ਪੌਣੇ ਦੋ ਮਿਲੀਅਨ ਤੋਂ ਵੱਧ ਦੀ ਬਜਾਰੂ ਕੀਮਤ ਵਾਲੀ ਡਰੱਗ ਐਡਮਿੰਟਨ ਪੁਲਿਸ ਦੇ ਹੱਥ ਆਈ

ਐਡਮਿੰਟਨ (ਪੰਜਾਬੀ ਅਖ਼ਬਾਰ ਬਿਊਰੋ) ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ $1,8 ਮਿਲੀਅਨ ਦੀ ਲਗਭਗ ਬਜਾਰੂ ਕੀਮਤ ਵਾਲੀ 40.5 ਕਿਲੋਗ੍ਰਾਮ ਕੋਕੀਨ ਜ਼ਬਤ ਕਰਨ ਤੋਂ ਬਾਅਦ ਸਿਟੀ ਪੁਲਿਸ ਦੇ ਇਤਿਹਾਸ ਵਿੱਚ ਇੱਕਲੇ ਸਭ ਤੋਂ ਵੱਡੇ ਕੋਕੀਨ ਦਾ ਪਰਦਾਫਾਸ਼ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਗੈਂਗ ਸੁਪ੍ਰੈਸ਼ਨ ਟੀਮ (ਜੀਐਸਟੀ) ਨੇ ਸਤੰਬਰ ਵਿੱਚ ਇੱਕ ਡਰੱਗ ਤਸਕਰੀ ਫਾਈਲ ਦੀ ਜਾਂਚ ਸ਼ੁਰੂ ਕੀਤੀ ਜਿਸ ਦੌਰਾਨ 27 ਅਕਤੂਬਰ 2023 ਵਾਲੇ ਦਿਨ  40.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ । ਇਸ ਸਬੰਧੀ ਰਣਧੀਰ ਸਿੰਘ ਗਿੱਲ ਉਮਰ 40 ਸਾਲ ਉੱਪਰ ਤਸਕਰੀ ਸਬੰਧੀ ਦੋਸ਼ ਆਇਦ ਕੀਤੇ ਗਏ ਹਨ। ਉਸ ਦੀ 8 ਨਵੰਬਰ, 2023 ਨੂੰ ਅਦਾਲਤ ਵਿੱਚ ਪੇਸ਼ੀ ਹੋਣ ਦੀ ਉਮੀਦ ਹੈ।

ਸਿਟੀ ਪੁਲਿਸ ਗਨ ਅਤੇ ਗੈਂਗ ਸੈਕਸ਼ਨ ਦੇ ਸਟਾਫ ਸਾਰਜੈਂਟ ਐਰਿਕ ਸਟੀਵਰਟ ਨੇ ਕਿਹਾ, ਕਿ ਐਡਮਿੰਟਨ ਪੁਲਿਸ ਸਰਵਿਸ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਕੋਕੀਨ ਦਾ ਭੰਡਾਰ ਜ਼ਬਤ ਕੀਤਾ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਡੀ ਕੋਕੀਨ ਜ਼ਬਤ ਅਗਸਤ 2013 ਵਿੱਚ 28 ਕਿਲੋਗ੍ਰਾਮ ਜਬਤ ਕੀਤੀ ਗਈ ਸੀ। ਇਸ ਬਰਾਮਦਗੀ ਨਾਲ  ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਨੱਥ ਪਾਵੇਗਾ ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਰੋਕਣ ਲਈ ਕੰਮ ਕਰਦੇ ਹਾਂ ਜੋ ਸਾਡੇ ਕਮਜ਼ੋਰ ਭਾਈਚਾਰੇ ਦੇ ਮੈਂਬਰਾਂ ਦਾ ਸ਼ਿਕਾਰ ਕਰ ਰਹੇ ਹਨ।” ਪੁਲਿਸ ਦਾ ਕਹਿਣਾ ਹੈ  ਕਿ ਨਸ਼ਿਆਂ ਦੇ ਸਰੋਤ ਦੀ ਜਾਂਚ ਨਿਰੰਤਰ ਜਾਰੀ ਹੈ।

Exit mobile version