ਧਰਮ ਨਿਰਪੱਖਤਾ ਦੀ ਖ਼ੂਬਸੂਰਤ ਮਿਸਾਲ ਹੈ ‘ਬਾਲੀਵੁੱਡ’

ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਇਹ ਸੱਚ ਹੈ ਕਿ ਭਾਰਤ ਦੁਨੀਆਂ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿਸਦਾ ਕੋਈ ਐਲਾਨਿਆ ਹੋਇਆ ਕੌਮੀ ਧਰਮ ਨਹੀਂ ਹੈ |ਇਥੇ ਹਿੰਦੂ,ਸਿੱਖ,ਮੁਸਲਿਮ,ਈਸਾਈ,ਪਾਰਸੀ,ਬੋਧੀ,ਜੈਨੀ ਅਤੇ ਕਈ ਹੋਰ ਧਰਮਾਂ ਤੇ ਫ਼ਿਰਕਿਆਂ ਦੇ ਲੋਕ ਆਪਸ ਵਿਚ ਪ੍ਰੇਮਪਿਆਰ ਸਹਿਤ ਵੱਸਦੇ ਹਨ ਤੇ ਇਕ ਦੂਜੇ ਦੇ ਦਿਨਤਿਉਹਾਰ ਮਿਲਜੁਲ ਕੇ ਮਨਾਉਂਦੇ ਹਨ ਤੇ ਹਰੇਕ ਦੱੁਖਸੁੱਖ ਵਿਚ ਇਕ ਦੂਜੇ ਦਾ ਸਾਥ ਦਿੰਦੇ ਹਨ | ਇਥੇ ਸਿਆਸਤਦਾਨ ਆਪਣੀ ਘਟੀਆ ਸਿਆਸੀ ਰੋਟੀਆਂ ਸੇਕਣ ਲਈ ਧਰਮ ਦੇ ਨਾਂਤੇ ਨਫ਼ਰਤ ਦਾ ਜ਼ਹਿਰ ਫ਼ੈਲਾਉਣ ਦਾ ਯਤਨ ਕਰਦੇ ਹਨ ਪਰ ਸਿਆਣੇ ਲੋਕ ਉਸ ਜ਼ਹਿਰ ਨੂੰ  ਆਪਣੇ ਤਨ ਅਤੇ ਮਨ ਦੇ ਅੰਦਰ ਵੜ੍ਹਨ ਨਹੀਂ ਦਿੰਦੇ ਹਨ ਤੇ ਦੂਜੇ ਧਰਮਾਂ ਜਾਂ ਫ਼ਿਰਕਿਆਂ ਦੇ ਲੋਕਾਂ ਨਾਲ ਨਫ਼ਰਤ ਜਾਂ ਈਰਖਾ ਕਰਨ ਦੀ ਥਾਂ ਮੁਹੱਬਤਾਂ ਭਰਿਆ ਰਿਸ਼ਤਾ ਰੱਖਦੇ ਹਨ |ਇਸ ਸਬੰਧ ਵਿਚ ਜੇਕਰ ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਬਾਲੀਵੁੱਡ ਉਹ ਕਰਮ ਖੇਤਰ ਹੈ ਜਿੱਥੇ ਧਰਮਾਂ ਜਾਂ ਜ਼ਾਤਾਂ ਦੀਆਂ ਵਲਗਣਾਂ ਨਹੀਂ ਵੇਖੀਆਂ ਜਾਂਦੀਆਂ ਹਨ ਤੇ ਸਭ ਫ਼ਨਕਾਰ ਇਕ ਮਨਇਕ ਚਿੱਤ ਹੋ ਕੇ ਆਪਣੇ ਕਿਰਦਾਰ ਅਦਾ ਕਰਦੇ ਹਨ ਤੇ ਕਈ ਵਾਰ ਤਾਂ ਧਰਮਾਂਮਜ਼ਹਬਾਂ ਤੋਂ ੳੱੁਪਰ ੳੱੁਠ ਕੇ ਜੀਵਨ ਭਰ ਸਾਥ ਨਿਭਾਉਣ ਵਾਲੇ ਰਿਸ਼ਤੇ ਵੀ ਕਾਇਮ ਕਰ ਲੈਂਦੇ ਹਨ |

