ਚੰਡੀਗੜ੍ਹ(ਪੰਜਾਬੀ ਅਖ਼ਬਾਰ ਬਿਊਰੋ) ਪੰਜਾਬੀ ਗਾਇਕ ਰਾਜਵੀਰ ਜਵੰਧਾ ਦੇ ਇੱਕ ਸੜਕ ਹਾਦਸੇ ਵਿੱਚ ਗੰਭੀਰ ਜਖਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਆਪਣੇ ਪੰਜ ਮੈਂਬਰੀ ਮੋਟਰਸਾਈਕਲੀ ਜਥੇ ਨਾਲ ਹਿਮਾਚਲ ਦੀ ਸੜਕ ਉੱਪਰ ਜਾ ਰਹੇ ਸਨ ਕਿ ਉਹਨਾਂ ਦਾ ਮੋਟਰਸਾਈਕਲ ਆਪਸ ਵਿੱਚ ਭਿੜ ਰਹੇ ਦੋ ਢੱਠਿਆਂ (ਸਾਨ) ਨਾਲ ਟਕਰਾ ਗਿਆ। ਅਤੇ ਫਿਰ ਇੱਕ ਹੋਰ ਗੱਡੀ ਨਾਲ ਜਾ ਟਕਰਾਇਆ। ਘਟਨਾ ਸਥਾਨ ਦੇ ਬਿਲਕੁੱਲ ਨੇੜੇ ਹੀ ਇੱਕ ਹਸਪਤਾਲ ਵਿੱਚ ਉਹਨਾਂ ਨੂੰ ਲੈਜਾਇਆ ਗਿਆ ਪਰ ਉੱਥੇ ਕੋਈ ਜਿਆਦਾ ਸਹੂਲਤਾਂ ਨਾ ਹੋਣ ਕਾਰਣ ਉਹਨਾਂ ਨੂੰ ਚੰਡੀਗੜ੍ਹ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਵੀ ਪੈ ਗਿਆ ਸੀ ਜਿਸ ਕਾਰਣ ਹਾਲੇ ਤੱਕ ਉਹਨਾਂ ਦੀ ਹਾਲਾਤ ਚਿੰਤਾਜਨਕ ਹੀ ਬਣੀ ਹੋਈ ਹੈ। ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਪੰਜਾਬੀ ਗਾਇਕ ਰਾਜਵੀਰ ਜਵੰਧਾ ਸੜ੍ਹਕ ਹਾਦਸੇ ਵਿੱਚ ਜਖ਼ਮੀ,ਹਾਲਤ ਚਿੰਤਾਜਨਕ
