹਾਰੀਆਂ)

ਸਰਦੂਲ ਖਾਂ ਮਿਰਜ਼ੇ ਦਾ ਭਰਾ,,,ਜੰਡ ਥੱਲੇ ਮਿਰਜ਼ੇ ਦੀ ਲਾਸ਼ ਦੇਖ ਕੂਕਦਾ ਹੈ,,,,, ਯਾਰੋ ਰੰਨਾਂ ਚੰਚਲ ਹਾਰੀਆਂ

4- ਬੇਗੋ ਨਾਰ ( ਸਿਖਰ ਦੁਪਹਿਰੇ ਵਰਗੀ ਬੇਗੋ ਜਦ ਹੱਟੀ ਤੇ)

ਬੇਗੋ ਰਾਵੀ ਪਾਰ ਦੀ ਮੁਟਿਆਰ,,, ਲਾਹੌਰ ਦਾ ਬਾਣੀਆਂ ਇੰਦਰ ਮੱਲ,,, ਉਸਦੇ ਰੂਪ ਦਾ ਆਸ਼ਕ

5- ਸਾਹਿਬਾਂ ਦਾ ਖ਼ਤ (ਚਿੱਠੀਆਂ ਸਾਹਿਬਾਂ ਜੱਟੀ ਨੇ)

ਕਰਮੂ ਬਾਹਮਣ ਹੱਥੋਂ,,,, ਸਾਹਿਬਾਂ ਦਾ ਖਤ ਫੜ,,, ਮਿਰਜ਼ਾ ਖਤ ਨੂੰ ਚੁੰਮ ਕੇ ਕਾਲਜੇ ਲਾ ਲੈਂਦਾ ਹੈ

6- ਰਾਂਝਾ ਜੋਗੀ ( ਇੱਕ ਜੋਗੀ ਟਿੱਲਿਓਂ ਆ ਗਿਆ ਨੀ ਭਾਬੀ)

ਰਾਂਝੇ ਦਾ ਰੂਪ ਦੇਖ,,,ਸਾਹਿਤੀ ਆਪਣੀ ਭਾਬੀ ਹੀਰ ਸਿਫ਼ਤਾਂ ਕਰਦੀ ਹੈ,,,,ਜੋਗੀ ਦੇ ਰੂਪ ਦੀਆਂ

ਸਾਈਡ: ਬੀ

7- ਦੁੱਲਾ ਭੱਟੀ ( ਲੱਧੀ ਨੇ ਜਦੋਂ ਦੁੱਲਾ ਜੰਮਿਆਂ)

ਫਰੀਦ ਸਾਂਦਲ ਬਾਰ ਦਾ ਰਾਠ,,,, ਐਤਵਾਰ ਉਸਦੇ ਘਰ ਪੁੱਤ ਜੰਮਿਆ,,,ਜਿਸਦਾ ਨਾਉਂ ਰੱਖਿਆ ਦੁੱਲਾ

8- ਕੌਲਾਂ ਭਗਤਨੀ (ਬੀਜੇ ਨੇ ਕੌਲਾਂ ਤਿਆਗੀ)

ਕੌਲਾਂ ਪੋਹੜ ਮੱਲ ਦੀ ਧੀ,,,,ਬੀਜੇ ਦੀ ਪਤੀਵਰਤਾ ਪਤਨੀ,,,ਜਿਸ ਨੂੰ ਝੂਠੀ ਤੋਹਮਤ ਲੱਗ ਗਈ

9- ਮਾਤਾ ਲੱਧੀ (ਮਾਤਾ ਲੱਧੀ ਪਈ ਬੋਲਦੀ)

ਮਾਤਾ ਲੱਧੀ ਦੁੱਲੇ ਦੀ ਮਾਂ,,,, ਚੰਧੜਾਂ ਦੀ ਧੀ,,,, ਮਰਦਾਂ ਵਰਗੀ ਬਹਾਦਰ ਔਰਤ

10- ਕੀਮਾ ਮਲਕੀ ( ਗੜ੍ਹਮੁਗਲਾਣੇ ਦੀਆਂ ਨਾਰਾਂ)

ਮਲਕੀ ਗੜ੍ਹਮੁਗਲਾਣੇ ਦੇ ਰਾਏ ਮੁਬਾਰਿਕ ਦੀ ਧੀ,,,ਕੀਮਾ ਤਖਤ ਹਜ਼ਾਰੇ ਦੇ ਚੋਧਰੀਆਂ ਦਾ ਪੁੱਤ,,, ਮਲਕੀ ਦੇ ਘਰ ਵਾਲਾ

11-ਮੇਰੇ ਯਾਰ ਨੂੰ ਮੰਦਾ ਨਾ ਬੋਲੀਂ

ਯਾਰ ਰੱਬ ਹੁੰਦਾ ਹੈ,,ਤੇ ਰੱਬ ਯਾਰ,,, ਜਿਵੇਂ ਹੀਰ ਦਾ ਰਾਂਝਾ,,, ਸੱਸੀ ਦਾ ਪੁੰਨੂ,,,, ਮਜਨੂੰ ਦੀ ਲੈਲਾ,,,, ਸੋਹਣੀ ਦਾ ਮਹੀਂਵਾਲ

ਇਸ ਰਿਕਾਰਡ ਦੀ ਇੱਕ ਬਹੁਤ ਦਿਲਚਸਪ ਕਹਾਣੀ ਵੀ ਐ ਜੋ ਕਿਸੇ ਦਿਨ ਫਿਰ ਸਾਂਝੀ ਕਰਾਂਗੇ,,, ਇਹਨਾਂ ਗੀਤਾਂ ਦੇ ਮੂਲ ਉੱਤੇ ਵੀ ਨੁਕਤਾਚੀਨੀ ਨੂੰ ਵੀ ਬਹੁਤ ਥਾਂ ਹੈ ਜਿਸ ਦਾ ਜ਼ਿਕਰ ਕਦੇ ਫੇਰ ਸਹੀ—

ਕੁਲਦੀਪ ਮਾਣਕ ਦੇ ਜਨਮ ਦਿਨ ਉੱਪਰ ਵਿਸ਼ੇਸ਼

Exit mobile version