ਪਹਿਲੀ ਬਰਫਬਾਰੀ ਕਾਰਣ ਕੈਲਗਰੀ ਵਿੱਚ 122 ਐਕਸੀਡੈਂਟ ਹੋਏ


ਕੈਲਗਰੀ 24/10/2023( ਪੰਜਾਬੀ ਅਖ਼ਬਾਰ ਬਿਊਰੋ) ਬੀਤੇ ਕੱਲ ਯਾਨੀ ਸੋਮਵਾਰ ਤੋਂ ਕੈਲਗਰੀ ਸਹਿਰ ਨੂੰ ਬਰਫੀਲੇ ਤੁਫਾਨ ਨੇ ਘੇਰਿਆ ਹੋਇਆ ਹੈ। ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਸਭ ਕੁੱਝ ਬਰਫੀਲਾ ਹੀ ਦਿਖਾਈ ਦੇ ਰਿਹਾ ਹੈ । ਭਾਵੇਂ ਕੈਲਗਰੀ ਵਾਸੀ ਹਰ ਸਾਲ ਅਜਿਹੇ ਬਰਫੀਲੇ ਤੁਫਾਨਾ ਦਾ ਮੁਕਾਬਲਾ ਕਰਦੇ ਆਏ ਹਨ ਪਰ ਗਰਮੀਆਂ ਦੀ ਰੁੱਤ ਤੋਂ ਤੁਰੰਤ ਬਾਦ ਇੱਕ ਦਮ ਮੌਸਮ ਦਾ ਮਿਜਾਜ ਇਸ ਤਰਾਂ ਬਦਲ ਜਾਣਾ ਇੱਕ ਬਾਰ ਤਾਂ ਮੁਸਕਿਲਾਂ ਖੜੀਆਂ ਕਰ ਹੀ ਦਿੰਦਾ ਹੈ। ਸੜਕਾਂ ਉੱਪਰ ਆਪਣੀ ਰਫਤਾਰ ਨਾਲ ਦੌੜਦੀਆਂ ਮੋਟਰਕਾਰਾਂ ਨੂੰ ਜਦੋਂ ਇੱਕ ਦਮ ਬਰਫੀਲੀਆਂ ਸੜਕਾਂ ਦਾ ਸਾਹਮਣਾ ਕਰਨਾ ਪਿਆਂ ਤਾਂ ਦਰੁਘਟਨਾਵਾਂ ਘਟਣੀਆਂ ਸੁਭਾਵਿਕ ਹੀ ਸਨ । ਬੀਤੇ ਕੱਲ੍ਹ ਕੈਲਗਰੀ ਵਿੱਚ ਸ਼ਾਮ 4 ਤੋਂ 9 ਵਜੇ ਦੇ ਵਿਚਕਾਰ 122 ਮੋਟਰਕਾਰਾਂ ਦੇ ਐਕਸੀਡੈਂਟ ਦੀ ਰਿਪੋਰਟ ਕੀਤੀ ਗਈ। ਅੱਗ ਬੁਝਾਊ ਦਸਤੇ, ਪੁਲਿਸ ਅਤੇ ਮੈਡੀਕਲ ਸੇਵਾਵਾਂ ਵਾਲੀਆਂ ਗੱਡੀਆਂ ਅਕਸਰ ਹੀ ਇੱਧਰ ਉਧਰ ਦੌੜਦੀਆਂ ਦਿਖਾਈ ਦੇ ਰਹੀਆਂ ਸਨ। ਸਾਮ ਦੇ ਸਮੇਂ ਆਪਣੇ ਕੰਮਾਂਕਾਰਾਂ ਤੋਂ ਘਰ ਆਉਣ ਵਾਲੇ ਤਕਰੀਬਨ ਘੰਟਿਆਂ ਦੀ ਦੇਰੀ ਨਾਲ ਘਰ ਪੁੱਜੇ। ਸੜਕਾਂ ਕਿਨਾਰੇ ਇੱਧਰ ਉਧਰ ਤਿਲਕ ਕੇ ਡਿੱਗੀਆਂ ਗੱਡੀਆਂ ਨੂੰ ਟੋਅ ਕਰਨ ਸਬੰਧੀ ਅਲਬਰਟਾ ਮੋਟਰ ਐਸੋਸੀਏਸਨ (ਏ ਐਮ ਏ) ਵੱਲੋਂ17 ਘੰਟੇ ਦੀ ਉਡੀਕ ਦੇਖਣ ਨੂੰ ਮਿਲੀ ਜਦੋਂ ਕਿ ਬੈਟਰੀ ਬੂਸਟ ਜਾਂ ਫਿਰ ਗੈਸ ਡਲਿਵਰੀ ਸਬੰਧੀ 7 ਘੰਟੇ ਦੀ ਉਡੀਕ ਕਰਨ ਲਈ ਜਵਾਬ ਮਿਿਲਆ। ਖ਼ਰਾਬ ਮੌਸਮ ਕਾਰਣ ਕੈਲਗਰੀ ਦੇ ਨਜਦੀਕ ਡਿਡਸਬਰੀ ਦੇ ਨੇੜੇ ਹਾਈਵੇਅ 2 ਉੱਪਰ ਵੀ ਇੱਕ ਸਕੂਲ ਬੱਸ ਦੇ ਘੁੰਮ ਜਾਣ ਦੀ ਖ਼ਬਰ ਹੈ ਜਿਸ ਵਿੱਚ 5 ਵਿਿਦਆਰਥੀਆਂ ਅਤੇ ਇੱਕ ਬਾਲਗ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਅੱਜ ਦਿਨ ਵੇਲੇ ਤਾਪਮਾਨ ਮਨਫੀ 10 ਰਿਹਾ ਜੋ ਕਿ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਦੇ ਵਗਣ ਕਾਰਣ ਮਨਫੀ 15 ਵਰਗਾ ਮਹਿਸੂਸ ਕੀਤਾ ਗਿਆ।

Exit mobile version