ਫ਼ਿਲਮ ਰੀਵਿਊ “ਪੋਸਤੀ”


ਲੈਕਚਰਾਰ ਗੁਰਮੀਤ ਸਿੰਘ ਸੁਖਪ

ਰਾਣਾ ਰਣਬੀਰ ਦੀ ਲਿਖੀ ਤੇ ਨਿਰਦੇਸ਼ਨਾਂ ਹੇਠ ਬਣੀ ਫ਼ਿਲਮ “ ਪੋਸਤੀ “ ਜੂਨ 2022 ਵਿੱਚ ਗਿੱਪੀ ਗਰੇਵਾਲ ਨੇ ਪਰਡਿਊਸ ਕੀਤੀ ।
ਫਿਲਮ ਪੋਸਤੀ ਮੌਜੂਦਾ ਸਿਸਟਮ ਨੂੰ ਚਲਾਉਣ ਵਾਲੇ ਰਾਜ-ਸੱਤਾ ਦੇ ਗਲਿਆਰਿਆਂ ਦੀ ਨਸ਼ੇ ਦੇ ਕਾਰੋਬਾਰੀਆਂ ਨਾਲ ਗੂਹੜੀ ਯਾਰੀ ਪਰੱਤੀ ਬਹੁਤ ਹੀ ਵੱਡਾ ਸੰਦੇਸ਼ ਦੇਣ ਵਾਲੀ ਫ਼ਿਲਮ ਹੋ ਨਿੱਬੜੀ।
ਫ਼ਿਲਮ ਵਿੱਚ ਪੋਸਤੀ ਕੀੜਾ ਸਾਥੀ ਪੋਸਤੀਆਂ ਰਾਹੀਂ ਐਮ ਐਲ ਏ ਵਲੋਂ ਆਪਣੇ ਚਹੇਤਿਆਂ ਰਾਹੀਂ ਵੇਚੇ ਜਾ ਰਹੇ ਚਿੱਟੇ ਨੂੰ ਲੋਕਾਂ ਸਾਹਮਣੇ ਬਹੁਤ ਹੀ ਢੁਕਵੇਂ ਢੰਗ ਨਾਲ਼ ਪੇਸ਼ ਕਰਨ ਵਿੱਚ ਕਾਮਯਾਬ ਹੁੰਦਾ ਹੈ ।ਪੋਸਤੀ ਕੀੜਾ ਵਲੋਂ (ਪਰਿੰਸਕੰਵਲ )ਇੱਥੋਂ ਦੀ ਸਿੱਖਿਆ ਦੇਣ ਵਾਲੇ ਕੁੱਟਣ ਵਾਲੇ ਮਾਸਟਰ ਦਾ ਰੋਲ ,ਖੇਤੀ ਦੇ ਕੰਮ ਵਿੱਚ ਥੱਕ ਗਏ

ਪੁੱਤ ਨੂੰ ਭੁੱਕੀ ਦਾ ਕਾਰਡ ਲਵਾਉਣ ਵਾਲੇ ਬਾਪ ਦਾ ਰੋਲ ਸੋਹਣੇ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ।ਫਿਲਮ ਗਰੀਬ ਘਰਾਂ ਦੇ ਬੇਰੁਜ਼ਗਾਰ ਪੁੱਤਾਂ ਨੂੰ ਪੈਸੇ ਦਾ ਲਾਲਚ ਦੇਕੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਕਰਕੇ ਆਤਮਹੱਤਿਆ ਲਈ ਮਜ਼ਬੂਰ ਕਰਨ ਵਾਲੇ ਵੱਡੇ ਘਰਾਣਿਆਂ ਦੀ ਰਾਜਸਤਾ ਤੇ ਕਾਬਜ ਐਮ ਐਲ ਏ ਨਾਲ ਗੂੜ੍ਹੀ ਯਾਰੀ ਦੀ ਉਦਾਹਰਣ ਪੇਸ਼ ਕਰਦੀ ਹੈ । ਨਸ਼ੇ ਤੇ ਲੱਗੇ ਸਕੇ ਭਰਾਵਾਂ ਨੂੰ ਇੱਕ ਦੂਜੇ ਤੋਂ ਕਤਲ ਕਰਵਾਉਣ ਤੇ ਪਰਿਵਾਰ ਦੀ ਔਰਤ ਨੂੰ ਪਹਿਲਾਂ ਹੀ ਆਪਣੇ ਚਿੱਟੇ ਦੇ ਕਾਰੋਬਾਰ ਵਿੱਚ ਸ਼ਾਮਿਲ ਕਰਨ ਤੇ ਬਾਅਦ ਵਿੱਚ ਨਹਿਰ ਵਿੱਚ ਡੁੱਬ ਕੇ ਮਰਨ ਦਾ ਨਾਟਕ ਐਮ ਐਲ ਏ ਵਲੋਂ ਪੁਲਿਸ ਦੇ ਸਹਿਯੋਗ ਨਾਲ ਨੇਪਰੇ ਚਾੜਨ ਲਈ ਥਾਣੇਦਾਰ ਦੀ ਡਿਊਟੀ ਲਗਾਈ ਜਾਂਦੀ ਹੈ ।

ਫ਼ਿਲਮ “ ਪੋਸਤੀ “ ਵਿੱਚ ਪੋਸਤੀ ਦਾ ਕਿਰਦਾਰ ਪਰਿੰਸਕੰਵਲ ਨੇ ਕੀੜੇ ਦੇ ਰੂਪ ਵਿੱਚ ਖੂਬਸੂਰਤ ਅੰਦਾਜ਼ ਵਿੱਚ ਨਿਭਾਇਆ ।ਹੀਰੋ ਬੱਬਲ ਰਾਏ ਨੇ ਜੀਵਾ ਦੇ ਰੂਪ ਵਿੱਚ ਪੜੇ ਲਿਖੇ ਬੇਰੁਜ਼ਗਾਰ ਦੀ ਸ਼ਾਨਦਾਰ ਭੂਮਿਕਾ ਨਿਭਾਈ ।ਹੀਰੋਇਨ ਸੁਰੀਲੀ ਗੌਤਮ ਨੇ ਨਸ਼ੇ ਦੇ ਸੌਦਾਗਰ ਪਰਿਵਾਰ ਵਿੱਚ ਪੈਦਾ ਹੋਕੇ ਕੇ ਸੱਚਾ ਪਿਆਰ ਕਰਨ ਵਾਲੀ ਕੁੜੀ ਦਾ ਰੋਲ ਕਰਕੇ ਚੰਗੀ ਅਦਾਕਾਰੀ ਨਿਭਾਈ ।ਅਮਲੀਆਂ ਦੇ ਘਰ ਦੀ ਔਰਤ ਦਾ ਕਿਰਦਾਰ ਰੇਸ਼ਮਾਂ ਚੌਹਾਨ ਨੇ ਬਹੁਤ ਸੋਹਣਾ ਨਿਭਾਇਆ । ਪੋਸਤੀ ਫਿਲਮ ਇਹ ਵੀ ਦੱਸਦੀ ਹੈ ਨਸ਼ਾ ਛਡਾਉਣ ਦੀ ਮੁਹਿੰਮ ਛੇੜਨ ਵਾਲੇ ਆਪਣੇ ਖੁੱਦ ਨਸ਼ਾ ਛੂਡਾਊ ਕੇਂਦਰ ਖੋਲਦੇ ਹਨ ਤੇ ਭੁੱਕੀ ਅਫੀਮ ਖਾਣ ਵਾਲਿਆਂ ਤੇ ਸ਼ਿਕੰਜਾ ਕੱਸਦੇ ਹੋਏ ਕੇਂਦਰਾਂ ਵਿੱਚ ਦਾਖਲ ਕਰਦੇ ਹੋਏ ਚਿੱਟੇ ਦੀ ਗੱਲ ਨਹੀਂ ਕਰਦੇ ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਹਨ ਜਦੋਂ ਲੋਕ ਮੰਗ ਕਰਦੇ ਹਨ ਕਿ ਤੁਸੀਂ ਚਿੱਟੇ ਨੂੰ ਬੰਦ ਕਰਨ ਦੀ ਗੱਲ ਕਿਉਂ ਨਹੀਂ ਕਰਦੇ ।ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਫਿਲਮ ਨਸ਼ਾ ਤਸ਼ਕਰੀ ਨਾਲ ਜੁੜੀਆਂ ਵੱਡੀਆਂ ਮੱਛੀਆਂ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕਰਦੀ ਪ੍ਰਤੀਤ ਹੁੰਦੀ ਹੈ ।
ਵਲੋਂ:- ਲੈਕਚਰਾਰ ਗੁਰਮੀਤ ਸਿੰਘ ਸੁਖਪੁਰ ‪(+919465915763‬

Exit mobile version