            ਇਹ ਸੱਚ ਹੈ ਕਿ ਕਿਸੇ ਵੀ ਕਲਾ ਨਾਲ ਜੁੜੇ ਕਿਸੇ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ ਹੈ ਤੇ ਉਸਦੀ ਕਲਾ ਹੀ ਉਸਦਾਅਸਲੀ ਧਰਮਹੁੰਦੀ ਹੈ ਜੋ ਉਸਨੂੰ ਦੁਨੀਆਂ ਵਿਚ ਪ੍ਰਸਿੱਧੀ ਤੇ ਪ੍ਰੇਮ ਦਿਵਾਉਂਦੀ ਹੈ|ਧਰਮ ਦੇ ਨਾਂਤੇ ਦੁਕਾਨਦਾਰੀ ਤੇ ਠੇਕੇਦਾਰੀ ਕਰਨ ਵਾਲੇ ਲੋਕਾਂ ਦੇ ਮੂੰਹ ਬੰਦ ਕਰਨ ਲਈ ਧਰਮ ਨਿਰਪੱਖਤਾ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ ਕਿ ਭਾਰਤ ਦੇ ਟੀ.ਵੀ.ਜਗਤ ਦੇ ਸੰਨ 1988 ਵਿਚ ਪ੍ਰਸਾਰਿਤ ਹੋਏ ਸਭ ਤੋਂ ਪ੍ਰਸਿੱਧ ਟੀ.ਵੀ.ਲੜੀਵਾਰਮਹਾਂਭਾਰਤਦੀ ਪਟਕਥਾ ਅਤੇ ਸੰਵਾਦ ਇਕ ਮੁਸਲਿਮ ਵਿਦਵਾਨ ਡਾ.ਰਾਹੀ ਮਾਸੂਮ ਰਜ਼ਾ ਨੇ ਰਚੇ ਸਨ ਤੇ ਇਸੇ ਲੜੀਵਾਰ ਵਿਚਅਰਜੁਨਜਿਹੇ ਮਹੱਤਵਪੂਰਨ ਕਿਰਦਾਰ ਨੂੰ  ਅਦਾ ਕਰਨ ਵਾਲਾ ਅਦਾਕਾਰ ਵੀ ਇਕ ਮੁਸਲਮਾਨ ਸੀ ਜਿਸਦਾ ਨਾਂਫ਼ਿਰੋਜ਼ ਖ਼ਾਨਸੀ |ਇਸੇ ਤਰ੍ਹਾਂ ਸੰਨ 2013 ਵਿਚ ਦੁਬਾਰਾ ਬਣੇ ਟੀ.ਵੀ.ਲੜੀਵਾਰਮਹਾਂਭਾਰਤਵਿਚਅਰਜੁਨਦੀ ਭੂਮਿਕਾ ਵੀ ਇਕ ਮੁਸਲਿਮ ਅਦਾਕਾਰ ਸ਼ਹੀਰ ਸ਼ੇਖ਼ ਨੇ ਅਦਾ ਕੀਤੀ ਸੀ |ਬਾਲੀਵੁੱਡ ਅਦਾਕਾਰਾ ਵਹੀਦਾ ਰਹਿਮਾਨ ਨੇ ਫ਼ਿਲਮਨੀਲ ਕਮਲ‘,ਅਦਾਕਾਰਾ ਮਹਿਜ਼ਬੀਂ ਉਰਫ਼ਮੀਨਾ ਕੁਮਾਰੀਨੇ ਫ਼ਿਲਮਬੈਜੂ ਬਾਵਰਾਅਤੇ ਅਦਾਕਾਰਾ ਮੁਮਤਾਜ਼ ਜਹਾਂ ਬੇਗ਼ਮ ਉਰਫ਼ਮਧੂਬਾਲਾਨੇ ਫ਼ਿਲਮਚਲਤੀ ਕਾ ਨਾਮ ਗਾੜੀਸਣੇ ਕਈ ਹੋਰ ਫ਼ਿਲਮਾਂ ਵਿਚ ਮੱਥੇਤੇ ਬਿੰਦੀ ਤੇ ਮਾਂਗ ਸਿੰਧੂਰ ਲਗਾ ਕੇ,ਮੰਦਿਰਾਂ ਵਿਚ ਭਗਵਾਨ ਦੀਆਂ ਮੂਰਤੀਆਂ ਸਾਹਮਣੇ ਭਜਨ ਵੀ ਗਾਏ ਸਨ ਤੇ ਮੱਥੇ ਵੀ ਟੇਕੇ ਸਨ ਜਦੋਂ ਕਿ ਮੁਸਲਿਮ ਧਰਮ ਵਿਚ ਉਕਤ ਕਰਮਕਾਂਡ ਕਰਨ ਦੀ ਸਖ਼ਤ ਮਨਾਹੀ ਹੈ |ਇਸੇ ਤਰ੍ਹਾਂ ਅਦਾਕਾਰ ਸਲਮਾਨ ਖ਼ਾਨ ਨੇਬਜਰੰਗੀ ਭਾਈਜਾਨ‘, ਸ਼ਾਹਰੁਖ਼ ਖ਼ਾਨ ਨੇਕਰਨਅਰਜੁਨਅਤੇ ਆਮਿਰ ਖ਼ਾਨ ਨੇਪੀ.