ਪੂਰੀ ਦੁਨੀਆਂ ਵਿੱਚ ਫਿਰ ਹੋਈ ਮੋਗਾ ਮੋਗਾ–

 ਪੂਰੀ ਦੁਨੀਆਂ ਵਿੱਚ ਫਿਰ ਹੋਈ ਮੋਗਾ ਮੋਗਾ। ਤੇ ਪਈਆ ਮੋਗੇ ਦੀਆਂ ਧੂੰਮਾਂ   

ਜਸਵਿੰਦਰ ਸਿੰਘ ਸਿੱਧੂ ਬੰਬੀਹਾ   

                                                                       

ਵੈਸਾ ਤਾ ਮੋਗਾ ਜ਼ਿਲ੍ਹੇ ਦਾ ਪੁਰੀ ਦੁਨੀਆਂ ਵਿੱਚ ਆਪਣਾ ਹੀ ਮੁਕਾਮ ਹੈ  ਜਿੱਥੇ ਪਿਛਲੇ ਦਿਨੀਂ ਅਲਬਰਟਾ ਦੇ ਵਿੱਚ ਮਿਉਂਸਪਲ ਚੋਣਾਂ ਹੋਈਆਂ ਜਿਨ੍ਹਾਂ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਦੇ ਸ਼ਨੀ ਸਮਰਾ ਜੋ ਕਿ ਰੌਕੀ ਵਿਯੂ ਕਾਉਂਟੀ ਕੌਂਸਲਰ ਚੋਣਾਂ ਜਿੱਤਣ ਤੋਂ ਬਾਅਦ  ਰੌਕੀ ਵਿਯੂ ਕਾਉਂਟੀ ਦੇ ਨਵੇ ਮੇਅਰ ਚੁਣੇ ਗਏ ਹਨ ਜਿੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ

ਸ਼ਨੀ ਸਮਰਾ

ਉੱਥੇ ਹੀ ਉਹਨਾਂ ਦੇ ਜਦੀ ਪਿੰਡ ਲੋਹਗੜ੍ਹ ਵਿੱਚ ਵੀ ਖੁਸ਼ੀ ਮਨਾਈਆ ਜਾ ਰਹੀਆਂ ਹਨ ਸ਼ਨੀ ਸਮਰਾ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਹਨਾਂ ਦੇ ਦਾਦਾ ਜੀ ਵੀ ਐੱਮ ਐੱਲ ਏ ਰਹੇ ਹਨ ਅਤੇ ਇਹਨਾਂ ਦੇ ਚਾਚਾ ਜੀ ਕਾਕਾ ਲੋਹਗੜ੍ਹ ਕਾਂਗਰਸ ਪਾਰਟੀ ਦੇ ਐੱਮ ਐੱਲ ਏ ਰਹੇ ਹਨ ਤੇ ਮੌਜੂਦਾ ਜਿਲਾ ਪ੍ਰਧਾਨ ਹਨ। 

                     

ਇੰਡੀਆ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ

ਇੱਥੇ ਜੇ ਗੱਲ ਕਰੀਏ ਬੀਤੇ ਦਿਨ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਜਿਸ ਨੇ ਪਿਛਲੇ ਦਿਨੀਂ ਹੋਏ ਮਹਿਲਾ ਵਿਸ਼ਵ ਕੱਪ ਵਿੱਚ ਵਿਸ਼ਵ ਦੀ ਸੱਤ ਵਾਰ ਰਹੀ ਚੈਂਪੀਅਨ ਅਸਟ੍ਰੇਲੀਆ ਦੀ ਟੀਮ ਹਰਾ ਕੇ ਵਿਸ਼ਵ ਚੈਂਪੀਅਨ ਬਨਣ ਦਾ ਖਿਤਾਬ ਹਾਸਲ ਕੀਤਾ  ਇੰਡੀਆ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਮਿਹਨਤ ਤੇ ਸੂਝਬੂਝ ਕਰਕੇ ਕੇ ਇਹ  ਖਿਤਾਬ ਹਾਸਿਲ ਕੀਤਾ ਜਾ ਸਕਿਆ ਹਰਮਨਪ੍ਰੀਤ ਕੌਰ ਵੀ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਦੀ ਹੀ ਜੰਮਪਲ ਹੈ ਇਸ ਧੀ ਨੇ ਵੀ ਆਪਣਾ ਅਤੇ ਆਪਣੇ ਜ਼ਿਲੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਮੋਗਾ ਨਿਵਾਸੀਆਂ ਨੂੰ ਮਾਣ ਐ ਆਪਣੀ ਧੀ ਤੇ ਜਿਸ ਨੇ ਪੂਰੀ ਦੁਨੀਆਂ ਵਿੱਚ ਆਪਣਾ ਲੋਹਾ ਮਨਵਾਇਆ।   

ਪਰਮ ਕੌਰ ਪਰਮ

                                      ਜੇ ਦੂਜੇ ਪਾਸੇ ਗੱਲ ਕਰੀਏ ਤਾਂ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਦੀ ਬਹੁਤ ਹੀ ਗਰੀਬ ਘਰ ਦੀ ਧੀ ਪਰਮ ਕੌਰ ਪਰਮ ਜਿਸ ਨੇ ਵੀ ਪੁਰੀ ਦੁਨੀਆਂ ਵਿੱਚ ਆਪਣਾ ਗਾਣਿਆਂ ਰਾਹੀਂ ਤਹਿਲਕਾ ਮਚਾਇਆ ਹੋਇਆ ਅੱਜ ਸੋਸ਼ਲ ਮੀਡੀਆ ਦੇ ਹਰ ਇਕ ਪਲੇਟਫਾਰਮ ਤੇ ਪਰਮ ਦੇ ਗਾਣੇ ਹੀ ਸੁਣਾਈ ਦੇ ਰਹੇ ਹਨ ਜਿੱਥੇ ਪਰਮ ਨੇ ਵੀ ਆਪਣਾ ਅਤੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕੀਤਾ ਉੱਥੇ ਮੋਗੇ ਜਿਲ੍ਹੇ ਦਾ ਨਾਮ ਵੀ ਰੌਸ਼ਨ ਕੀਤਾ ਹੈ 

Exit mobile version