ਡਾ. ਸਾਹਿਬ ਸਿੰਘ ਦੇ 27 ਸਤੰਬਰ ਨੂੰ ਕੈਲਗਰੀ ਹੋ ਰਹੇ ਨਾਟਕਾਂ ਦਾ ਪੋਸਟਰ ਰਿਲੀਜ!
ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਹਰ ਸਾਲ ਦੀ ਤਰ੍ਹਾਂ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਹੋ ਰਹੇ ਦੋ ਨਾਟਕਾਂ ਦਾ ਪੋਸਟਰ ਰਿਲੀਜ਼ ਕੀਤਾ ਗਿਆ।ਪੋਸਟਰ ਰਿਲੀਜ਼ ਸਮਾਰੋਹ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਐਗਜੈਕਟਿਵ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਅਤੇ ਹੋਰ ਸਹਿਯੋਗੀਆਂ ਨੇ ਹਿੱਸਾ ਲਿਆ।ਇਹ ਨਾਟਕ ਸਮਾਗਮ 27 ਸਤੰਬਰ, 2025 ਦਿਨ ਸ਼ਨੀਵਾਰ ਨੂੰ ਦੁਪਹਿਰ 2:30 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਰੈਡ ਸਟੋਨ ਨਾਰਥ ਈਸਟ ਥੀਏਟਰ ਵਿੱਚ ਹੋਵੇਗਾ।
ਇਹ ਨਾਟਕ ਸਮਾਗਮ ਪੰਜਾਬੀ ਨਾਟਕ ਜਗਤ ਦੇ ਸਿਰਮੌਰ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਜੀ ਨੂੰ ਸਮਰਪਿਤ ਹੋਵੇਗਾ।ਡਾ; ਸਾਹਿਬ ਸਿੰਘ ਵਲੋਂ ਲਿਖੇ ਦੋਨੋਂ ਨਾਟਕ ਉਨ੍ਹਾਂ ਦੀ ਨਿਰਦੇਸ਼ਨਾਂ ਹੇਠ ਖੇਡੇ ਜਾਣਗੇ।ਇੱਕ ਨਾਟਕ ‘ਬੇਸਮੈਂਟ ‘ਚ ਤਰੇੜ ਹੈ’ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਵਲੋਂ ਖੇਡਿਆ ਜਾਵੇਗਾ ਅਤੇ ਦੂਜਾ ਨਾਟਕ ‘ਤੂੰ ਅਗਲਾ ਵਰਕਾ ਫੋਲ’ ਡਾ. ਸਾਹਿਬ ਵਲੋਂ ਆਪ ਸੋਲੋ ਨਾਟਕ ਖੇਡਿਆ ਜਾਵੇਗਾ।ਨਾਟਕ ਸਮਾਗਮ ਦੀ ਟਿਕਟ 20 ਡਾਲਰ ਹੋਵੇਗੀ ਅਤੇ ਤੁਸੀਂ ਟਿਕਟਾਂ ਜਾਂ ਸਮਾਗਮ ਸਬੰਧੀ ਕਿਸੇ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਹੋਰਾਂ ਨੂੰ 403-455-4220, ਕਮਲ ਪੰਧੇਰ ਨੂੰ 403-479-4220 ਅਤੇ ਹਰਚਰਨ ਪ੍ਰਹਾਰ ਨੂੰ 403-681-8689 ‘ਤੇ ਸੰਪਰਕ ਕਰਕੇ ਲੈ ਸਕਦੇ ਹੋ।ਨਾਟਕ ਦੀਆਂ ਟਿਕਟਾਂ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਲੋਂ 21 ਸਤੰਬਰ, ਐਤਵਾਰ ਗਰੀਨ ਪਲਾਜ਼ਾ ਵਿੱਚ ਕਰਵਾਏ ਜਾ ਰਹੇ ਪੁਸਤਕ ਮੇਲੇ ‘ਤੇ ਆ ਕੇ ਵੀ ਲੈ ਸਕਦੇ ਹੋ
‘ਬੇਸਮੈਂਟ ‘ਚ ਤਰੇੜ ਹੈ’-‘ਤੂੰ ਅਗਲਾ ਵਰਕਾ ਫੋਲ’ ਨਾਟਕ 27 ਸਤੰਬਰ ਨੂੰ