ਕੇ.’ ਸਮੇਤ ਕਈ ਹੋਰ ਫ਼ਿਲਮਾਂ ਵਿਚ ਕੱਟੜ ਹਿੰਦੂ ਕਿਰਦਾਰ ਬਾਖ਼ੂਬੀ ਅਦਾ ਕੀਤੇ ਹਨ |ਅਦਾਕਾਰ ਨਾਨਾ ਪਾਟੇਕਰ ਵੱਲੋਂ ਵੱਖਵੱਖ ਫ਼ਿਲਮਾਂ ਵਿਚ ਨਿਭਾਏ ਗਏ ਮੁਸਲਮਾਨ ਪਾਤਰਾਂ ਦੇ ਰੋਲ ਤਾਂ ਦਰਸ਼ਕਾਂ ਨੇ ਬੇਹੱਦ ਪਸੰਦ ਕੀਤੇ ਸਨ |ਅਦਾਕਾਰ ਬਲਰਾਜ ਸਾਹਨੀ ਵੱਲੋਂ ਫ਼ਿਲਮਕਾਬੁਲੀਵਾਲਾਵਿਚ ਨਿਭਾਇਆ ਗਿਆਰਹਿਮਤਨਾਮਕ ਮੁਸਲਿਮ ਕਿਰਦਾਰ ਅੱਜ ਵੀ ਲੋਕਾਂ ਦੇ ਚੇਤਿਆਂ ਵਿਚ ਵੱਸਿਆ ਹੋਇਆ ਹੈ |ਬਾਲੀਵੱੁਡ ਵਿਚ ਖਲਨਾਇਕ ਦੀ ਭੂਮਿਕਾ ਲਈ ਪਾਤਰ ਚਿਤਰਣ ਕਰਨ ਵਾਲੇ ਲੇਖਕਾਂ ਨੇ ਵੀ ਸਦਾ ਧਰਮ ਨਿਰਪੱਖਤਾ ਹੀ ਵਿਖਾਈ ਹੈ |ਹਰੇਕ ਫ਼ਿਲਮ ਲੇਖਕ ਨੇ ਕੇਵਲ ਕਿਸੇ ਇਕ ਧਰਮ ਨੂੰ  ਨਿਸ਼ਾਨਾ ਬਣਾਏ ਬਿਨਾਂ ਹਰੇਕ ਧਰਮ ਨਾਲ ਜੁੜੇ ਚੰਗੇ ਤੇ ਮਾੜੇ ਕਿਰਦਾਰਾਂ ਨੂੰ  ਆਪਣੀਆਂ ਫ਼ਿਲਮਾਂ ਵਿਚ ਪੇਸ਼ ਕੀਤਾ ਹੈ |ਬਾਲੀਵੱੁਡ ਵਿਚ 1950 ਤੋਂ 1970 ਦੇ ਦਹਾਕਿਆਂ ਵਿਚ ਖਲਨਾਇਕ ਦੇ ਕਿਰਦਾਰ ਜ਼ਿਆਦਾਤਰ ਹਿੰਦੂ ਹੀ ਰੱਖੇ ਗਏ ਸਨ ਤੇ ਇਹ ਕਿਰਦਾਰ ਕੇ.ਐਨ.ਸਿੰਘ,ਮਦਨ ਪੁਰੀ,ਪ੍ਰੇਮ ਚੋਪੜਾ,ਜੀਵਨ,ਕਨ੍ਹਈਆ ਲਾਲ,ਸੱਜਣ,ਕਮਲ ਕਪੂਰ,ਪ੍ਰਾਣ,ਸ਼ੈੱਟੀ,ਸੀ.ਐਸ.ਦੂਬੇ ,ਪ੍ਰੇਮ ਨਾਥ ਅਤੇ ਡੀ.ਕੇ.ਸਪਰੂ ਆਦਿ ਫ਼ਨਕਾਰਾਂ ਵੱਲੋਂ ਨਿਭਾਏ ਗਏ ਸਨ ਫਿਰ 1970 ਤੋਂ 1990 ਤੱਕ ਜ਼ਿਆਦਾਤਰ ਖਲਨਾਇਕ ਈਸਾਈ ਬਣਾ ਕੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਗਏ ਤੇ ਇਹਰਾਬਰਟ,ਮਾਈਕਲ,ਡਾ.