ਪੰਜਾਬੀ ਸਾਹਿਤ ਦਾ ਜੂਝਾਰੂ ਕਵੀ -ਇਕਬਾਲ ਖਾਨ ਵੀ ਤੁਰ ਗਿਐ

ਕੈਲਗਰੀ ਵਾਸੀ ਕਾਲ਼ੀਰਾਏ ਪਰਿਵਾਰ ਨੂੰ ਸਦਮਾਂ
ਪੰਜਾਬੀ ਸਾਹਿਤ ਜਗਤ ਦੇ ਜੂਝਾਰੂ ਸੋਚ ਵਾਲੇ ਲੇਖਕ ਇਕਬਾਲ ਖਾਨ ਹੁਣ ਨਹੀਂ ਰਹੇ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਦੇ ਸਾਹਿਤਕ ਹਲਕਿਆਂ ਵਿੱਚ ਉਸ ਵੇਲੇ ਸੋਗ ਦੀ ਲੋਹਰ ਛਾ ਗਈ ਜਦੋਂ ਬੀਤੀ 29 ਫਰਵਰੀ 2024 ਨੂੰ ਨਾਮਵਰ ਸ਼ਾਇਰ ਇਕਬਾਲ ਸਿੰਘ ਕਾਲੀਰਾਏ ਉਰਫ ਇਕਬਾਲ ਖਾਨ ਕੱੁਝ ਦਿਨ ਬੀਮਾਰ ਰਹਿਣ ਉਪਰੰਤ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।

ਉਹ ਅਰਪਨ ਲਿਖਾਰੀ ਸਭਾ ਕੈਲਗਰੀ ਦੇ ਮੀਤ ਪ੍ਰਧਾਨ ਅਤੇ ਸਵ: ਕਾਮਰੇਡ ਅਜੀਤ ਸਿੰਘ ਕਾਲੀਰਾਏ ਦੇ ਸਪੱਤਰ ਸਨ।ਜਿਨ੍ਹਾਂ ਦਾ ਪਿਛਲਾ ਪਿੰਡ ਖ਼ਾਨਖ਼ਾਨਾ (ਨੇੜੇ ਬੰਗਾ) ਜਿਲ੍ਹਾ ਨਵਾਂ ਸ਼ਹਿਰ ਸੀ। । ਇਕਬਾਲ ਖਾਨ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਦਿਨ ਐਤਵਾਰ 10 ਮਾਰਚ 2024 ਨੂੰ ਕੰਟਰੀਹਿੱਲਜ਼ ਕਰਮੀਟੋਰੀਅਮ ਐਂਡ ਫ਼ਿਉਨਰਲ ਸਰਵਿਸ ਵਿਖੇ 11995 16 ਸਟਰੀਟ ਨੌਰਥ ਈਸਟ ਕੈਲਗਰੀ ਦੁਪਿਹਰ 1 ਵਜੇ ਹੋਵੇਗਾ। ਉਪਰੰਤ ਅਰਦਾਸ ਬੇਨਤੀ ਗੁਰੂ ਘਰ ਦਸ਼ਮੇਸ਼ ਕਲਚਰ 135 ਗੁਰਦੁਵਾਰਾ ਸਾਹਿਬ ਬਲੇਵਰਡ ਨੌਰਥ ਈਸਟ ਕੈਲਗਰੀ ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ 403-590-7582 ਅਤੇ 403-462-1834 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Exit mobile version