ਪੰਜਾਬੀ ਬਿਜਨਿਸਮੈਨ ਹਰਜੀਤ ਸਿੰਘ ਢੱਡਾ ਦੇ 2 ਸ਼ੱਕੀ ਹਤਿਆਰੇ ਪੁਲਿਸ ਨੇ ਫੜੇ

ਟੌਰਾਂਟੋ (ਪੰਜਾਬੀ ਅਖ਼ਬਾਰ ਬਿਊਰੋ) 14 ਮਈ ਨੂੰ ਓਂਨਟਾਰੀਓ ਦੇ ਮਿਸੀਸਾਗਾ ਵਿੱਚ ਇੱਕ ਪੰਜਾਬੀ ਬਿਜਨਸਮੈਨ ਹਰਜੀਤ ਸਿੰਘ ਢੱਡਾ ਦੀ ਉਹਨਾਂ ਦੇ ਦਫਤਰ ਦੇ ਬਾਹਰ ਦਿਨ ਦਿਹਾੜੇ ਪਾਰਕਿੰਗ ਲੋਟ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਹੁਣ ਇਸ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਰਜੀਤ ਸਿੰਘ ਢੱਡਾ ਜੋ ਜੀ ਐਂਡ ਜੀ ਟਰਕਿੰਗ ਸਲਿਊਸ਼ਨ  ਟਰਾਂਸਪੋਰਟੇਸ਼ਨ ਸੇਫਟੀ ਐਂਡ  ਇੰਸ਼ੋਰੈਂਸ  ਕੰਪਨੀ ਚਲਾਉਂਦੇ ਸਨ

ਢੱਡਾ ਦੀ ਬੇਟੀ ਨੇ ਇਹ ਦਾਅਵਾ ਕੀਤਾ ਸੀ ਕਿ ਉਸਦੇ ਪਿਤਾ ਨੂੰ ਭਾਰਤ ਤੋਂ ਫਰੌਤੀ ਲਈ ਧਮਕੀਆਂ ਮਿਲੀਆਂ ਸਨ ਪਰ ਉਸ ਦੇ ਪਿਤਾ ਨੇ ਫ਼ਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਹਾਲਾਂਕਿ ਪੀਲ ਰੀਜਨਲ ਪੁਲਿਸ ਨੇ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਸੀ ਪਰ ਇਸ ਸਬੰਧੀ ਜਾਂਚ ਉਪਰੰਤ ਪੀਲ ਰੀਜਨਲ ਪੁਲਿਸ ਨੇ ਡੈਲਟਾ ਬ੍ਰਿਟਿਸ਼ ਕਲੰਬੀਆ ਦੇ ਦੋ ਜਣਿਆਂ ਨੂੰ ਗਿਰਫਤਾਰ ਕੀਤਾ ਹੈ ਜਿੰਨਾ ਵਿੱਚ ਇੱਕ ਵਿਅਕਤੀ ਦੀ ਪਹਿਚਾਣ ਅਮਨ ਅਤੇ ਦੂਜੇ ਦੀ  ਦਿਗਵਿਜੇ ਦੇ ਤੌਰ ਤੇ ਹੋਈ ਹੈ ਦੋਹਾਂ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ। ਪੀਲ ਪੁਲਿਸ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੀ ਦੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਦੋਹਾਂ ਨੂੰ ਓਂਟਾਰੀਓ ਲਿਆਂਦਾ ਗਿਆ ਹੈ ਅਤੇ ਦੋਹਾਂ ਉੱਪਰ ਫਸਟ ਡਿਗਰੀ ਮਰਡਰ ਦੇ ਚਾਰਜਜ਼  ਲਗਾਏ ਗਏ ਹਨ।

Exit mobile version