ਡੈਂਕ ਅਤੇ ਚਾਰਲੀਜਿਹੇ ਕਿਰਦਾਰ ਅਦਾਕਾਰ ਅਜੀਤ,ਪ੍ਰਾਣ,ਡੈਨੀ,ਸੁਜੀਤ ਕੁਮਾਰ,ਬਾੱਬ ਕ੍ਰਿਸਟੋ,ਟਾਮ ਅਲਟਰ,ਰੰਜੀਤ,ਅਨਵਰ ਹੁਸੈਨ,ਰਹਿਮਾਨ,ਉਤਪਲ ਦੱਤ,ਅਸਿਤ ਸੇਨ,ਕੁਲਭੂਸ਼ਨ ਖਰਬੰਦਾ ਅਤੇ ਸਦਾਸ਼ਿਵ ਰਾਓ ਅਮਰਾਪੁਰਕਰ ਆਦਿ ਜਿਹੇ ਵੱਡੇ ਅਦਾਕਾਰਾਂ ਦੇ ਹਿੱਸੇ ਆਏ ਸਨ |ਸੰਨ 1990 ਤੋਂ ਬਾਅਦ ਫ਼ਿਲਮਕਾਰਾਂ ਤੇ ਫ਼ਿਲਮ ਲੇਖਕਾਂ ਨੇ ਮੁਸਲਿਮ ਕਿਰਦਾਰ ਖਲਨਾਇਕ ਵਜੋਂ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਸਨ ਤੇ ਇਹ ਕਿਰਦਾਰ ਡੈਨੀ,ਕਿਰਨ ਕੁਮਾਰ,ਗੁਲਸ਼ਨ ਗਰੋਵਰ,ਨਸੀਰੂਦੀਨ ਸ਼ਾਹ,ਓਮ ਪੁਰੀ,ਅਮਜਦ ਖ਼ਾਨ,ਗੋਗਾ ਕਪੂਰ,ਗੋਵਿੰਦ ਨਾਮਦੇਓ,ਮਾਣਿਕ ਈਰਾਨੀ,ਦਿਲੀਪ ਤਾਹਿਲ,ਨਾਨਾ ਪਾਟੇਕਰ,ਆਸ਼ੂਤੋਸ਼ ਰਾਣਾ,ਮਨੋਜ ਵਾਜਪੇਈ,ਮੁਕੇਸ਼ ਰਿਸ਼ੀ,ਅਮਰੀਸ਼ ਪੁਰੀ,ਆਸ਼ਿਸ਼ ਵਿਦਿਆਰਥੀ,ਰਾਮੀ ਰੈੱਡੀ,ਰਜ਼ਾ ਮੁਰਾਦ,ਸ਼ਾਹਬਾਜ਼ ਖ਼ਾਨ,ਸ਼ਰਤ ਸਕਸੈਨਾ,ਮੁਕੇਸ਼ ਤਿਵਾੜੀ,ਪੰਕਜ ਤਿ੍ਪਾਠੀ ਅਤੇ ਸ਼ਰਦ ਕਪੂਰ ਜਿਹੇ ਨਾਮਵਰ ਅਦਾਕਾਰਾਂ ਵੱਲੋਂ ਬਾਖ਼ੂਬੀ ਨਿਭਾਏ ਗਏ ਸਨ |ਸੋ ਮੁੱਕਦੀ ਗੱਲ ਇਹ ਹੈ ਕਿ ਬਾਲੀਵੁੱਡ ਫ਼ਿਲਮਕਾਰਾਂ ਨੇ ਕਦੇ ਵੀ ਕਿਸੇ ਇਕ ਧਰਮ ਜਾਂ ਮਜ਼ਹਬ ਨੂੰ  ‘ਟਾਰਗੈੱਟਨਹੀਂ ਕੀਤਾ ਹੈ ਤੇ ਆਪਣੇ ਖਲਨਾਇਕਾਂ ਦੇ ਅੰਦਰ ਦੀ ਬੁਰਾਈ ਨੂੰ  ਉਭਾਰਨ ਅਤੇ ਉਸ ਬੁਰਾਈ ਕਾਰਨ ਉਨ੍ਹਾ ਦੇ ਭਿਆਨਕ ਅੰਤ ਨੂੰ  ਪੇਸ਼ ਕਰਨਤੇ ਜ਼ੋਰ ਦਿੱਤਾ ਹੈ ਨਾ ਕਿ ਉਨ੍ਹਾ ਦੇ ਧਰਮ ਵਿਸ਼ੇਸ਼ ਨੂੰ  ਅਪਮਾਨਿਤ ਕਰਨ ਦੀ ਕੋਸ਼ਿਸ਼ ਕਦੇ ਵੀ ਨਹੀਂ ਕੀਤੀ ਹੈ |

        ਇਕ ਵਾਰ ਦੀ ਗੱਲ ਹੈ ਕਿ ਜਦੋਂ ਮਹਿਜ਼ਬੀਂ ਉਰਫ਼ ਮੀਨਾ ਕੁਮਾਰੀਪਾਕੀਜ਼ਾਜਿਹੀ ਸ਼ਾਹਕਾਰ ਫ਼ਿਲਮ ਬਣਾਉਣ ਵਾਲੇ ੳੱੁਘੇ ਫ਼ਿਲਮਕਾਰ ਕਮਾਲ ਅਮਰੋਹੀ ਨਾਲ ਨਿਕਾਹ ਕਰਵਾਉਣ ਤੋਂ ਬਾਅਦ ਆਪਣੇ ਸਹੁਰੇ ਪਿੰਡਅਮਰੋਹਾਪੁੱਜੀ ਤਾਂ ਉੱਥੇ ਕਮਾਲ ਅਮਰੋਹੀ ਦੀ ਪਹਿਲੀ ਸ਼ਾਦੀਚੋਂ ਇਕ ਬੇਟਾ ਰਹਿੰਦਾ ਸੀ ਜੋ ਉਮਰ ਅਜੇ ਕਾਫੀ ਛੋਟਾ ਸੀ | ਮੀਨਾ ਕੁਮਾਰੀ ਨੇ ਆਪਣੀ ਸੌਤਨ ਦੇ ਬੱਚੇ ਨੂੰ  ਨਫ਼ਰਤ ਦੀ ਥਾਂ ਪਿਆਰ ਦੀ ਨਜ਼ਰ ਨਾਲ ਤੱਕਿਆ ਤੇ ਉਸਨੂੰ ਉਰਦੂ ਅਤੇ ਪਵਿੱਤਰ ਕੁਰਾਨ ਦਾ ਗਿਆਨ ਦਿਵਾਉਣ ਲਈ ਅਮਰੋਹਾ ਦੇ ਸਰਬੋਤਮ ਉਸਤਾਦ ਤੇ ਵਿਦਵਾਨ ਸ਼ਖ਼ਸ ਦੀ ਤਲਾਸ਼ ਕਰਨ ਲਈ ਆਪਣੇ ਨੌਕਰਾਂ ਤੇ ਰਿਸ਼ਤੇਦਾਰਾਂ ਨੂੰ  ਲਗਾ ਦਿੱਤਾ | ਬੜੀ ਖੋਜਬੀਨ ਤੋਂ ਪਤਾ ਲੱਗਾ ਕਿ ਪੂਰੇ ਅਮਰੋਹਾ ਅੰਦਰ ਸ਼ੁੱਧ ਭਾਸ਼ਾ ਵਿਚ ਕੁਰਾਨ ਅਤੇ ਉਰਦੂ ਦਾ ਗਿਆਨ ਦੇਣ ਵਾਲਾ ਜੋਸਰਬੋਤਮਸ਼ਖ਼ਸ ਸੀ ਉਸਦਾ ਨਾਂਪੰਡਿਤ ਹਰੀ ਨਾਰਾਇਣ ਸ਼ਾਸ਼ਤਰੀਸੀ | ਮੀਨਾ ਕੁਮਾਰੀ ਨੂੰ  ਇਸ ਜਾਣਕਾਰੀ ਤੋਂ ਬੜੀ ਹੀ ਹੈਰਾਨੀ ਹੋਈ ਕਿ ਪਵਿੱਤਰ ਕੁਰਾਨ ਅਤੇ ਦਾ ਗਿਆਨ ਦੇਣ ਵਾਲਾ ਸ਼ਖ਼ਸ ਇਕ ਹਿੰਦੂ ਬ੍ਰਾਹਮਣ ਸੀ |ਉਸਨੇ ਪੰਡਿਤ ਜੀ ਨੂੰ  ਘਰ ਬੁਲਾ ਕੇ ਉਨ੍ਹਾ ਦਾ ਆਦਰ ਸਤਿਕਾਰ ਕੀਤਾ ਤੇ ਆਪਣੇ ਬੱਚੇ ਨੂੰ  ਉਕਤ ਸਿੱਖਿਆਦਾਨ ਦੇ ਏਵਜ਼ ਵਿਚ ਲਈ ਜਾਣ ਵਾਲੀਫ਼ੀਸਬਾਰੇ ਪੱੁਛਿਆ | ਪੰਡਿਤ ਜੀ ਨੇ ਅੱਗਿਉਂ ਜੋ ਜਵਾਬ ਦਿੱਤਾ ਸੀ,ਉਸਨੂੰ ਸੁਣ ਕੇ ਮੀਨਾ ਕੁਮਾਰੀ ਦੀਆਂ ਅੱਖਾਂ ਭਰ ਆਈਆਂ ਸਨ |ਪੰਡਿਤ ਜੀ ਨੇ ਆਖਿਆ ਸੀ-” ਬੀਬਾ ਜੀ,ਕੁਰਾਨ ਦੀ ਪੜ੍ਹਾਈ ਤਾਂ ਪਰਮੇਸ਼ਰ ਦੇ ਨਾਂ ਦਾ ਜਾਪ ਹੈ ਤੇ ਪਰਮੇਸ਼ਰ ਦਾ ਨਾਂ ਲੈਣ ਦੀ ਕਾਹਦੀ ਫ਼ੀਸ?.. ਹਾਂ ..ਉਰਦੂ ਸਿਖਾਉਣ ਦੇ ਬਦਲੇ ਵਿਚ ਜੋ ਤੁਹਾਡਾ ਮਨ ਕਰੇ ਦੇ ਦੇਣਾ |”ਇਕ ਕੱਟੜ ਹਿੰਦੂ ਹੋਣ ਦੇ ਬਾਵਜੂਦ ਪਵਿੱਤਰ ਕੁਰਾਨ ਪ੍ਰਤੀ ਹਰੀ ਨਰਾਇਣ ਦੀ ਸ਼ਰਧਾ ਵੇਖ ਕੇ ਮੀਨਾ ਕੁਮਾਰੀ ਉਨ੍ਹਾ ਨੂੰ  ਨਤਮਸਤਕ ਹੋ ਗਈ ਸੀ | ਅਜੋਕੇ ਸਮਿਆਂ ਦੇ ਉਲਟ ਉਨ੍ਹਾ ਵੇਲਿ੍ਹਆਂ ਅੰਦਰ  ਹਿੰਦੁਸਤਾਨ ਵਿਚ ਅਜਿਹੀ ਧਰਮਨਿਰਪੱਖਤਾ ਵਾਕਿਆ ਹੀ ਕਾਬਿਲੇਤਾਰੀਫ਼ ਸੀ |

