ਬੋ ਵੈਲੀ ਕਾਲਿਜ ਕੈਲਗਰੀ ਵਿਖੇ ਪੜ੍ਹਦੇ ਅੰਤਰਰਾਸਟਰੀ ਵਿਦਿਆਰਥੀ ਹੁਣ ਵਜੀਫਾ ਲੈ ਸਕਣਗੇ।


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਹੁਣ ਬੋ ਵੈਲੀ ਕਾਲਿਜ ਦੇ ਅੰਤਰਰਾਸਟਰੀ ਵਿਦਿਆਰਥੀਆਂ ਨੂੰ ਪੋਸਟ ਸੈਕੰਡਰੀ ਐਜੂਕੇਸ਼ਨ ਲਈ ਵਜੀਫਾ ਮਿਿਲਆ ਕਰੇਗਾ ।

ਇਸ ਸਬੰਧੀ ਪੰਜਾਬੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਟਿਡ ਦੇ ਸੀ ਈ E ਨੇ ਦੱਸਿਆ ਕਿ ਅੱਜ ਇਸ ਮਹੱਤਵਪੂਰਨ ਦਿਨ ‘ਤੇ ਮੈਂ ਬੋ ਵੈਲੀ ਕਾਲਜ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ $25000 ਦੀ ਕੁੱਲ ਵਚਨਬੱਧਤਾ ਲਈ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਪਰ ਦਿੱਤੇ ਜਾਣ ਵਾਲੇ ਵਜ਼ੀਫੇ ਦਾ ਐਲਾਨ ਕਰਦਾ ਹਾਂ। ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 5 ਸਾਲਾਂ ਲਈ ਪੋਸਟ ਸੈਕੰਡਰੀ ਸਿੱਖਿਆ ਤੱਕ ਪਹੁੰਚ ਕਰਨ ਲਈ ਵਿੱਤੀ ਰੁਕਾਵਟਾਂ ਨੂੰ ਘਟਾਉਣ ਵਾਲਾ ਪਹਿਲਾ ਮੌਕਾ ਹੋਵੇਗਾ। ਜਲਦੀ ਹੀ ਕਾਲਜ ਦੀ ਵੈੱਬਸਾਈਟ ‘ਤੇ ਹੋਰ ਵੇਰਵੇ ਹੋਣਗੇ। ਉਹਨਾਂ ਕਿਹਾ ਕਿ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਟਿਡ ਦੇ ਸਾਰੇ ਗਾਹਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਹੁਣ ਤੱਕ ਮਿਲੇ ਸਹਿਯੋਗ ਸਦਕਾ ਹੀ ਅਸੀਂ ਇਹ ਕੁੱਝ ਕਰਨ ਦੇ ਯੋਗ ਹੋਏ ਹਾਂ ।

Exit mobile version