ਨਿਊਜ਼ੀਲੈਂਡ ਤੋਂ ਅੰਮ੍ਰਿਤਾ ਕੌਰ ਦੀ ਹਾਜ਼ਰੀ ਮਾਣ ਵਾਲੀ ਗੱਲ

ਕਮਾਲ ਹੈ: ਗੁਰਪੁਰਬ ਮੁਬਾਰਿਕ ਗੁਲਦਸਤਾ
ਬੀਰ ਸਿੰਘ ਵੱਲੋਂ ਉਚ ਗਾਇਕ ਕਲਾਕਾਰਾਂ ਦੀ ਆਵਾਜ਼ ਵਿਚ ਸਾਂਝਾ ਗੀਤ ‘ਪੁਰਬ ਮੁਬਾਰਿਕ’
-ਨਿਊਜ਼ੀਲੈਂਡ ਤੋਂ ਅੰਮ੍ਰਿਤਾ ਕੌਰ ਦੀ ਹਾਜ਼ਰੀ ਮਾਣ ਵਾਲੀ ਗੱਲ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 24 ਨਵੰਬਰ 2023:- ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਦੇਸ਼-ਵਿਦੇਸ਼ ’ਚ ਮਨਾਇਆ ਜਾ ਰਿਹਾ ਹੈ। ਹਰ ਸਾਲ ਜਿੱਥੇ ਗੁਰਬਾਣੀ ਦੀਆਂ ਨਵੀਂਆਂ ਐਲਬਮਾਂ ਆਉਂਦੀਆਂ ਹਨ ਉਥੇ ਗਾਇਕ ਕਲਾਕਾਰ ਵੀ ਇਸ ਮੌਕੇ ਆਪਣੀ ਹਾਜ਼ਰੀ ਲਗਵਾਉਂਦਿਆਂ ਧਾਰਮਿਕ ਗੀਤ ਪੇਸ਼ ਕਰਦੇ ਹਨ। ਜਦੋਂ ਇਕ ਫੁੱਲ ਦੀ ਥਾਂ ਫੁੱਲਾਂ ਦਾ ਗੁਲਦਸਤਾ ਹੋਵੇ ਤਾਂ ਸੁਗੰਧੀ ਜਿੱਥੇ ਬਹੁ-ਮਾਤਰਾ ਵਿਚ ਫੈਲਦੀ ਹੈ ਉਥੇ ਹਰ ਰੰਗ ਆਪਣੀ ਵੱਖਰੀ ਮਹਿਕ ਨਾਲ ਵਾਤਾਵਰਣ ਨੂੰ ਹੋਰ ਖੁਸ਼ਗਵਾਰ ਬਣਾ ਦਿੰਦਾ ਹੈ। ਇਕ ਅਜਿਹਾ ਹੀ ਧਾਰਮਿਕ ਗੀਤ ‘ਰਸ ਅੰਮ੍ਰਿਤ ਸਟੂਡੀਓ ਅਤੇ ਬੀਰ ਸਿੰਘ’ ਹੋਰਾਂ ਵੱਲੋਂ ਪੇਸ਼ ਕੀਤਾ ਗਿਆ ਹੈ ਜਿਸ ਦਾ ਨਾਂਅ ਹੈ ‘ਪੁਰਬ ਮੁਬਾਰਿਕ’।

ਇਸ ਧਾਰਮਿਕ ਗੀਤ ਨੂੰ ਉਚ ਕੋਟੀ ਦੇ ਗਾਇਕਾਂ ਦਲੇਰ ਮਹਿੰਦੀ, ਗਾਇਕਾ ਹਰਸ਼ਦੀਪ, ਜਸਵੀਰ ਜੱਸੀ, ਰਾਜਵੀਰ ਜਵੰਦਾ, ਬੀਰ ਸਿੰਘ, ਜੀ ਖਾਨ ਨੇ ਗਾਇਆ ਹੈ। ਗੁਰਪ੍ਰੀਤ ਘੁੱਗੀ ਨੇ ਇਸ ਗੀਤ ਦੀ ਵੀਡੀਓ ਦੇ ਵਿਚ ਬਹੁਤ ਸੋਹਣਾ ਕਿਰਦਾਰ ਨਿਭਾਇਆ ਹੈ।  ਨਿਊਜ਼ੀਲੈਂਡ ਨੂੰ ਇਸ ਗੱਲ ਦਾ ਮਾਣ ਰਹੇਗਾ ਕਿ ਇਸ ਗੀਤ ਦੇ ਵਿਚ ਭਾਈ ਯਾਦਵਿੰਦਰ ਸਿੰਘ ਹੋਰਾਂ ਦੀ ਬੇਟੀ ਅੰਮ੍ਰਿਤਾ ਕੌਰ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਸ ਧਾਰਮਿਕ ਗੀਤ ਦਾ ਸੰਗੀਤ ਮੰਨਾ ਸਿੰਘ ਨੇ ਤਿਾਰ ਕੀਤਾ ਹੈ ਜਦ ਕਿ ਗੀਤ ਦੇ ਬੋਲ ਤੇ ਤਰਜ਼ ਲਿਖੀ ਹੈ ਸ. ਬੀਰ ਸਿੰਘ ਨੇ। 

Exit mobile version