        ਆਮ ਹਿੰਦੁਸਤਾਨੀ ਪਰਿਵਾਰਾਂ ਵਿਚ ਵਿਆਹਸ਼ਾਦੀ ਲਈ ਰਿਸ਼ਤੇ ਜੋੜਦੇ ਸਮੇਂ ਧਰਮਾਂ  ਦੇ ਨਾਲਨਾਲ ਜ਼ਾਤਾਂ ਅਤੇ ਗੋਤਾਂ ਤੱਕ ਦਾ ਵੀ ਖ਼ਿਆਲ ਰੱਖਿਆ ਜਾਂਦਾ ਹੈ ਪਰ ਬਾਲੀਵੱੁਡ ਵਿਚ ਰਿਸ਼ਤਿਆਂ ਦੇ ਮਹਿਲ, ਦਿਲਾਂ ਅਤੇ ਜਜ਼ਬਾਤਾਂ ਦੀਆਂ ਨੀਹਾਂਤੇ ਉਸਾਰੇ ਜਾਂਦੇ ਹਨ ਤੇ ਇਨ੍ਹਾ ਮੁਹੱਬਤੀ ਰਿਸ਼ਤਿਆਂ ਵਿਚ ਧਰਮਾਂ ਤੇ ਮਜ਼ਹਬਾਂ ਦੀਆਂ ਦੀਵਾਰਾਂ ਕਦੇ ਰੁਕਾਵਟ ਨਹੀਂ ਬਣਦੀਆਂ ਹਨ | ਸਭ ਜਾਣਦੇ ਹਨ ਕਿ ਅਦਾਕਾਰ ਸੁਨੀਲ ਦੱਤ ਅਤੇ ਅਦਾਕਾਰਾ ਨਰਗਿਸ ਦਾ ਵਿਆਹੁਤਾ ਰਿਸ਼ਤਾ ਨਿਰੋਲ ਮੁਹੱਬਤਤੇ ਆਧਾਰਿਤ ਸੀ |ਇਸੇ ਤਰ੍ਹਾ ਬਾਲੀਵੁੱਡ ਵਿਚ ਹੋਰ ਵੀ ਕਈ ਅਜਿਹੇ ਵਿਆਹੁਤਾ ਜੋੜੇ ਹਨ ਜਿਨ੍ਹਾ ਨੇ ਇਕ ਦੂਜੇ ਦੇ ਧਰਮਾਂ ਤੇ ਮਜ਼ਹਬਾਂ ਨੂੰ  ਦਰਕਿਨਾਰ ਕਰਕੇ ਰਿਸ਼ਤੇ ਜੋੜੇ ਹਨ ਤੇ ਬੇਹੱਦ ਖ਼ੁਸ਼ਹਾਲ ਤੇ ਅਨੰਦਮਈ ਜੀਵਨ ਬਤੀਤ ਕਰ ਰਹੇ ਹਨ |ਅਜਿਹੇ ਮੁਹੱਬਤੀ ਜੋੜਿਆਂ ਵਿਚ-‘ਸ਼ਾਹਰੁਖ਼ ਖ਼ਾਨ ਤੇ ਗੌਰੀ ਛਿੱਬਰ,ਆਮਿਰ ਖ਼ਾਨ ਤੇ ਕਿਰਨ ਰਾਓ,ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ,ਸੰਜੇ ਦੱਤ ਤੇ ਦਿਲਨਵਾਜ਼ ਸ਼ੇਖ਼ ਉਰਫ਼ ਮਾਨਿਅਤਾ,ਫ਼ਰਹਾਨ ਅਖ਼ਤਰ ਤੇ ਸ਼ਿਵਾਨੀ ਦਾਂਡੇਕਰ,ਇਮਰਾਨ ਖ਼ਾਨ ਤੇ ਅਵੰਤਿਕਾ ਮਲਿਕ,ਕੁਨਾਲ ਖੇਮੂ ਤੇ ਸੋਹਾ ਅਲੀ ਖ਼ਾਨ,ਸਵਰਾ ਭਾਸਕਰ ਤੇ ਫ਼ਹਾਦ ਅਹਿਮਦ,ਅਰਸ਼ਦ ਵਾਰਸੀ ਤੇ ਮਾਰੀਆ ਗੋਰੈੱਟੀ,ਨਸੀਰੂਦੀਨ ਸ਼ਾਹ ਤੇ ਰਤਨਾ ਪਾਠਕ,ਸਿਰੀਸ਼ ਕੁੰਦਰਾ ਤੇ ਫ਼ਿਲਮ ਕੋਰੀਓਗ੍ਰਾਫ਼ਰ ਅਤੇ ਨਿਰਦੇਸ਼ਿਕਾ ਫ਼ਰਹਾ ਖ਼ਾਨ, ਬਿੰਦੂ ਸਿੰਘ ਅਤੇ ਫ਼ਰਹਾ ਨਾਜ਼,ਮਨੋਜ ਵਾਜਪੇਈ ਤੇ ਸ਼ਬਾਨਾ ਰਜ਼ਾ,ਸੁਨੀਲ ਸ਼ੈੱਟੀ ਤੇ ਮੋਨਾ ਕਾਦਰੀ,ਉਰਮਿਲਾ ਮਾਤੋਂਡਕਰ ਤੇ ਮੀਰ ਮੋਹਸਿਨ ਅਖ਼ਤਰ,ਸੋਹੇਲ ਖ਼ਾਨ ਤੇ ਸੀਮਾ ਸਚਦੇਵ,ਅਰਬਾਜ਼ ਖ਼ਾਨ ਤੇ ਮਲਾਇਕਾ ਅਰੋੜਾ,ਸ਼ਕੀਲ ਲਕੜਵਾਲਾ ਤੇ ਅਕ੍ਰਿਤਾ ਅਰੋੜਾ,ਅਤੁਲ ਅਗਨੀਹੋਤਰੀ ਤੇ ਅਲਵੀਰਾ ਖ਼ਾਨ,ਮਯੂਰ ਮਾਧਵਾਨੀ ਅਤੇ ਮੁਮਤਾਜ਼,ਆਦਿਤਯ ਪੰਚੋਲੀ ਤੇ ਜ਼ਰੀਨਾ ਵਹਾਬ,ਰਾਜ ਬੱਬਰ ਤੇ ਨਾਦਿਰਾ ਜ਼ਹੀਰ,ਮੁਹੰਮਦ ਅਜ਼ਹਰੂਦੀਨ ਤੇ ਸੰਗੀਤਾ ਬਿਜਲਾਨੀ,ਫ਼ਾਰੂਖ਼ ਸ਼ੇਖ਼ ਤੇ ਰੂਪਾ ਜੈਨ,ਜ਼ਾਏਦ ਖ਼ਾਨ ਤੇ ਮਲਿਕਾ ਪਾਰੇਖ਼ ਅਤੇ ਰਿਤਿਕ ਰੌਸ਼ਨ ਤੇ ਸੁਜ਼ੈਨ ਖ਼ਾਨਆਦਿ ਦੇ ਨਾਂ ਪ੍ਰਮੁੱਖ ਤੌਰਤੇ ਸ਼ਾਮਿਲ ਹਨ | ਇਹ ਜੋੜੀਆਂ ਦੱਸਦੀਆਂ ਹਨ ਕਿ ਪ੍ਰੇਮ ਦੀ ਖ਼ੁਸ਼ਬੂ ਨੂੰ  ਮਜ਼ਹਬਾਂ ਦੀਆਂ ਵਲਗਣਾਂ ਕਦੇ ਨਹੀਂ ਰੋਕ ਸਕਦੀਆਂ ਹਨ |

     ਬਾਲੀਵੁੱਡ ਵਿਚ ਨੌਸ਼ਾਦ ਸਾਹਿਬ  ਅਤੇ ਗ਼ੁਲਾਮ ਮੁਹੰਮਦ ਜਿਹੇ ਬੇਹੱਦ ਕਾਬਿਲ ਤੇ ਸੂਝਵਾਨ ਸੰਗੀਤ ਨਿਰਦੇਸ਼ਕ ਹੋਏ ਹਨ ਜੋ ਬੇਸ਼ੱਕ ਮੁਸਲਮਾਨ ਤਬਕੇ ਨਾਲ ਸਬੰਧਿਤ ਸਨ ਪਰ ਉਨ੍ਹਾ ਨੇ ਆਪਣੀਆਂ ਫ਼ਿਲਮਾਂ ਵਿਚ ਆਪਣੇ ਮਨਮੋਹਕ ਸੁਰਾਂ ਨਾਲ ਅਜਿਹੇਭਜਨਸੰਗੀਤਬੱਧ ਕੀਤੇ ਸਨ ਕਿ ਸੁਣਨ ਵਾਲਾ ਭਾਵਨਾ ਵਿਚ ਵਹਿ ਤੁਰਦਾ ਹੈ |ਨੌਸ਼ਾਦ ਦੇ ਸੰਗੀਤਬੱਧ ਕੀਤੇ ਭਜਨਾਂ ਵਿਚ-”ਭਗਤ ਕੇ ਬਸ ਮੇਂ ਹੈਾ ਭਗਵਾਨ”,”ਮੋਹੇ ਪਨਘਟ ਪੇ ਨੰਦ ਲਾਲ ਛੇੜ ਗਇਉ ਰੇ”,”ਦੁਨੀਆਂ ਕੇ ਰਖਵਾਲੇ”,”ਇਨਸਾਫ਼ ਕਾ ਮੰਦਿਰ ਹੈ ਯੇ ਭਗਵਾਨ ਕਾ ਘਰ ਹੈ”,”ਰਾਧਾ ਕੇ ਪਿਆਰੇ ਕਿਸ਼ਨ ਕਾਨ੍ਹਾਈ”,”ਮੋਹਨ ਕੀ ਮੁਰਲੀਆ ਬਾਜੇਆਦਿ ਜਿਹੇ ਮਸ਼ਹੂਰ ਭਜਨ ਸ਼ਾਮਿਲ ਹਨ |ਇਸੇ ਤਰ੍ਹਾ ਗੀਤਕਾਰ ਸਾਹਿਰ ਲੁਧਿਆਣਵੀ ਨੇ ਵੀ ਇਕ ਮੁਸਲਮਾਨ ਹੁੰਦਿਆਂ ਹੋਇਆਂ-”ਅੱਲ੍ਹਾ ਤੇਰੋ ਨਾਮ ਈਸ਼ਵਰ ਤੇਰੋ ਨਾਮ”,ਮੇਰੇ ਰੋਮ ਰੋਮ ਮੇਂ ਬਸਨੇ ਵਾਲੇ ਰਾਮ”,”ਤੋਰਾ ਮਨ ਦਰਪਣ ਕਹਿਲਾਏ”,”ਤੇਰੀ ਹੈ ਜ਼ਮੀਂ,ਤੇਰਾ ਆਸਮਾਂ”,”ਗੰਗਾ ਤੇਰਾ ਪਾਨੀ ਅਮਿ੍ਤ”,ਸੁਆਮੀ ਤੇਰੇ ਦਰਸ਼ਨ ਕੋ ਆਈ ਬਿ੍ਜ ਬਾਲਾ”,”ਈਸ਼ਵਰ ਅੱਲ੍ਹਾ ਤੇਰੋ ਨਾਮ ਸਭ ਕੋ ਸਨਮਤਿ ਦੇ ਭਗਵਾਨ”,”ਮੇਰੀ ਸੁਨ ਲੇ ਅਰਜ਼ ਬਨਵਾਰੀ”,”ਪ੍ਰਭੂ ਜੀ ਤੇਰੀ ਲੀਲਾ ਅਪਰੰਪਾਰ”,”ਆਨਾ ਹੈ ਤੋ ਰਾਹ ਮੇਂ ਕੁਛ ਫੇਰ ਨਹੀਂ ਹੈ,ਭਗਵਾਨ ਕੇ ਘਰ ਦੇਰ ਹੈ,ਅੰਧੇਰ ਨਹੀਂ ਹੈਆਦਿ ਜਿਹੇ ਕਈ ਹੋਰ ਮਨਮੋਹਕਭਜਨਬਾਲੀਵੱੁਡ ਦੀ ਝੋਲ੍ਹੀ ਪਾ ਕੇ ਬਾਲੀਵੁੱਡ ਅੰਦਰ ਧਰਮਨਿਰਪੱਖਤਾ ਦੀ ਮਿਸਾਲ ਕਾਇਮ ਕੀਤੀ ਸੀ | ਉਪਰੋਕਤ ਸਮੂਹ ਫ਼ਨਕਾਰ ਸਚਮੱੁਚ ਹੀ ਬਹੁਤ ਮਹਾਨ ਸਨ ਤੇ ਅਜਿਹੇ ਸਮੂਹ ਧਰਮ ਨਿਰਪੱਖ ਫ਼ਨਕਾਰਾਂ ਦੀ ਨਰੋਈ ਸੋਚ ਅਤੇ ਕਲਾ ਪ੍ਰਤੀ ਸਮਰਪਣ ਨੂੰ  ਦਿਲੋਂ ਸਲਾਮ ਹੈ |

                                                                                                  ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

                                                                                                     410, ਚੰਦਰ ਨਗਰ, ਬਟਾਲਾ |

                                                                               ਮੋਬਾ: 97816-46008

Exit mobile version